ਛੋਟੇ ਬੱਚਿਆਂ ਨੂੰ ਬੀੜੀ ਪਿਲਾਉਣ ਤੋਂ ਰੋਕਣਾ ਵਿਦਿਆਰਥੀ ਨੂੰ ਪਿਆ ਮਹਿੰਗਾ, ਜਾਣਾ ਪਿਆ ਹਸਪਤਾਲ
Monday, Sep 09, 2024 - 04:23 AM (IST)
ਨਵੀਂ ਦਿੱਲੀ- ਛੋਟੇ ਬੱਚਿਆਂ ਨੂੰ ਬੀੜੀ ਪਿਆਉਣ ਤੋਂ ਰੋਕਣਾ 12ਵੀਂ ਜਮਾਤ ਦੇ ਵਿਦਿਆਰਥੀ ਲਈ ਮਹਿੰਗਾ ਸਾਬਿਤ ਹੋ ਗਿਆ। ਮਾਮਲਾ ਦਿੱਲੀ ਦੇ ਜੋਤੀ ਨਗਰ ਇਲਾਕੇ ਦਾ ਹੈ, ਜਿੱਥੇ ਛੁੱਟੀ ਤੋਂ ਬਾਅਦ ਨੌਵੀਂ ਜਮਾਤ ਦੇ ਵਿਦਿਆਰਥੀ ਨੇ ਆਪਣੇ ਦੋਸਤਾਂ ਨਾਲ ਮਿਲ ਕੇ 17 ਸਾਲਾ ਨੌਜਵਾਨ ’ਤੇ ਕੱਚ ਦੀ ਬੋਤਲ ਨਾਲ ਹਮਲਾ ਕਰ ਦਿੱਤਾ। ਨੌਜਵਾਨ ਨੂੰ ਜ਼ਖਮੀ ਹਾਲਤ 'ਚ ਹਸਪਤਾਲ ਲਿਜਾਇਆ ਗਿਆ, ਜਿੱਥੇ ਉਹ ਜ਼ੇਰੇ ਇਲਾਜ ਹੈ।
ਜਾਣਕਾਰੀ ਅਨੁਸਾਰ ਪੀੜਤ ਨੌਜਵਾਨ ਆਪਣੇ ਪਰਿਵਾਰ ਨਾਲ ਜੋਤੀ ਨਗਰ ਇਲਾਕੇ ’ਚ ਰਹਿੰਦਾ ਹੈ। ਉਹ ਜੋਤੀ ਨਗਰ ਦੇ ਇਕ ਸਕੂਲ ਵਿਚ 12ਵੀਂ ਜਮਾਤ ਦਾ ਵਿਦਿਆਰਥੀ ਹੈ। ਇਸ ਦੌਰਾਨ ਉਸ ਨੇ ਦੇਖਿਆ ਕਿ ਸਕੂਲ ਦਾ ਇਕ ਵਿਦਿਆਰਥੀ ਛੋਟੀ ਜਮਾਤ ਦੇ ਵਿਦਿਆਰਥੀਆਂ ਨੂੰ ਬੀੜੀ ਪਿਆ ਰਿਹਾ ਸੀ। ਇਹ ਦੇਖ ਕੇ ਉਸ ਨੂੰ ਬੁਰਾ ਲੱਗਿਆ ਤੇ ਉਸ ਨੇ ਜਾ ਕੇ ਉਸ ਨੂੰ ਅਜਿਹਾ ਕਰਨ ਤੋਂ ਵਰਜਿਆ।
ਇਹ ਵੀ ਪੜ੍ਹੋ- ਵਿਦੇਸ਼ ਜਾਣ ਦੇ ਸੁਫ਼ਨੇ ਨੇ ਪਵਾਇਆ ਵੱਡਾ ਘਾਟਾ, ਠੱਗ ਏਜੰਟ ਨੇ ਬਿਨਾ ਵੀਜ਼ਾ ਲਵਾਏ ਡਕਾਰ ਲਿਆ ਕਰੋੜ ਰੁਪਈਆ
ਉਸ ਦਾ ਅਜਿਹਾ ਕਰਨਾ ਬੀੜੀ ਪਿਲਾਉਣ ਵਾਲੇ ਵਿਦਿਆਰਥੀ ਨੂੰ ਚੰਗੀ ਨਹੀਂ ਲੱਗੀ ਤੇ ਉਹ ਗੁੱਸੇ 'ਚ ਆ ਗਿਆ, ਜਿਸ ਤੋਂ ਬਾਅਦ ਉਸ ਨੇ ਇਕ ਕੱਚ ਦੀ ਬੋਤਲ ਉਸ ਦੇ ਸਿਰ 'ਚ ਮਾਰ ਦਿੱਤੀ ਤੇ ਉਹ ਜ਼ਖ਼ਮੀ ਹੋ ਗਿਆ।
ਇਹ ਵੀ ਪੜ੍ਹੋ- ਪੁਲਸ ਨੇ 'ਫ਼ਿਲਮੀ' ਤਰੀਕੇ ਨਾਲ ਘੇਰ ਕੇ ਕਾਬੂ ਕੀਤੇ ਫਿਰੋਜ਼ਪੁਰ ਟ੍ਰਿਪਲ ਮਰਡਰ ਕੇਸ ਦੇ ਸ਼ੂਟਰ, ਵੀਡੀਓ ਕੀਤੀ ਜਾਰੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e