ਨੌਕਰੀ ਛੱਡ ਸ਼ਖ਼ਸ ਨੇ ਸ਼ੁਰੂ ਕੀਤੀ ਡ੍ਰੈਗਨ ਫਰੂਟ ਦੀ ਖੇਤੀ, ਹੁਣ ਸਾਲਾਨਾ ਕਰ ਰਿਹੈ ਮੋਟੀ ਕਮਾਈ

Saturday, Aug 10, 2024 - 05:35 PM (IST)

ਨੌਕਰੀ ਛੱਡ ਸ਼ਖ਼ਸ ਨੇ ਸ਼ੁਰੂ ਕੀਤੀ ਡ੍ਰੈਗਨ ਫਰੂਟ ਦੀ ਖੇਤੀ, ਹੁਣ ਸਾਲਾਨਾ ਕਰ ਰਿਹੈ ਮੋਟੀ ਕਮਾਈ

ਬਿਜਨੌਰ- ਕੋਰੋਨਾ ਕਾਲ ਅਤੇ ਤਾਲਾਬੰਦੀ ਕਿਸ ਨੂੰ ਯਾਦ ਨਹੀਂ ਹੋਵੇਗਾ। ਇਹ ਸਮਾਂ ਹਰ ਕਿਸੇ ਲਈ ਆਫ਼ਤ ਤੋਂ ਘੱਟ ਨਹੀਂ ਰਿਹਾ, ਤਾਂ ਕਈ ਲੋਕਾਂ ਲਈ ਇਹ ਵਰਦਾਨ ਵੀ ਸਾਬਤ ਹੋਇਆ। ਅਜਿਹੇ ਹੀ ਕਿਸਾਨ ਰਿਤੂਰਾਜ ਸਿੰਘ, ਜੋ ਉੱਤਰ ਪ੍ਰਦੇਸ਼ ਦੇ ਬਿਜਨੌਰ ਦੇ ਰਹਿਣ ਵਾਲੇ ਹਨ। ਰਿਤੂਰਾਜ ਨੇ ਕੋਰੋਨਾ ਕਾਲ ਆਫ਼ਤ ਨੂੰ ਮੌਕੇ 'ਚ ਬਦਲ ਦਿੱਤਾ। ਆਖ਼ਰਕਾਰ ਹਰ ਮਹੀਨੇ 65,000 ਰੁਪਏ ਕਮਾਉਣ ਵਾਲੇ ਰਿਤੂਰਾਜ ਕਾਰਪੋਰੇਟ ਨੌਕਰੀ ਛੱਡ ਕੇ ਆਪਣੇ ਪਿੰਡ ਆ ਗਏ ਅਤੇ ਫਿਰ ਉਨ੍ਹਾਂ ਨੇ ਪਿੱਛੇ ਮੁੜ ਕੇ ਨਹੀਂ ਵੇਖਿਆ। 

ਇਹ ਵੀ ਪੜ੍ਹੋ- ਜੇਲ੍ਹ 'ਚੋਂ ਰਿਹਾਅ ਹੋਣ ਮਗਰੋਂ ਸਿਸੋਦੀਆ ਨੇ ਤਸਵੀਰ ਕੀਤੀ ਸਾਂਝੀ, ਕਿਹਾ- 'ਆਜ਼ਾਦ ਸਵੇਰ ਦੀ ਪਹਿਲੀ ਚਾਹ'

ਡ੍ਰੈਗਨ ਖੇਤੀ ਕਰਨ ਦਾ ਬਣਾਇਆ ਪੱਕਾ ਮਨ

ਰਿਤੂਰਾਜ ਨੇ ਕਿਹਾ ਕਿ ਤਾਲਾਬੰਦੀ ਦੌਰਾਨ ਜਦੋਂ ਵੱਡੇ ਸ਼ਹਿਰਾਂ ਵਿਚ ਡਰ ਦਾ ਮਾਹੌਲ ਸੀ ਤਾਂ ਉਹ ਆਪਣੇ ਪਿੰਡ ਉਮਰੀ ਪਹੁੰਚੇ। ਪਿੰਡ ਆ ਕੇ ਉਨ੍ਹਾਂ ਨੂੰ ਇਕ ਵੱਖਰੀ ਸ਼ਾਂਤੀ ਦਾ ਅਹਿਸਾਸ ਹੋਇਆ। ਰਿਤੂਰਾਜ ਨੇ ਆਪਣੇ ਪਿਤਾ ਨੂੰ ਕਿਹਾ ਕਿ ਉਹ ਆਪਣੇ ਪਿੰਡ ਵਿਚ ਡ੍ਰੈਗਨ ਫਰੂਟ ਦੀ ਖੇਤੀ ਕਰਨਾ ਚਾਹੁੰਦੇ ਹਨ। ਰਿਤੂਰਾਜ ਨੇ ਪੱਕਾ ਮਨ ਬਣਾ ਲਿਆ ਕਿ ਉਨ੍ਹਾਂ ਨੇ ਆਪਣੀ ਅੱਗੇ ਦੀ ਜ਼ਿੰਦਗੀ ਅਤੇ ਭਵਿੱਖ ਖੇਤੀ 'ਚ ਹੀ ਤਲਾਸ਼ਣੀ ਹੈ ਅਤੇ ਆਰਗੈਨਿਕ ਖੇਤੀ ਕਰ ਕੇ ਖੇਤੀ ਦੇ ਖੇਤਰ ਵਿਚ ਕ੍ਰਾਂਤੀ ਲਿਆਉਣੀ ਹੈ।

ਸਿਰਫ ਤਿੰਨ ਵਿੱਘਾ ਜ਼ਮੀਨ ਤੋਂ ਸ਼ੁਰੂ ਕੀਤੀ ਸੀ ਖੇਤੀ

ਰਿਤੂਰਾਜ ਨੇ ਸਾਲ 2020 ਵਿਚ ਡ੍ਰੈਗਨ ਫਰੂਟ ਦੀ ਖੇਤੀ ਲਈ ਸਿਰਫ ਤਿੰਨ ਵਿੱਘਾ ਜ਼ਮੀਨ ਤੋਂ ਸ਼ੁਰੂਆਤ ਕੀਤੀ, ਜਿਸ ਵਿਚ ਉਨ੍ਹਾਂ ਦੀ ਖੇਤੀ ਕਰਨ ਵਿਚ 5 ਤੋਂ 6 ਲੱਖ ਰੁਪਏ ਦੀ ਲਾਗਤ ਆਈ। ਉਨ੍ਹਾਂ ਨੇ ਦੱਸਿਆ ਕਿ ਸਭ ਤੋਂ ਜ਼ਿਆਦਾ ਖਰਚ ਸੀਮੈਂਟ ਦੇ ਪੋਲ ਬਣਾਉਣ ਵਿਚ ਆਇਆ ਕਿਉਂਕਿ ਡ੍ਰੈਗਨ ਫਰੂਟ ਬੇਲ ਵਾਂਗ ਚੱਲਦਾ ਹੈ ਤਾਂ ਉਸ ਵਿਚ ਸੀਮੈਂਟ ਦਾ ਪੋਲ ਖੇਤ 'ਚ ਬਣਾਉਣਾ ਹੁੰਦਾ ਹੈ। ਉੱਥੇ ਹੀ ਹੁਣ ਸਾਲ 2024 ਵਿਚ ਰਿਤੂਰਾਜ ਨੇ 3 ਵਿੱਘਾ ਜ਼ਮੀਨ ਤੋਂ ਵਧਾ ਕੇ 6 ਵਿੱਘਾ ਜ਼ਮੀਨ 'ਤੇ ਡ੍ਰੈਗਨ ਫਰੂਟ ਦੀ ਖੇਤੀ ਕਰ ਰਹੇ ਹਨ।

ਇਹ ਵੀ ਪੜ੍ਹੋ- ਹੁਣ ਬਿਨਾਂ ਇਜਾਜ਼ਤ ਦਰੱਖ਼ਤ ਕੱਟਣ ਵਾਲਿਆਂ ਦੀ ਖੈਰ ਨਹੀਂ, ਲੱਗੇਗਾ ਮੋਟਾ ਜੁਰਮਾਨਾ

10 ਲੱਖ ਰੁਪਏ ਦੀ ਕਰਦੇ ਹਨ ਕਮਾਈ

ਕਿਸਾਨ ਰਿਤੂਰਾਜ ਨੇ ਦੱਸਿਆ ਕਿ ਜਦੋਂ ਡ੍ਰੈਗਨ ਫਰੂਟ ਦੀ ਖੇਤੀ ਸ਼ੁਰੂ ਕੀਤੀ ਸੀ ਤਾਂ ਡ੍ਰੈਗਨ ਫਰੂਟ ਦੀ ਪਲਾਂਟੇਸ਼ਨ ਸਤੰਬਰ 2020 ਵਿਚ ਕੀਤੀ ਸੀ, ਜਿਸ ਤੋਂ ਬਾਅਦ ਫ਼ਸਲ ਜੂਨ 2021 ਵਿਚ ਤਿਆਰ ਹੋ ਗਈ। ਅਜਿਹੇ ਵਿਚ 3 ਵਿੱਘਾ ਜ਼ਮੀਨ ਤੋਂ ਸਿਰਫ਼ 4 ਕੁਇੰਟਲ ਫਰੂਟ ਹੀ ਉਗਾ ਸਕੇ, ਜਿਸ ਦਾ ਪ੍ਰਤੀ ਕਿਲੋ ਰੇਟ 200 ਰੁਪਏ ਸੀ, ਜਿਸ ਵਿਚ ਉਨ੍ਹਾਂ ਨੂੰ ਸਿਰਫ਼ 80,000 ਦਾ ਲਾਭ ਹੋਇਆ। 2022 ਵਿਚ ਡ੍ਰੈਗਨ ਫਰੂਟ ਦੀ ਫ਼ਸਲ ਦੁੱਗਣੀ ਹੋਣ ਮਗਰੋਂ ਰਿਤੂਰਾਜ ਨੇ 1,76,000 ਲੱਖ ਰੁਪਏ ਦਾ ਮੁਨਾਫ਼ਾ ਕਮਾਇਆ। ਇਸ ਤੋਂ ਇਲਾਵਾ ਸਾਲ 2023 ਵਿਚ 5 ਲੱਖ ਰੁਪਏ ਦਾ ਮੁਨਾਫ਼ਾ ਹੋਇਆ। ਉੱਥੇ ਹੀ 2024 ਵਿਚ ਰਿਤੂਰਾਜ ਨੇ 40 ਤੋਂ 45 ਕੁਇੰਟਲ ਦੀ ਫ਼ਸਲ ਉਗਾਈ, ਜਿਸ ਵਿਚ ਉਨ੍ਹਾਂ ਨੇ ਲੱਗਭਗ 10 ਲੱਖ ਰੁਪਏ ਦੀ ਕਮਾਈ ਹੋਈ ਹੈ।

ਇਹ ਵੀ ਪੜ੍ਹੋ- ਜਿਸ ਨੇ ਜਨਮ ਦਿੱਤਾ ਉਸ ਨੇ ਖੋਹ ਲਏ 2 ਮਾਸੂਮ ਬੱਚੀਆਂ ਦੇ ਸਾਹ, ਕਾਤਲ ਮਾਂ ਦਾ ਕਬੂਲਨਾਮਾ- 'ਹਾਂ ਮੈਂ ਹੀ ਮਾਰਿਆ'

ਇੰਝ ਹੁੰਦੀ ਹੈ ਡ੍ਰੈਗਨ ਫਰੂਟ ਦੀ ਖੇਤੀ

ਰਿਤੂਰਾਜ ਨੇ ਦੱਸਿਆ ਕਿ ਉਹ ਆਪਣੇ ਖੇਤ ਵਿਚ ਡਰਿੱਪ ਸਿੰਚਾਈ, ਸਪ੍ਰਿੰਕਲਰ ਅਤੇ ਰੇਨ ਗੰਨ ਦੀ ਵਰਤੋਂ ਕਰਦੇ ਹਨ। ਉਹ ਇਨ੍ਹਾਂ ਤਕਨੀਕਾਂ ਦਾ ਇਸਤੇਮਾਲ ਇਸ ਲਈ ਕਰਦੇ ਹਨ ਕਿਉਂਕਿ ਡਰਿੱਪ ਸਿੰਚਾਈ ਨਾਲ ਪਾਣੀ ਦੀ ਬੱਚਤ ਹੁੰਦੀ ਹੈ ਅਤੇ ਇਸ ਨਾਲ ਦਰੱਖਤ ਨੂੰ ਲੋੜ ਅਨੁਸਾਰ ਹੀ ਪਾਣੀ ਦਿੱਤਾ ਜਾਂਦਾ ਹੈ, ਤਾਂ ਜੋ ਨਮੀ ਬਣੀ ਰਹੇ। ਉਨ੍ਹਾਂ ਇਹ ਵੀ ਦੱਸਿਆ ਕਿ ਫਰਵਰੀ ਤੋਂ ਅਕਤੂਬਰ ਤੱਕ ਦਾ ਮਹੀਨਾ  ਡ੍ਰੈਗਨ ਫਰੂਟ ਦੀ ਕਾਸ਼ਤ ਲਈ ਸਭ ਤੋਂ ਵਧੀਆ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਆਪਣੀ ਲੋਕਲ ਮਾਰਕੀਟ ਵੀ ਬਣਾਈ ਹੋਈ ਹੈ।

ਇਹ ਵੀ ਪੜ੍ਹੋ- ਰਾਘਵ ਚੱਢਾ ਨੇ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਦੇ ਦਰਸ਼ਨਾਂ ਨੂੰ ਲੈ ਕੇ ਕੇਂਦਰ ਨੂੰ ਕੀਤੀ ਖ਼ਾਸ ਅਪੀਲ


author

Tanu

Content Editor

Related News