ਪਿਤਾ ਨੇ 2 ਬੱਚਿਆਂ ਨੂੰ ਖੂਹ ''ਚ ਸੁੱਟਿਆ, ਇਕ ਦਾ ਵੱਢਿਆ ਗਲ਼, ਫਿਰ ਖੁਦ ਲੱਗਾ ਲਿਆ ਫਾਹਾ

5/20/2020 3:33:05 PM

ਕਾਂਚੀਪੁਰਮ- ਤਾਮਿਲਨਾਡੂ ਦੇ ਕਾਂਚੀਪੁਰਮ ਜ਼ਿਲੇ 'ਚ ਇਕ ਸ਼ਖਸ ਨੇ ਆਪਣੇ ਤਿੰਨ ਬੱਚਿਆਂ ਦਾ ਕਤਲ ਕਰਨ ਤੋਂ ਬਾਅਦ ਖੁਦ ਦਰੱਖਤ ਨਾਲ ਫਾਂਸੀ ਲਗਾ ਲਈ। ਕਾਂਚੀਪੁਰਮ ਦੇ ਸ਼੍ਰੀਪੇਰਬੰਦੂਰ 'ਚ ਰਹਿਣ ਵਾਲਾ 37 ਸਾਲਾ ਇਕ ਸ਼ਖਸ ਅਰੂਮੁਗਮ ਨੇ ਆਪਣੀ 12 ਸਾਲ ਦੀ ਵੱਡੀ ਬੇਟੀ ਰਾਜੇਸ਼ਵਰੀ ਦੀ ਗਰਦਨ ਕੱਟ ਕੇ ਹੱਤਿਆ ਕੀਤੀ ਤਾਂ ਉੱਥੇ ਹੀ 10 ਸਾਲ ਦੀ ਸ਼ਾਲਿਨੀ ਅਤੇ 7 ਸਾਲ ਦੇ ਬੇਟੇ ਸੇਥੁਰਮਨ ਨੂੰ ਇਕੱਠੇ ਬੰਨ੍ਹ ਕੇ ਖੂਹ 'ਚ ਸੁੱਟ ਦਿੱਤਾ।

PunjabKesariਆਪਣੇ ਤਿੰਨੋਂ ਬੱਚਿਆਂ ਦਾ ਕਤਲ ਕਰਨ ਤੋਂ ਬਾਅਦ ਉਸ ਨੇ ਉੱਥੇ ਕੋਲ ਦੇ ਦਰੱਖਤ ਨਾਲ ਫਾਂਸੀ ਲਗਾ ਲਈ ਅਤੇ ਆਪਣੀ ਜਾਨ ਦੇ ਦਿੱਤੀ। ਪੁਲਸ ਇਸ ਗੱਲ ਤੋਂ ਹੈਰਾਨ ਹੈ ਕਿ ਆਖਰ ਅਰੂਮੁਗਮ ਨੇ ਆਪਣੇ ਤਿੰਨੋਂ ਬੱਚਿਆਂ ਦਾ ਕਤਲ ਕਿਉਂ ਕੀਤਾ, ਜਦੋਂ ਕਿ ਉਹ ਇਕ ਚੰਗੀ ਪ੍ਰਾਈਵੇਟ ਨੌਕਰੀ ਕਰ ਰਿਹਾ ਸੀ ਅਤੇ ਘਰ 'ਚ ਕੋਈ ਪਰਿਵਾਰਕ ਵਿਵਾਦ ਸਾਹਮਣੇ ਨਹੀਂ ਆਇਆ। ਉਸ ਨੂੰ ਨਸ਼ਾ ਕਰਨ ਦੀ ਵੀ ਆਦਤ ਨਹੀਂ ਸੀ।

PunjabKesari
ਅਰੂਮੁਗਮ ਬਾਰੇ ਮੰਨਿਆ ਜਾ ਰਿਹਾ ਹੈ ਕਿ ਉਹ ਇਕ ਧਾਰਮਿਕ ਸ਼ਖਸ ਸੀ, ਇਸ ਲਈ ਕਿਤੇ ਅਜਿਹਾ ਤਾਂ ਨਹੀਂ ਕਿ ਉਸ ਨੂੰ ਕੁਝ ਲੋਕਾਂ ਨੇ ਗੁੰਮਰਾਹ ਕੀਤਾ, ਜੋ ਖੁਦ ਨੂੰ ਭਗਵਾਨ ਮੰਨਦੇ ਹਨ। ਪੁਲਸ ਇਸ ਐਂਗਲ ਨਾਲ ਵੀ ਕੇਸ ਦੀ ਜਾਂਚ ਕਰ ਰਹੀ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

DIsha

Content Editor DIsha