ਅਮਰੀਕੀ ਉੱਪ ਰਾਸ਼ਟਰਪਤੀ ਉਮੀਦਵਾਰ ਕਮਲਾ ਹੈਰਿਸ ਦੇ ਤਾਮਿਲਨਾਡੂ ''ਚ ਲੱਗੇ ਪੋਸਟਰ, ਜਾਣੋ ਕੀ ਹੈ ਰਿਸ਼ਤਾ

Tuesday, Nov 03, 2020 - 04:54 PM (IST)

ਅਮਰੀਕੀ ਉੱਪ ਰਾਸ਼ਟਰਪਤੀ ਉਮੀਦਵਾਰ ਕਮਲਾ ਹੈਰਿਸ ਦੇ ਤਾਮਿਲਨਾਡੂ ''ਚ ਲੱਗੇ ਪੋਸਟਰ, ਜਾਣੋ ਕੀ ਹੈ ਰਿਸ਼ਤਾ

ਚੇਨਈ— ਅਮਰੀਕਾ 'ਚ ਉੱਪ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਕਮਲਾ ਹੈਰਿਸ ਦੀਆਂ ਤਸਵੀਰਾਂ ਇਨ੍ਹੀਂ ਦਿਨੀਂ ਤਾਮਿਲਨਾਡੂ 'ਚ ਵੇਖਣ ਨੂੰ ਮਿਲ ਰਹੀਆਂ ਹਨ। ਦਰਅਸਲ ਤਾਮਿਲਨਾਡੂ 'ਚ ਕਮਲਾ ਹੈਰਿਸ ਦੇ ਪੋਸਟਰ ਲੱਗੇ ਹਨ। ਇਹ ਪੋਸਟਰ ਤਾਮਿਲਨਾਡੂ 'ਚ ਉਸ ਥਾਂ ਲੱਗੇ ਹਨ, ਜਿੱਥੇ ਉਨ੍ਹਾਂ ਦਾ ਪਰਿਵਾਰ ਰਹਿੰਦਾ ਹੈ। ਦਰਅਸਲ ਪੋਸਟਰ ਕਮਲਾ ਹੈਰਿਸ ਦੇ ਸਮਰਥਨ 'ਚ ਲੱਗੇ ਹਨ।ਦੱਸ ਦੇਈਏ ਕਿ ਅਮਰੀਕਾ 'ਚ ਰਾਸ਼ਟਰਪਤੀ ਚੋਣਾਂ ਅੱਜ ਭਾਵ ਮੰਗਲਵਾਰ ਹਨ। ਇਹ ਮੁਕਾਬਲਾ ਰੀਪਬਲਿਕਨ ਪਾਰਟੀ ਦੇ ਉਮੀਦਵਾਰ ਡੋਨਾਲਡ ਟਰੰਪ ਅਤੇ ਡੈਮੋਕ੍ਰੇਟਿਕ ਪਾਰਟੀ ਦੇ ਉਮੀਦਵਾਰ ਜੋਅ ਬਾਈਡੇਨ ਵਿਚਕਾਰ ਹੈ। 

PunjabKesari

ਇਹ ਵੀ ਪੜ੍ਹੋ: ਅਮਰੀਕੀ ਚੋਣਾਂ: ਟਰੰਪ ਜਾਂ ਬਿਡੇਨ! ਜਾਣੋ ਸੱਟੇਬਾਜ਼ਾਂ ਦੀ ਨਜ਼ਰ 'ਚ ਕੌਣ ਬਣੇਗਾ ਰਾਸ਼ਟਰਪਤੀ?

PunjabKesari

ਕਮਲਾ ਹੈਰਿਸ ਦੀ ਮਾਂ ਭਾਰਤੀ ਅਤੇ ਪਿਤਾ ਅਫਰੀਕੀ ਹਨ। ਹੈਰਿਸ ਕੈਲੀਫੋਰਨੀਆ ਦੀ ਸੈਨੇਟਰ ਹੈ। ਕਮਲਾ ਹੈਰਿਸ ਦੀ ਮਾਂ ਸ਼ਿਆਮਲਾ ਗੋਪਾਲਨ ਚੇਨਈ ਦੇ ਥੁਲਾਸੇਂਦ੍ਰਪੁਰਮ ਦੀ ਰਹਿਣ ਵਾਲੀ ਸੀ। ਸ਼ਿਆਮਲਾ ਦਾ ਦਿਹਾਂਤ 2009 ਵਿਚ ਹੋ ਗਿਆ ਸੀ, ਉਹ ਕੈਂਸਰ ਵਿਚ ਸ਼ੋਧ ਕਰ ਰਹੀ ਸੀ। ਉਨ੍ਹਾਂ ਦੇ ਪਿਤਾ ਡੋਨਾਲਡ ਹੈਰਿਸ ਜਮੈਕਾ ਦੇ ਰਹਿਣ ਵਾਲੇ ਸਨ। ਕਮਲਾ ਅਤੇ ਉਨ੍ਹਾਂ ਦੀ ਭੈਣ ਮਾਇਆ ਦੇ ਜਨਮ ਮਗਰੋਂ ਉਨ੍ਹਾਂ ਦੇ ਮਾਤਾ-ਪਿਤਾ ਵੱਖ ਹੋ ਗਏ ਸਨ। ਕਮਲਾ ਦਾ ਜਨਮ ਅਮਰੀਕਾ 'ਚ ਹੋਇਆ। ਕਮਲਾ ਹੈਰਿਸ ਆਮ ਤੌਰ 'ਤੇ ਖ਼ੁਦ ਨੂੰ ਭਾਰਤੀ ਮੂਲ ਦਾ ਹੋਣ ਕਾਰਨ ਮਾਣ ਮਹਿਸੂਸ ਕਰਦੀ ਹੈ। ਉਨ੍ਹਾਂ ਨੇ ਕਦੇ ਇਸ ਨੂੰ ਲੁਕਾਉਣ ਦੀ ਕੋਸ਼ਿਸ਼ ਨਹੀਂ ਕੀਤੀ।

PunjabKesari

ਇਹ ਵੀ ਪੜ੍ਹੋ: ਰਾਸ਼ਟਰਪਤੀ 2020 : ਅਮਰੀਕਾ 'ਚ ਚੋਣਾਂ ਅੱਜ, ਇੱਥੇ ਪਈ ਸਭ ਤੋਂ ਪਹਿਲੀ ਵੋਟ

ਕਮਲਾ ਹੈਰਿਸ ਅਮਰੀਕਾ ਦੇ ਆਕਲੈਂਡ ਵਿਚ ਵੱਡੀ ਹੋਈ। ਹਾਰਵਰਡ ਯੂਨੀਵਰਸਿਟੀ ਤੋਂ ਗਰੈਜੂਏਟ ਕਰਨ ਤੋਂ ਬਾਅਦ ਕੈਲੀਫੋਰਨੀਆ ਯੂਨੀਵਰਸਿਟੀ ਤੋਂ ਲਾਅ ਦੀ ਪੜ੍ਹਾਈ ਕੀਤੀ। ਹੈਰਿਸ ਸੈਨ ਫਰਾਂਸਿਸਕੋ ਵਿਚ ਜ਼ਿਲ੍ਹਾ ਅਟਾਰਨੀ ਵਿਚ ਰਹਿ ਚੁੱਕੀ ਹੈ। ਕਮਲਾ ਹੈਰਿਸ 2017 'ਚ ਸੰਸਦ ਮੈਂਬਰ ਬਣੀ। ਉਹ ਸੰਸਦ ਮੈਂਬਰ ਬਣਨ ਵਾਲੀ ਗੈਰ-ਗੋਰੀ ਬੀਬੀ ਸੀ। ਸੈਨੇਟਰ ਦੇ ਤੌਰ 'ਤੇ ਉਹ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਵਿਰੋਧ ਵੀ ਮੰਨੀ ਜਾਂਦੀ ਹੈ। ਹੁਣ ਉਨ੍ਹਾਂ ਨੂੰ ਰਾਸ਼ਟਰਪਤੀ ਚੋਣਾਂ ਵਿਚ ਡੈਮੋਕ੍ਰੇਟਿਕ ਪਾਰਟੀ ਦੇ ਉਮੀਦਵਾਰ ਜੋਅ ਬਾਈਡੇਨ ਨੇ ਉੱਪ ਰਾਸ਼ਟਰਪਤੀ ਅਹੁਦੇ ਦਾ ਉਮੀਦਵਾਰ ਚੁਣਿਆ ਹੈ।


author

Tanu

Content Editor

Related News