ਸੂਰਤ ਤੇ ਵਡੋਦਰਾ ਦੇ ਬੈਂਕਾਂ ’ਚ ਬੰਬ ਰੱਖੇ ਜਾਣ ਦੀ ਮਿਲੀ ਧਮਕੀ, ਗੁਜਰਾਤ ਪੁਲਸ ਨੂੰ ਪਈਆਂ ਭਾਜੜਾਂ
Tuesday, Nov 10, 2026 - 08:58 AM (IST)
ਅਹਿਮਦਾਬਾਦ (ਏਜੰਸੀ) - ਗੁਜਰਾਤ ਦੇ ਸੂਰਤ ਅਤੇ ਵਡੋਦਰਾ ਵਿਚ ‘ਬੈਂਕ ਆਫ਼ ਇੰਡੀਆ’ ਅਤੇ ‘ਬੈਂਕ ਆਫ਼ ਬੜੌਦਾ’ ਦੀਆਂ 5 ਬਰਾਂਚਾਂ ਵਿਚ ਬੰਬ ਰੱਖੇ ਹੋਣ ਦੀਆਂ ਧਮਕੀਆਂ ਵਾਲੀਆਂ ਈ-ਮੇਲਾਂ ਮਿਲੀਆਂ। ਬੰਬ ਦੀ ਧਮਕੀ ਵਾਲੀਆਂ ਇਨ੍ਹਾਂ ਈਮੇਲਾਂ ਦੇ ਮਿਲਣ ਤੋਂ ਬਾਅਦ ਸਨਸਨੀ ਫੈਲ ਗਈ। ਇਸ ਘਟਨਾ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ। ਇਸ ਮਾਮਲੇ ਦੇ ਸਬੰਧ ਵਿਚ ਪੁਲਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਸੂਰਤ ਦੇ ਉਮਰਾ ਅਤੇ ਅਠਵਾ ਇਲਾਕਿਆਂ ਵਿਚ ਬੈਂਕ ਆਫ਼ ਇੰਡੀਆ ਦੀਆਂ 2 ਬਰਾਂਚਾਂ ਅਤੇ ਵਡੋਦਰਾ ਦੇ ਕਰੇਲੀਬਾਗ ਖੇਤਰ ਸਥਿਤ ਬੈਂਕ ਆਫ਼ ਇੰਡੀਆ ਦੀ ਇਕ ਬਰਾਂਚ ਨੂੰ ਬੰਬ ਧਮਾਕੇ ਦੀਆਂ ਧਮਕੀਆਂ ਵਾਲੀਆਂ ਈ-ਮੇਲਾਂ ਮਿਲੀਆਂ।
ਇਹ ਵੀ ਪੜ੍ਹੋ: ਕਪੂਰਥਲਾ 'ਚ ਵੱਡੀ ਵਾਰਦਾਤ: 4 ਭੈਣਾਂ ਦੇ ਇਕਲੌਤੇ ਭਰਾ ਦਾ ਗੋਲੀਆਂ ਮਾਰ ਕਰ 'ਤਾ ਕਤਲ, 9 ਮਹੀਨੇ ਪਹਿਲਾਂ...
ਉਨ੍ਹਾਂ ਦੱਸਿਆ ਕਿ ਇਨ੍ਹਾਂ ਤੋਂ ਇਲਾਵਾ ਵਡੋਦਰਾ ਦੇ ਸਿਆਜੀਗੰਜ ਅਤੇ ਸੂਰਤ ਦੇ ਉਮਰਾ ਸਥਿਤ ਬੈਂਕ ਆਫ਼ ਬੜੌਦਾ ਦੀਆਂ ਬਰਾਂਚਾਂ ਨੂੰ ਵੀ ਬੰਬ ਧਮਾਕੇ ਦੀਆਂ ਧਮਕੀਆਂ ਵਾਲੀਆਂ ਈ-ਮੇਲਾਂ ਮਿਲੀਆਂ ਸਨ, ਜਿਸ ਨਾਲ ਸਨਸਨੀ ਫੈਲ ਗਈ ਹੈ। ਇਸ ਦੇ ਨਾਲ ਹੀ ਅਧਿਕਾਰੀਆਂ ਨੇ ਇਹ ਵੀ ਦੱਸਿਆ ਕਿ ਧਮਕੀ ਤੋਂ ਬਾਅਦ ਬੰਬ ਨੂੰ ਨਸ਼ਟ ਕਰਨ ਵਾਲੇ ਦਸਤਿਆਂ ਸਮੇਤ ਪੁਲਸ ਦੀਆਂ ਵੱਖ-ਵੱਖ ਟੀਮਾਂ ਸਾਰੀਆਂ ਥਾਵਾਂ ’ਤੇ ਪਹੁੰਚ ਗਈਆਂ ਹਨ। ਪੁਲਸ ਨੇ ਉਕਤ ਸਾਰੀਆਂ ਥਾਵਾਂ ਦੀ ਤਲਾਸ਼ੀ ਲਈ ਪਰ ਇਸ ਦੌਰਾਨ ਉਨ੍ਹਾਂ ਨੂੰ ਕੋਈ ਵੀ ਸ਼ੱਕੀ ਚੀਜ਼ ਬਰਾਮਦ ਨਹੀਂ ਹੋਈ। ਇਸ ਨਾਲ ਇਹ ਧਮਕੀ ਫਰਜ਼ੀ ਸਾਬਿਤ ਹੁੰਦੀ ਹੈ।
ਇਹ ਵੀ ਪੜ੍ਹੋ: ਮਹਿੰਗੀ ਹੋਈ ਖੰਡ, ਦੀਵਾਲੀ ਦੇ ਤਿਉਹਾਰ ਤੋਂ ਪਹਿਲਾਂ ਮਹਿੰਗਾਈ ਦੀ ਮਾਰ, ਜਾਣੋ ਪ੍ਰਚੂਨ ਰੇਟ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
