ਇਸ ਵਾਰ 20 ਅਪ੍ਰੈਲ ਤੋਂ ਹੋਣਗੀਆਂ ਗਰਮੀਆਂ ਦੀਆਂ ਛੁੱਟੀਆਂ, CM ਦਿਓ ਨੇ ਕੀਤਾ ਐਲਾਨ

Thursday, Apr 16, 2026 - 04:31 PM (IST)

ਇਸ ਵਾਰ 20 ਅਪ੍ਰੈਲ ਤੋਂ ਹੋਣਗੀਆਂ ਗਰਮੀਆਂ ਦੀਆਂ ਛੁੱਟੀਆਂ, CM ਦਿਓ ਨੇ ਕੀਤਾ ਐਲਾਨ

ਨੈਸ਼ਨਲ ਡੈਸਕ- ਹੱਡ ਚੀਰਵੀਂ ਠੰਡ ਮਗਰੋਂ ਹੁਣ ਭਾਰਤ ਸਣੇ ਦੁਨੀਆ ਭਰ 'ਚ ਗਰਮੀ ਆਪਣਾ ਪ੍ਰਕੋਪ ਦਿਖਾਉਣ ਲੱਗੀ ਹੈ। ਪੰਜਾਬ ਸਣੇ ਪੂਰੇ ਭਾਰਤ 'ਚ ਦਿਨੋ ਦਿਨ ਤਾਪਮਾਨ ਵਧਦਾ ਜਾ ਰਿਹਾ ਹੈ। ਇਸੇ ਦੌਰਾਨ ਵਧਦੀ ਗਰਮੀ ਦੇ ਮੱਦੇਨਜ਼ਰ ਛੱਤੀਸਗੜ੍ਹ ਦੇ ਮੁੱਖ ਮੰਤਰੀ ਵਿਸ਼ਣੂ ਦਿਓ ਸਾਈ ਨੇ ਸੂਬੇ ਦੇ ਸਕੂਲਾਂ 'ਚ ਛੁੱਟੀਆਂ ਦਾ ਐਲਾਨ ਕਰ ਦਿੱਤਾ ਹੈ। 

ਉਨ੍ਹਾਂ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇਕ ਪੋਸਟ ਸਾਂਝੀ ਕਰਦੇ ਹੋਏ ਲਿਖਿਆ, ''ਸੂਬੇ 'ਚ ਵਧਦੀ ਜਾ ਰਹੀ ਭਿਆਨਕ ਗਰਮੀ ਤੇ ਲੂ ਦੇ ਪ੍ਰਭਾਵ ਦੇ ਮੱਦੇਨਜ਼ਰ ਬੱਚਿਆਂ ਦੀ ਸਿਹਤ ਸਭ ਤੋਂ ਪਹਿਲਾਂ ਹੈ। ਇਸੇ ਕਾਰਨ ਸਰਕਾਰ ਨੇ ਸਕੂਲਾਂ 'ਚ ਗਰਮੀ ਦੀਆਂ ਛੁੱਟੀਆਂ ਤੈਅ ਸਮੇਂ ਤੋਂ ਪਹਿਲਾਂ ਕਰਨ ਦਾ ਐਲਾਨ ਕੀਤਾ ਹੈ। ਇਸ ਵਾਰ 20 ਅਪ੍ਰੈਲ ਤੋਂ 15 ਜੂਨ ਤੱਕ ਸੂਬੇ ਦੇ ਸਕੂਲ ਬੰਦ ਰਹਿਣਗੇ, ਤਾਂ ਜੋ ਗਰਮੀ ਦੇ ਮੌਸਮ 'ਚ ਬੱਚੇ ਸੁਰੱਖਿਅਤ ਰਹਿ ਸਕਣ।''

PunjabKesari

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸੂਬੇ 'ਚ ਗਰਮੀ ਦੀਆਂ ਛੁੱਟੀਆਂ ਮਈ ਮਹੀਨੇ ਤੋਂ ਕੀਤੀਆਂ ਜਾਂਦੀਆਂ ਸਨ, ਪਰ ਇਸ ਵਾਰ ਸ਼ੁਰੂਆਤ ਤੋਂ ਹੀ ਗਰਮੀ ਦੇ ਕਹਿਰ ਕਾਰਨ ਸੂਬਾ ਸਰਕਾਰ ਨੇ ਬੱਚਿਆਂ ਦੀ ਸਿਹਤ ਨੂੰ ਧਿਆਨ 'ਚ ਰੱਖਦਿਆਂ ਛੁੱਟੀਆਂ ਤੈਅ ਸਮੇਂ ਤੋਂ ਪਹਿਲਾਂ ਕਰਨ ਦਾ ਐਲਾਨ ਕੀਤਾ ਹੈ। 

ਇਹ ਵੀ ਪੜ੍ਹੋ- ਮੂਧੇ ਮੂੰਹ ਡਿੱਗਣਗੀਆਂ ਤੇਲ ਦੀਆਂ ਕੀਮਤਾਂ ! ਰਾਸ਼ਟਰਪਤੀ ਟਰੰਪ ਨੇ ਦੇ'ਤਾ ਵੱਡਾ ਬਿਆਨ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News