ਪੁਲਸ ਮਹਿਕਮੇ 'ਚ ਭਰਤੀ ਹੋਣ ਦਾ ਸੁਨਹਿਰੀ ਮੌਕਾ, ਜਾਣੋ ਪੂਰਾ ਵੇਰਵਾ
Wednesday, Oct 23, 2024 - 09:45 AM (IST)
ਨਵੀਂ ਦਿੱਲੀ- ਜੇਕਰ ਤੁਸੀਂ ਪੁਲਸ ਵਿਚ ਭਰਤੀ ਹੋਣਾ ਚਾਹੁੰਦੇ ਹੋ, ਤਾਂ ਇਹ ਖ਼ਬਰ ਤੁਹਾਡੇ ਲਈ ਹੈ। ਹਿਮਾਚਲ ਪ੍ਰਦੇਸ਼ ਤੋਂ ਬਾਅਦ ਛੱਤੀਸਗੜ੍ਹ ਪੁਲਸ ਵਿਚ ਵੀ ਸਬ-ਇੰਸਪੈਕਟਰ, ਸੂਬੇਦਾਰ ਅਤੇ ਪਲਾਟੂਨ ਕਮਾਂਡਰ ਦੀ ਭਰਤੀ ਕੀਤੀ ਜਾਵੇਗੀ। ਇਸ ਭਰਤੀ ਦਾ ਅਧਿਕਾਰਤ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ। ਅਰਜ਼ੀ ਦੀ ਪ੍ਰਕਿਰਿਆ 23 ਅਕਤੂਬਰ ਤੋਂ ਛੱਤੀਸਗੜ੍ਹ ਪਬਲਿਕ ਸਰਵਿਸ ਕਮਿਸ਼ਨ (CGPSC) ਦੀ ਅਧਿਕਾਰਤ ਵੈੱਬਸਾਈਟ psc.cg.gov.in 'ਤੇ ਸ਼ੁਰੂ ਹੋ ਰਹੀ ਹੈ। ਉਮੀਦਵਾਰ ਛੱਤੀਸਗੜ੍ਹ ਪੁਲਸ ਦੀ ਇਸ ਭਰਤੀ ਲਈ 21 ਨਵੰਬਰ 2024 ਤੱਕ ਅਪਲਾਈ ਕਰ ਸਕਣਗੇ।
ਖਾਲੀ ਥਾਵਾਂ ਦੇ ਵੇਰਵੇ
ਜੇਕਰ ਤੁਸੀਂ ਲੰਬੇ ਸਮੇਂ ਤੋਂ ਪੁਲਸ ਵਿਚ SI ਦੇ ਅਹੁਦੇ 'ਤੇ ਭਰਤੀ ਹੋਣਾ ਚਾਹੁੰਦੇ ਹੋ, ਤਾਂ ਇਹ ਤੁਹਾਡੇ ਲਈ ਇਕ ਵਧੀਆ ਮੌਕਾ ਹੈ। ਕਿਉਂਕਿ ਇਸ ਭਰਤੀ ਵਿਚ ਸਭ ਤੋਂ ਵੱਧ ਅਸਾਮੀਆਂ ਸਬ-ਇੰਸਪੈਕਟਰ ਦੀਆਂ ਹਨ। ਸਬ-ਇੰਸਪੈਕਟਰ, ਸੂਬੇਦਾਰ, ਪਲਾਟੂਨ ਕਮਾਂਡਰ ਦੀਆਂ ਕੁੱਲ 341 ਅਹੁਦੇ ਭਰੇ ਜਾਣਗੇ।
ਯੋਗਤਾ
ਸੂਬੇਦਾਰ, ਸਬ-ਇੰਸਪੈਕਟਰ, ਸਬ-ਇੰਸਪੈਕਟਰ ਸਪੈਸ਼ਲ ਬ੍ਰਾਂਚ ਅਤੇ ਪਲਾਟੂਨ ਕਮਾਂਡਰ ਦੇ ਅਹੁਦਿਆਂ ਲਈ ਅਪਲਾਈ ਕਰਨ ਲਈ ਉਮੀਦਵਾਰ ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਕਿਸੇ ਵੀ ਵਿਸ਼ੇ 'ਚ ਗ੍ਰੈਜੂਏਟ ਹੋਣੇ ਚਾਹੀਦੇ ਹਨ। ਜਦੋਂ ਕਿ ਸਬ-ਇੰਸਪੈਕਟਰ ਫਿੰਗਰ ਪ੍ਰਿੰਟ ਅਤੇ ਸਬ-ਇੰਸਪੈਕਟਰ ਦਸਤਾਵੇਜ਼ ਲਈ ਉਮੀਦਵਾਰਾਂ ਲਈ ਗਣਿਤ, ਫਿਜ਼ੀਕਸ, ਕੈਮਿਸਟਰੀ ਨਾਲ ਗ੍ਰੈਜੂਏਸ਼ਨ ਹੋਣਾ ਜ਼ਰੂਰੀ ਹੈ। ਇਸ ਤੋਂ ਇਲਾਵਾ ਸਬ-ਇੰਸਪੈਕਟਰ ਕੰਪਿਊਟਰ ਅਤੇ ਸਬ-ਇੰਸਪੈਕਟਰ ਸਾਈਬਰ ਕ੍ਰਾਈਮ ਲਈ ਬੀ.ਸੀ.ਏ. ਜਾਂ ਬੀ.ਐੱਸ.ਸੀ. ਕੰਪਿਊਟਰ ਜਾਂ ਇਸ ਦੇ ਬਰਾਬਰ ਦਾ ਕੋਰਸ ਕੀਤਾ ਹੋਣਾ ਜ਼ਰੂਰੀ ਹੈ।
ਉਮਰ ਹੱਦ
ਛੱਤੀਸਗੜ੍ਹ ਪੁਲਸ ਦੀ ਇਸ ਭਰਤੀ ਵਿਚ ਸ਼ਾਮਲ ਹੋਣ ਲਈ ਉਮੀਦਵਾਰਾਂ ਦੀ ਘੱਟੋ-ਘੱਟ ਉਮਰ 21 ਸਾਲ ਅਤੇ ਵੱਧ ਤੋਂ ਵੱਧ 28 ਸਾਲ ਹੋਣੀ ਚਾਹੀਦੀ ਹੈ। ਹਾਲਾਂਕਿ ਰਾਖਵੀਆਂ ਸ਼੍ਰੇਣੀਆਂ ਲਈ ਉਪਰਲੀ ਉਮਰ ਹੱਦ 'ਚ ਛੋਟ ਦਾ ਵੀ ਪ੍ਰਬੰਧ ਕੀਤਾ ਗਿਆ ਹੈ।
ਕੱਦ
ਇਸ ਪੁਲਸ ਭਰਤੀ ਵਿਚ ਹਿੱਸਾ ਲੈਣ ਲਈ ਪੁਰਸ਼ ਉਮੀਦਵਾਰਾਂ ਦਾ ਕੱਦ 168 ਸੈਂਟੀਮੀਟਰ ਹੋਣਾ ਚਾਹੀਦਾ ਹੈ। ਜਦਕਿ ਮਹਿਲਾ ਉਮੀਦਵਾਰਾਂ ਲਈ ਘੱਟੋ-ਘੱਟ ਕੱਦ 153 ਸੈਂਟੀਮੀਟਰ ਰੱਖਿਆ ਗਿਆ ਹੈ। ਪੁਰਸ਼ ਉਮੀਦਵਾਰਾਂ ਦੀ ਛਾਤੀ 81 ਸੈਂਟੀਮੀਟਰ ਹੋਣੀ ਚਾਹੀਦੀ ਹੈ।
ਫਿਜ਼ੀਕਲ
ਛੱਤੀਸਗੜ੍ਹ ਪੁਲਸ ਫਿਜ਼ੀਕਲ ਵਿਚ ਉਮੀਦਵਾਰਾਂ ਨੂੰ 100 ਮੀਟਰ ਅਤੇ 1500 ਮੀਟਰ ਦੌੜ, ਲੰਬੀ ਛਾਲ, ਉੱਚੀ ਛਾਲ, ਸ਼ਾਟਪੁਟ ਆਦਿ ਦੇ ਮੁਕਾਬਲੇ ਕਰਵਾਏ ਜਾਣਗੇ।
ਚੋਣ ਪ੍ਰਕਿਰਿਆ
ਇਸ ਭਰਤੀ ਵਿਚ ਉਮੀਦਵਾਰਾਂ ਦੀ ਚੋਣ ਸਰੀਰਕ ਮਿਆਰੀ ਟੈਸਟ, ਮੁੱਢਲੀ ਪ੍ਰੀਖਿਆ, ਸਰੀਰਕ ਕੁਸ਼ਲਤਾ ਟੈਸਟ ਰਾਹੀਂ ਕੀਤੀ ਜਾਂਦੀ ਹੈ। ਇਹ ਮੁੱਖ ਪ੍ਰੀਖਿਆ ਅਤੇ ਇੰਟਰਵਿਊ ਰਾਹੀਂ ਕੀਤਾ ਜਾਵੇਗਾ।
ਵਧੇਰੇ ਜਾਣਕਾਰੀ ਲਈ ਇਸ ਨੋਟੀਫ਼ਿਕੇਸ਼ਨ ਲਿੰਕ 'ਤੇ ਕਲਿੱਕ ਕਰੋ।