ਸੁਪਰੀਮ ਕੋਰਟ ਨੇ ਨੇਮ ਪਲੇਟਾਂ ਲਗਾਉਣ ਦੇ ਨਿਰਦੇਸ਼ਾਂ ’ਤੇ ਰੋਕ ਵਧਾਈ

Saturday, Jul 27, 2024 - 03:31 AM (IST)

ਨਵੀਂ ਦਿੱਲੀ - ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਭਾਜਪਾ ਸ਼ਾਸਿਤ ਉੱਤਰ ਪ੍ਰਦੇਸ਼, ਉੱਤਰਾਖੰਡ ਅਤੇ ਮੱਧ ਪ੍ਰਦੇਸ਼ ਵਲੋਂ  ਜਾਰੀ ਕੀਤੇ ਗਏ ਨਿਰਦੇਸ਼ਾਂ ’ਤੇ ਰੋਕ ਲਗਾਉਂਦੇ ਹੋਏ 22 ਜੁਲਾਈ ਦੇ ਆਪਣੇ ਅੰਤ੍ਰਿਮ ਹੁਕਮ ਨੂੰ ਬਰਕਰਾਰ ਰੱਖਣ ਦਾ ਨਿਰਦੇਸ਼ ਦਿੱਤਾ, ਜਿਸ ਵਿਚ ਕਾਂਵੜ ਯਾਤਰਾ ਮਾਰਗਾਂ ’ਤੇ ਸਥਿਤ ਰੈਸਟੋਰੈਂਟਾਂ  ਨੂੰ ਮਾਲਕਾਂ, ਮੁਲਾਜ਼ਮਾਂ ਦੇ ਨਾਂ ਅਤੇ ਹੋਰ ਵੇਰਵਾ ਪ੍ਰਦਰਸ਼ਿਤ ਕਰਨ ਲਈ ਕਿਹਾ ਗਿਆ ਸੀ।

ਇਹ ਵੀ ਪੜ੍ਹੋ- ਐਪਲ ਦਾ ਵੱਡਾ ਐਲਾਨ, iPhone13 ਤੋਂ iPhone15 ਸੀਰੀਜ਼ ਹੋਏ ਸਸਤੇ, ਜਾਣੋ ਕਿੰਨੀਆਂ ਘਟੀਆਂ ਕੀਮਤਾਂ

ਜਸਟਿਸ ਰਿਸ਼ੀਕੇਸ਼ ਰਾਏ ਅਤੇ ਜਸਟਿਸ ਐੱਸ. ਵੀ. ਐੱਨ. ਭੱਟੀ ਦੀ ਬੈਂਚ ਨੇ ਕਿਹਾ ਕਿ ਉਹ 22 ਜੁਲਾਈ ਦੇ ਹੁਕਮਾਂ ’ਤੇ ਕੋਈ ਸਪੱਸ਼ਟੀਕਰਨ ਜਾਰੀ ਨਹੀਂ ਕਰੇਗੀ, ਕਿਉਂਕਿ ਅਸੀਂ ਆਪਣੇ 22 ਜੁਲਾਈ ਦੇ ਹੁਕਮ ਵਿਚ ਜੋ ਵੀ ਕਹਿਣਾ ਸੀ, ਕਹਿ ਦਿੱਤਾ ਹੈ। ਅਸੀਂ ਕਿਸੇ ਨੂੰ ਨਾਂ ਦੱਸਣ ਲਈ ਮਜਬੂਰ ਨਹੀਂ ਕਰ ਸਕਦੇ। ਬੈਂਚ ਨੇ ਮੱਧ ਪ੍ਰਦੇਸ਼ ਅਤੇ ਉੱਤਰਾਖੰਡ ਸਰਕਾਰਾਂ ਨੂੰ ਉਨ੍ਹਾਂ ਦੇ ਸਬੰਧਤ ਨਿਰਦੇਸ਼ਾਂ ਨੂੰ ਚੁਣੌਤੀ ਦੇਣ ਵਾਲੀਆਂ ਪਟੀਸ਼ਨਾਂ ’ਤੇ ਜਵਾਬ ਦਾਖ਼ਲ ਕਰਨ ਲਈ ਕਿਹਾ ਹੈ।

ਇਹ ਵੀ ਪੜ੍ਹੋ- BSNL ਵੱਲੋਂ ਆਪਣੇ ਗਾਹਕਾਂ ਨੂੰ 3ਜੀ ਸਿਮ ਨੂੰ 4ਜੀ ਵਜੋਂ ਅਪਗਰੇਡ ਕਰਵਾਉਣ ਦੀ ਅਪੀਲ

ਬੈਂਚ ਨੇ ਪਟੀਸ਼ਨਰਾਂ  ਨੂੰ ਸੂਬਾ ਸਰਕਾਰਾਂ ਦੇ ਜਵਾਬਾਂ ’ਤੇ ਪ੍ਰਤੀਕਿਰਿਆ  ਕਰਨ ਦੀ ਇਜਾਜ਼ਤ ਦਿੱਤੀ ਅਤੇ ਮਾਮਲੇ ਦੀ ਅਗਲੀ ਸੁਣਵਾਈ 5 ਅਗਸਤ ਲਈ ਤੈਅ ਕੀਤੀ। ਆਪਣੇ ਜਵਾਬ ’ਚ ਉੱਤਰ ਪ੍ਰਦੇਸ਼ ਸਰਕਾਰ ਨੇ ਕਾਂਵੜ ਯਾਤਰਾ ਮਾਰਗ ’ਤੇ ਸਥਿਤ ਰੈਸਟੋਰੈਂਟਾਂ ਨੂੰ ਉਨ੍ਹਾਂ ਦੇ ਮਾਲਕਾਂ ਅਤੇ ਮੁਲਾਜ਼ਮਾਂ ਦੇ ਨਾਂ ਪ੍ਰਦਰਿਸ਼ਤ ਕਰਨ ਦੇ ਨਿਰਦੇਸ਼ ਦਾ ਬਚਾਅ ਕਰਦੇ ਹੋਏ ਕਿਹਾ ਕਿ ਇਸ ਦਾ ਉਦੇਸ਼ ਪਾਰਦਰਸ਼ਿਤਾ ਲਿਆਉਣਾ, ‘ਸੰਭਾਵਿਤ ਭੁਲੇਖੇ’ ਤੋਂ ਬਚਣ ਅਤੇ ਸ਼ਾਂਤਮਈ ਯਾਤਰਾ ਯਕੀਨੀ ਬਣਾਉਣਾ ਹੈ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇                             

https://whatsapp.com/channel/0029Va94hsaHAdNVur4L170e


Inder Prajapati

Content Editor

Related News