ਅਜਿਹਾ ਅਜੀਬੋ-ਗਰੀਬ ਵਿਅਕਤੀ, ਜਿਸ ਦੇ ਚਿਹਰੇ ਨੂੰ ਪਸੰਦ ਕਰਦੀਆਂ ਹਨ ਛਿਪਕਲੀਆਂ, ਦੇਖਣ ਹੋਵੇਗਾ ਦਿਲਚਸਪ
Tuesday, Jun 27, 2017 - 11:21 AM (IST)

ਨੈਸ਼ਨਲ ਡੈਸਕ— ਮਿਲੋ ਰਾਜਸਥਾਨ ਦੇ ਇਸ ਆਦਮੀ ਨੂੰ। ਜੀ ਹਾਂ, 21 ਸਾਲ ਦੇ ਨਵਰਤਨ ਹਰਸ਼ ਦੀ ਪਛਾਣ ਬਣੀ ਗਈ ਹੈ। ਰਾਜਸਥਾਨ ਦੇ ਬੀਕਾਨੇਰ ਜ਼ਿਲੇ ਦੇ ਇਕ ਪਿੰਡ 'ਚ ਰਹਿਣ ਵਾਲੇ ਨਵਰਤਨ ਨੂੰ ਛਿਪਕਲੀਆਂ ਨਾਲ ਰਹਿਣ ਪਸੰਦ ਹੈ। ਹੁਣ ਪਿੰਡ ਵਾਲੇ ਇਸ ਨਾਮ ਤੋਂ ਪੁਕਾਰਣ ਲੱਗੇ ਹਨ। ਉਸ ਨੂੰ ਛਿਪਕਲੀਆਂ ਤੋਂ ਡਰ ਵੀ ਨਹੀਂ ਲੱਗਦਾ ਅਤੇ ਨਾ ਹੀ ਉਹ ਉਨ੍ਹਾਂ ਨੂੰ ਦੇਖ ਕੇ ਹੈਰਾਨ ਹੁੰਦਾ ਹੈ।
ਛਿਪਕਲੀਆਂ ਵੀ ਉਸ ਨੂੰ ਕੁਝ ਨਹੀਂ ਕਹਿੰਦੀਆਂ। ਹਰਸ਼ ਮੁਤਾਬਕ ਪਹਿਲੇ ਉਸ ਨੂੰ ਛਿਪਕਲੀਆਂ ਤੋਂ ਬਹੁਤ ਡਰ ਲੱਗਦਾ ਸੀ ਪਰ ਇਕ ਘਟਨਾ ਦੇ ਬਾਅਦ ਉਸ ਦੀ ਸੋਚ ਬਦਲ ਗਈ। ਇਕ ਦਿਨ ਇਕ ਛਿਪਕਲੀ ਉਸ ਦੀ ਗੋਦ 'ਚ ਆ ਕੇ ਡਿੱਗ ਗਈ ਅਤੇ ਉਸ ਦੇ ਬਾਅਦ ਛਿਪਕਲੀਆਂ ਦੇ ਪ੍ਰਤੀ ਉਸ ਦੇ ਮਨ 'ਚੋਂ ਨਫਰਤ ਚਲੀ ਗਈ ਅਤੇ ਅਪਨਾਪਨ ਜਾਗ ਗਿਆ।