4 ਸਾਲ ਦੇ ਬੇਟੇ ਦੇ ਕਤਲ ਦਾ ਮਾਮਲਾ : ਸੂਚਨਾ ਸੇਠ ਦੀ ਹਿਰਾਸਤ ’ਚ 5 ਦਿਨਾਂ ਦਾ ਵਾਧਾ
Tuesday, Jan 16, 2024 - 01:00 PM (IST)
ਪਣਜੀ, (ਭਾਸ਼ਾ)- ਗੋਆ ਦੀ ਇਕ ਅਦਾਲਤ ਨੇ 4 ਸਾਲ ਦੇ ਬੇਟੇ ਦੀ ਹੱਤਿਆ ਦੇ ਮਾਮਲੇ ਵਿਚ ਜਾਂਚ ਦਾ ਸਾਹਮਣਾ ਕਰ ਰਹੀ ਇਕ ਸਟਾਰਟਅਪ ਕੰਪਨੀ ਦੀ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਸੂਚਨਾ ਸੇਠ ਦੀ ਪੁਲਸ ਹਿਰਾਸਤ ਸੋਮਵਾਰ ਨੂੰ 5 ਦਿਨਾਂ ਲਈ ਵਧਾ ਦਿੱਤੀ। 6 ਦਿਨਾਂ ਦੀ ਮੁੱਢਲੀ ਹਿਰਾਸਤ ਖ਼ਤਮ ਹੋਣ ਤੋਂ ਬਾਅਦ ਸੇਠ ਨੂੰ ਗੋਆ ਦੀ ਬਾਲ ਅਦਾਲਤ ਵਿਚ ਪੇਸ਼ ਕੀਤਾ ਗਿਆ।
ਕਲੰਗੁਟ ਪੁਲਸ ਨੇ ਉਸ ਦੀ ਹਿਰਾਸਤ ਵਧਾਉਣ ਦੀ ਅਪੀਲ ਕਰਦੇ ਹੋ ਕਿਹਾ ਕਿ ਅਜੇ ਜਾਂਚ ਪੂਰੀ ਨਹੀਂ ਹੋਈ ਹੈ। ਸੇਠ (39) ਨੂੰ 8 ਜਨਵਰੀ ਨੂੰ ਕਰਨਾਟਕ ਦੇ ਚਿਤਰਦੁਰਗਾ ਤੋਂ ਉਸ ਸਮੇਂ ਗ੍ਰਿਫਤਾਰ ਕੀਤਾ ਗਿਆ ਸੀ ਜਦੋਂ ਉਹ ਆਪਣੇ ਬੇਟੇ ਦੀ ਲਾਸ਼ ਨੂੰ ਬੈਗ ਵਿਚ ਲੈ ਕੇ ਟੈਕਸੀ ਵਿਚ ਸਫ਼ਰ ਕਰ ਰਹੀ ਸੀ। ਉਥੋਂ ਉਸ ਨੂੰ ਗੋਆ ਲਿਆਂਦਾ ਗਿਆ। ਉਸ ’ਤੇ ਗੋਆ ਦੇ ਕੈਂਡੋਲੀਮ ਵਿਚ ਇਕ ਸਰਵਿਸ ਅਪਾਰਟਮੈਂਟ ਵਿਚ ਇਕ ਬੱਚੇ ਦੀ ਹੱਤਿਆ ਕਰਨ ਦਾ ਦੋਸ਼ ਹੈ।