ਦਿਨ-ਦਿਹਾੜੇ ਹੋ ਜਾਵੇਗਾ ਘੁੱਪ ਹਨੇਰਾ ! ''ਗ਼ਾਇਬ'' ਹੋ ਜਾਏਗਾ ਸੂਰਜ
Friday, Jul 18, 2025 - 01:16 PM (IST)

ਵੈੱਬ ਡੈਸਕ- ਇਕ ਵਿਲੱਖਣ ਅਤੇ ਬੇਹੱਦ ਦੁਰਲੱਭ ਖਗੋਲੀ ਘਟਨਾ ਵਾਪਰਨ ਵਾਲੀ ਹੈ। ਇਕ ਸਮਾਂ ਅਜਿਹਾ ਆਏਗਾ, ਜਦੋਂ 6 ਮਿੰਟ 23 ਸਕਿੰਟ ਲਈ ਸੂਰਜ ਪੂਰੀ ਤਰ੍ਹਾਂ ਲੁਕ ਜਾਵੇਗਾ ਅਤੇ ਦਿਨ 'ਚ ਹਨੇਰਾ ਛਾ ਜਾਵੇਗਾ। ਇਹ 21ਵੀਂ ਸਦੀ ਦੇ ਸਭ ਤੋਂ ਲੰਮੇ ਅਤੇ ਮਹੱਤਵਪੂਰਨ ਪੂਰਨ ਸੂਰਜ ਗ੍ਰਹਿਣਾਂ 'ਚੋਂ ਇਕ ਹੋਵੇਗਾ। ਖ਼ਾਸ ਗੱਲ ਤਾਂ ਇਹ ਹੈ ਕਿ ਅਗਲੇ 100 ਸਾਲਾਂ ਤੱਕ ਇਹ ਨਜ਼ਾਰਾ ਦੇਖਣ ਨੂੰ ਨਹੀਂ ਮਿਲੇਗਾ।
ਇਨ੍ਹਾਂ ਦੇਸ਼ਾਂ 'ਚ ਹੋਵੇਗਾ ਪੂਰਨ ਗ੍ਰਹਿਣ ?
2 ਅਗਸਤ 2027 ਨੂੰ 6 ਮਿੰਟ 23 ਸਕਿੰਟ (ਜੋ ਇਸ ਨੂੰ 21ਵੀਂ ਸਦੀ ਦੇ ਸਭ ਤੋਂ ਲੰਬੇ ਗ੍ਰਹਿਾਂ 'ਚੋਂ ਇਕ ਬਣਾਉਂਦਾ ਹੈ) ਤੱਕ ਸੂਰਜ ਗ੍ਰਹਿਣ ਰਹੇਗਾ। ਇਹ ਗ੍ਰਹਿਣ ਵਿਸ਼ੇਸ਼ ਤੌਰ 'ਤੇ ਉੱਤਰੀ ਅਫ਼ਰੀਕਾ : ਮੋਰਕੋ, ਅਲਜ਼ੀਰੀ, ਟਿਊਨੀਸ਼ੀਆ, ਸਾਊਦੀ ਅਰਬ ਅਤੇ ਯਮਨ 'ਚ ਦੇਖਿਆ ਜਾਵੇਗਾ।
ਭਾਰਤ 'ਚ ਕਿੱਥੇ ਆਏਗਾ ਨਜ਼ਰ?
ਭਾਰਤ 'ਚ ਇਹ ਗ੍ਰਹਿਣ ਪੂਰਨ ਰੂਪ 'ਚ ਤਾਂ ਨਹੀਂ ਪਰ ਆਂਸ਼ਿਕ ਰੂਪ 'ਚ ਜ਼ਰੂਰ ਵੇਖਿਆ ਜਾ ਸਕੇਗਾ। ਖ਼ਾਸ ਕਰਕੇ ਗੁਜਰਾਤ, ਰਾਜਸਥਾਨ ਅਤੇ ਮਹਾਰਾਸ਼ਟਰ ਦੇ ਕੁਝ ਹਿੱਸਿਆਂ 'ਚ ਲੋਕ ਇਸ ਖਗੋਲੀ ਦ੍ਰਿਸ਼ ਨੂੰ ਦੇਖ ਸਕਣਗੇ।
ਪੂਰਨ ਸੂਰਜ ਗ੍ਰਹਿਣ ਕੀ ਹੁੰਦਾ ਹੈ?
ਜਦੋਂ ਚੰਦਰਮਾ ਧਰਤੀ ਅਤੇ ਸੂਰਜ ਦੇ ਵਿਚਕਾਰ ਆ ਕੇ ਸੂਰਜ ਨੂੰ ਪੂਰੀ ਤਰ੍ਹਾਂ ਢੱਕ ਲੈਂਦਾ ਹੈ, ਤਾਂ ਪੂਰਨ ਸੂਰਜ ਗ੍ਰਹਿਣ ਬਣਦਾ ਹੈ। ਇਸ ਦੌਰਾਨ ਦਿਨ 'ਚ ਰਾਤ ਵਰਗਾ ਹਨੇਰਾ ਪੈ ਜਾਂਦਾ ਹੈ।
ਧਾਰਮਿਕ ਅਤੇ ਜ਼ੋਤਿਸ਼ੀ ਮਹੱਵਤ
ਸੂਰਜ ਗ੍ਰਹਿਣ ਦਾ ਹਿੰਦੂ ਧਰਮ 'ਚ ਵਿਸ਼ੇਸ਼ ਮਹੱਤਵ ਹੁੰਦਾ ਹੈ। ਇਸ ਦਿਨ ਪੂਜਾ-ਪਾਠ, ਭੋਜਨ, ਇਸ਼ਨਾਨ ਆਦਿ ਦੇ ਨਿਯਮਾਂ ਦੀ ਪਾਲਣਾ ਕੀਤੀ ਜਾਂਦੀ ਹੈ। ਖ਼ਾਸ ਤੌਰ 'ਤੇ ਗਰਭਵਤੀ ਔਰਤਾਂ, ਬੱਚਿਆਂ ਅਤੇ ਬੀਮਾਰ ਵਿਅਕਤੀਆਂ ਨੂੰ ਇਸ ਦਿਨ ਵਧੇਰੇ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਜਾਂਦੀ ਹੈ। ਸੂਤਕ ਕਾਲ ਗ੍ਰਹਿਣ ਨਾਲ ਲਗਭਗ 12 ਘੰਟੇ ਪਹਿਲਾਂ ਸ਼ੁਰੂ ਹੁੰਦਾ ਹੈ।
ਇਤਿਹਾਸਿਕ ਪਿਛੋਕੜ
ਇਸ ਤੋਂ ਪਹਿਲਾਂ ਸਭ ਤੋਂ ਲੰਮਾ ਪੂਰਨ ਸੂਰਜ ਗ੍ਰਹਿਣ 743 ਈਸਾ ਪਹਿਲਾਂ ਹੋਇਆ ਸੀ, ਜੋ ਲਗਭਗ 7 ਮਿੰਟ 28 ਸਕਿੰਟ ਚੱਲਿਆ ਸੀ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e