ਭਖਦੀ ਗਰਮੀ ਨੇ ਇਨ੍ਹਾਂ ਸੂਬਿਆਂ ਦੇ ਸਕੂਲਾਂ ਨੂੰ ਲਵਾ''ਤੇ ਤਾਲੇ ! ਹੋ ਗਿਆ ਛੁੱਟੀਆਂ ਦਾ ਐਲਾਨ
Friday, May 23, 2025 - 03:17 PM (IST)

ਨੈਸ਼ਨਲ ਡੈਸਕ- ਭਿਆਨਕ ਗਰਮੀ ਕਾਰਨ ਭਾਰਤ ਦੇ ਜ਼ਿਆਦਾਤਰ ਸਕੂਲਾਂ 'ਚ ਛੁੱਟੀਆਂ ਸ਼ੁਰੂ ਹੋ ਚੁੱਕੀਆਂ ਹਨ। ਲੂ ਅਤੇ ਮੌਸਮ ਦੀ ਸਥਿਤੀ ਨੂੰ ਧਿਆਨ 'ਚ ਰੱਖਦੇ ਹੋਏ ਕਈ ਰਾਜਾਂ ਨੇ ਆਪਣੇ ਸਕੂਲਾਂ ਦੀਆਂ ਗਰਮੀਆਂ ਦੀਆਂ ਛੁੱਟੀਆਂ ਦਾ ਐਲਾਨ ਕੀਤਾ ਹੈ। ਹੁਣ ਵਿਦਿਆਰਥੀ ਅਤੇ ਮਾਪੇ ਦੋਵੇਂ ਇਹ ਜਾਣਨ ਲਈ ਉਤਸੁਕ ਹਨ ਕਿ ਛੁੱਟੀਆਂ ਕਦੋਂ ਖ਼ਤਮ ਹੋਣਗੀਆਂ ਅਤੇ ਸਕੂਲ ਕਦੋਂ ਖੁੱਲ੍ਹਣਗੇ। ਰਾਜ ਸਰਕਾਰਾਂ ਨੇ ਆਪਣੀ-ਆਪਣੀ ਜਲਵਾਯੂ ਸਥਿਤੀ ਅਤੇ ਸਿੱਖਿਆ ਵਿਭਾਗ ਦੀਆਂ ਸਿਫ਼ਾਰਸ਼ਾਂ ਦੇ ਆਧਾਰ 'ਤੇ ਵੱਖ-ਵੱਖ ਛੁੱਟੀਆਂ ਦੀਆਂ ਤਾਰੀਖ਼ਾਂ ਤੈਅ ਕੀਤੀਆਂ ਹਨ। ਆਓ ਦੇਸ਼ ਭਰ ਦੇ ਸਕੂਲਾਂ ਦੇ ਗਰਮੀਆਂ ਦੀਆਂ ਛੁੱਟੀਆਂ ਦੇ ਸ਼ਡਿਊਲ 'ਤੇ ਇਕ ਨਜ਼ਰ ਮਾਰੀਏ:
ਇਹ ਵੀ ਪੜ੍ਹੋ : ਸਕੂਲਾਂ ਦਾ ਬਦਲਿਆ ਸਮਾਂ, ਹੁਣ ਇਹ ਰਹੇਗੀ Timing
ਚੰਡੀਗੜ੍ਹ
ਛੁੱਟੀਆਂ- 23 ਮਈ ਤੋਂ 30 ਜੂਨ ਤੱਕ
ਸਕੂਲ ਮੁੜ ਖੁੱਲ੍ਹਣਗੇ- 1 ਜੁਲਾਈ
ਦਿੱਲੀ
ਛੁੱਟੀਆਂ- 11 ਮਈ - 30 ਜੂਨ
ਸਕੂਲ ਦੁਬਾਰਾ ਖੁੱਲ੍ਹਣਗੇ- 1 ਜੁਲਾਈ
ਰਾਜਸਥਾਨ
ਛੁੱਟੀਆਂ- 1 ਮਈ - 15 ਜੂਨ
ਸਕੂਲ ਮੁੜ ਖੁੱਲ੍ਹਣਗੇ- 16 ਜੂਨ
ਇਹ ਵੀ ਪੜ੍ਹੋ : ਵੱਡੀ ਭੈਣ ਨੇ ਖੋਹ ਲਿਆ TV ਦਾ ਰਿਮੋਟ, ਗੁੱਸੇ 'ਚ ਮਰ ਗਈ ਛੋਟੀ ਭੈਣ
ਬਿਹਾਰ
ਛੁੱਟੀਆਂ- 2 ਜੂਨ - 21 ਜੂਨ
ਸਕੂਲ ਮੁੜ ਖੁੱਲ੍ਹਣਗੇ- 23 ਜੂਨ
ਮੱਧ ਪ੍ਰਦੇਸ਼
ਛੁੱਟੀਆਂ- 1 ਮਈ - 15 ਜੂਨ
ਸਕੂਲ ਮੁੜ ਖੁੱਲ੍ਹਣਗੇ- 16 ਜੂਨ
ਹਰਿਆਣਾ
ਸਕੂਲਾਂ 'ਚ 1 ਤੋਂ 30 ਜੂਨ ਤੱਕ ਛੁੱਟੀਆਂ ਰਹਿਣਗੀਆਂ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e