ਤਾਮਿਨਲਾਡੂ ਭਾਜਪਾ ''ਚ ਫੁੱਟ! ਅੰਨਾਮਲਾਈ ਤੋਂ ਬਾਅਦ ਪ੍ਰਦੇਸ਼ ਉਪ-ਪ੍ਰਧਾਨ ਤੇ ਸਕੱਤਰ ਨੇ ਦਿੱਤਾ ਅਸਤੀਫਾ
Friday, Jun 05, 2026 - 08:32 PM (IST)
ਨੈਸ਼ਨਲ ਡੈਸਕ- ਤਾਮਿਲਨਾਡੂ 'ਚ ਭਾਜਪਾ ਦੇ ਅੰਦਰ ਫੁੱਟ ਸਾਫ ਦਿਖਾਈ ਦੇ ਰਹੀ ਹੈ। ਪਾਰਟੀ ਦੀ ਸੂਬਾ ਸਕੱਤਰ ਸੁਮਤੀ ਵੈਂਕਟੇਸ਼ ਨੇ ਅਸਤੀਫਾ ਦੇ ਦਿੱਤਾ ਹੈ। ਇਸਦੇ ਨਾਲ ਹੀ ਭਾਜਪਾ ਤਾਮਿਲਨਾਡੂ ਦੇ ਸੂਬਾ ਉਪ-ਪ੍ਰਧਾਨ ਕਰੂ ਨਾਗਰਾਜਨ ਨੇ ਵੀ ਪਾਰਟੀ ਛੱਡਣ ਦਾ ਫੈਸਲਾ ਕੀਤਾ ਹੈ। ਦੋਵਾਂ ਨੇਤਾਵਾਂ ਦੇ ਅਸਤੀਫਿਆਂ ਨੇ ਭਾਜਪਾ ਦੀ ਅੰਦਰੂਨੀ ਰਾਜਨੀਤੀ 'ਚ ਹਲਚਲ ਤੇਜ਼ ਕਰ ਦਿੱਤੀ ਹੈ।
ਦੱਸ ਦੇਈਏ ਕਿ ਇਸਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ ਦੇ ਤਾਮਿਲਨਾਡੂ ਪ੍ਰਦੇਸ਼ ਪ੍ਰਧਾਨ ਰਹਿ ਚੁੱਕੇ ਕੇ. ਅੰਨਾਮਲਾਈ ਨੇ ਵੀ ਪਾਰਟੀ ਤੋਂ ਅਸਤੀਫਾ ਦੇ ਦਿੱਤਾ। ਉਥੇ ਹੀ, ਜਾਣਕਾਰੀ ਮੁਤਾਬਕ, ਕਰੂ ਨਾਗਰਾਜਨ ਏਅਰਪੋਰਟ 'ਤੇ ਕੇ. ਅੰਨਾਮਲਾਈ ਨਾਲ ਮੁਲਾਕਾਤ ਕਰਨਗੇ।
ਅੰਨਾਮਲਾਈ ਨੇ ਐਲਾਨ ਕੀਤਾ ਕਿ ਉਹ ਤਾਮਿਲਨਾਡੂ 'ਚ ਇਕ ਨਵੇਂ ਰਾਜਨੀਤਿਕ ਅੰਦੋਲਨ ਦੀ ਸ਼ੁਰੂਆਤ ਕਰਨ ਜਾ ਰਹੇ ਹਨ। ਅੰਨਾਮਲਾਈ ਨੇ ਪਾਰਟੀ ਛੱਡਣ ਦੀ ਵਜ੍ਹਾ ਦੱਸਦੇ ਹੋਏ ਕਿਹਾ ਕਿ ਮੈਂ ਜਨਤਾ ਵਿਚਾਲੇ ਰਹਿ ਕੇ ਉਨ੍ਹਾਂ ਦੇ ਨਾਲ ਕੰ ਕਰਨਾ ਚਾਹੁੰਦਾ ਸੀ। ਮੇਰੀ ਇੱਛਾ ਸੀ ਕਿ ਭਾਜਪਾ ਤਾਮਿਨਾਲਡੂ 'ਚ ਹਰ ਚੋਣ ਆਪਣੇ ਦਮ 'ਤੇ ਲੜੇ।
