ਸੁਪਰੀਮ ਕੋਰਟ ਨੇ ਇਕ ਦਿਨ ’ਚ ਸੁਣਾਏ ਰਿਕਾਰਡ 44 ਫ਼ੈਸਲੇ, ਸਾਬਕਾ ਜੱਜਾਂ ਨੇ ਕੀਤੀ ਤਾਰੀਫ਼

Tuesday, Jul 12, 2022 - 11:27 AM (IST)

ਨਵੀਂ ਦਿੱਲੀ– ਸੁਪਰੀਮ ਕੋਰਟ ਨੇ 11 ਜੁਲਾਈ ਨੂੰ ਇਕ ਹੀ ਦਿਨ ’ਚ ਰਿਕਾਰਡ ਤੋੜ 44 ਫ਼ੈਸਲੇ ਸੁਣਾਏ, ਜੋ ਕਿ ਹਾਲ ਹੀ ਦੇ ਦਿਨਾਂ ’ਚ ਅਦਾਲਤ ਦੇ ਰਿਕਾਰਡ ਨੂੰ ਵੇਖਦੇ ਹੋਏ ਬੇਮਿਸਾਲ ਕੰਮ ਹੈ। ਜੱਜਾਂ ਵਲੋਂ ਪਾਸ ਹੁਕਮਾਂ ਦੀ ਇਹ ਵੱਡੀ ਗਿਣਤੀ 23 ਮਈ ਤੋਂ 10 ਜੁਲਾਈ ਤੱਕ ਗਰਮੀ ਦੀਆਂ ਛੁੱਟੀਆਂ ਮਗਰੋਂ ਸੁਪਰੀਮ ਕੋਰਟ ਮੁੜ ਖੁੱਲ੍ਹਣ ਦੇ ਦਿਨ ਆਈ। ਇਕ ਰਿਪੋਰਟ ਮੁਤਾਬਕ 44 ਕੇਸਾਂ ’ਚ ਹਵਾਲਗੀ ਸਮਝੌਤਿਆਂ ਦੀ ਜਾਂਚ ਤੋਂ ਲੈ ਕੇ ਘਰੇਲੂ ਕਾਨੂੰਨਾਂ ਤੱਕ ਦੇ ਵਿਸ਼ਿਆਂ ਨੂੰ ਸ਼ਾਮਲ ਕੀਤਾ ਗਿਆ ਸੀ। 

44 ਫ਼ੈਸਲਿਆਂ ’ਚੋਂ 20 ਫ਼ੈਸਲੇ 20 ਐੱਮ. ਆਰ. ਸ਼ਾਹ ਨੇ ਸੁਣਾਏ। ਇਨ੍ਹਾਂ ਫ਼ੈਸਲਿਆਂ ’ਚ ਅਪਰਾਧਕ ਅਪੀਲਾਂ ਤੋਂ ਲੈ ਕੇ ਦੀਵਾਨੀ ਵਿਵਾਦਾਂ ਤੱਕ, ਬੈਂਕਿੰਗ ਅਤੇ ਵਪਾਰਕ ਮਾਮਲਿਆਂ ਤੋਂ ਲੈ ਕੇ ਅਦਾਲਤ ਦੀ ਉਲੰਘਣਾ ਅਤੇ ਸਮਝੌਤਿਆਂ ਦੇ ਪਾਲਣ ਤੱਕ ਦੇ ਮਾਮਲਿਆਂ ’ਚ ਸੁਪਰੀਮ ਕੋਰਟ ਨੇ ਫ਼ੈਸਲੇ ਸੁਣਾਏ। ਸੁਪਰੀਮ ਕੋਰਟ ਦੇ ਸਾਬਕਾ ਜੱਜਾਂ ਨੇ ਕਿਹਾ ਕਿ ਛੁੱਟੀਆਂ, ਸੋਧ ਅਤੇ ਫ਼ੈਸਲੇ ਲਿਖਣ ਲਈ ਜੱਜਾਂ ਨੂੰ ਵਾਧੂ ਸਮਾਂ ਪ੍ਰਦਾਨ ਕਰਦਾ ਹੈ। ਇਨ੍ਹਾਂ ਫ਼ੈਸਲਿਆਂ ਦੇ ਪਿੱਛੇ ਤਰਕ ਅਤੇ ਚਰਚਾ, ਸੰਵਿਧਾਨਕ ਅਤੇ ਜ਼ਿਲ੍ਹਾ ਅਦਾਲਤਾਂ ’ਚ ਸਮਾਨ ਮਾਮਲਿਆਂ ਲਈ ਮਿਸਾਲ ਦੇ ਰੂਪ ’ਚ ਕੰਮ ਕਰਦੇ ਹਨ।

ਓਧਰ ਭਾਰਤ ਦੇ ਸਾਬਕਾ ਚੀਫ਼ ਜਸਟਿਸ ਕੇ. ਜੀ. ਬਾਲਾਕ੍ਰਿਸ਼ਨਨ ਨੇ ਕਿਹਾ ਕਿ ਛੁੱਟੀਆਂ ਸਾਨੂੰ ਫ਼ੈਸਲੇ ਲੈਣ ਅਤੇ ਉਨ੍ਹਾਂ ਵਿਸ਼ਿਆਂ 'ਤੇ ਸੋਧ ਕਰਨ ਲਈ ਤਿਆਰ ਹੋਣ ਲਈ ਕਾਫ਼ੀ ਸਮਾਂ ਦਿੰਦੀਆਂ ਹਨ, ਜੋ ਕਿ ਸਾਨੂੰ ਨਹੀਂ ਮਿਲਦਾ। ਸਾਨੂੰ ਛੁੱਟੀਆਂ ਤੋਂ ਬਾਅਦ ਬਹੁਤ ਸਾਰੇ ਫ਼ੈਸਲੇ ਲਿਆਉਣ ਵਿਚ ਜੱਜਾਂ ਵਲੋਂ ਕੀਤੀ ਗਈ ਜ਼ਬਰਦਸਤ ਮਿਹਨਤ ਦੀ ਸ਼ਲਾਘਾ ਕਰਨੀ ਚਾਹੀਦੀ ਹੈ। ਇਹ ਸਭ ਕੁਝ ਜੱਜਾਂ ਨੂੰ ਹੋਰ ਕੰਮਾਂ ਦੇ ਨਾਲ-ਨਾਲ ਕਰਨਾ ਪੈਂਦਾ ਹੈ, ਜਿਵੇਂ ਕਿ ਸੈਮੀਨਾਰਾਂ ਨੂੰ ਸੰਬੋਧਨ ਕਰਨਾ, ਕਾਨਫਰੰਸਾਂ ’ਚ ਸ਼ਾਮਲ ਹੋਣਾ ਆਦਿ।

ਸੁਪਰੀਮ ਕੋਰਟ ਦੇ ਇਕ ਹੋਰ ਸਾਬਕਾ ਜੱਜ, ਜਸਟਿਸ ਵੀ ਗੋਪਾਲਾ ਗੌੜਾ ਨੇ ਕਿਹਾ ਕਿ ਜੱਜਾਂ ਲਈ ਛੁੱਟੀਆਂ ਦਾ ਸਮਾਂ ਸੋਧ ’ਤੇ ਸਮਾਂ ਬਿਤਾਉਣਾ ਹੈ। ਇਹ ਇਕ ਮੁਸ਼ਕਲ ਕੰਮ ਹੈ। ਆਪਣਾ ਤਜਰਬਾ ਸਾਂਝਾ ਕਰਦੇ ਹੋਏ ਉਨ੍ਹਾਂ ਕਿਹਾ ਕਿ ਗਰਮੀ ਦੀਆਂ ਛੁੱਟੀਆਂ ਤੋਂ ਬਾਅਦ ਮੇਰੇ ਵਲੋਂ ਕਾਨੂੰਨੀ ਨਿਯਮਾਂ ਦੀ ਵੈਧਤਾ ਅਤੇ ਸੰਵਿਧਾਨ ਵਿਚ ਵਿਰੋਧੀ ਵਿਵਸਥਾਵਾਂ ਨੂੰ ਸ਼ਾਮਲ ਕਰਦੇ ਹੋਏ ਮਹੱਤਵਪੂਰਨ ਫ਼ੈਸਲੇ ਦਿੱਤੇ ਗਏ ਸਨ। ਇਕ ਕੇਸ ਵਿਚ ਸਬੂਤ ਆਪਣੇ ਆਪ ’ਚ 30 ਜਿਲਦਾਂ ਵਿਚ ਚਲਾ ਗਿਆ। ਸੁਪਰੀਮ ਕਰੋਟ ਦੇਸ਼ ਦੀ ਸਭ ਤੋਂ ਉੱਚ ਅਦਾਲਤ ਹੈ। ਇਸ ਵਲੋਂ ਨਿਰਧਾਰਤ ਕੀਤੇ ਗਏ ਕਿਸੇ ਵੀ ਕਾਨੂੰਨ ਦੇ ਗੰਭੀਰ ਨਤੀਜੇ ਹੁੰਦੇ ਹਨ। 


Tanu

Content Editor

Related News