ਹਰੋਲੀ ''ਚ ਹੁਣ ਬਿਨਾ ਪਛਾਣ ਪੱਤਰ ਦੇ ਸਮਾਨ ਨਹੀਂ ਵੇਚ ਸਕਣਗੇ ਰੇਹੜੀ ਵਾਲੇ, ਜਾਣੋ ਵਜ੍ਹਾ
Wednesday, Oct 09, 2024 - 12:27 PM (IST)
ਟਾਹਲੀਵਾਲ : ਜ਼ਿਲ੍ਹਾ ਪੁਲਸ ਕਪਤਾਨ ਰਾਕੇਸ਼ ਸਿੰਘ ਦੇ ਕੁਸ਼ਲ ਮਾਰਗਦਰਸ਼ਨ ਵਿਚ ਹਰੋਲੀ ਥਾਣਾ ਦੀ ਟੀਮ ਨੇ ਉਪ ਪੁਲਸ ਕਪਤਾਨ ਮੋਹਨ ਰਾਵਤ ਅਤੇ ਪੁਲਸ ਥਾਣਾ ਇੰਚਾਰਜ ਸੁਨੀਲ ਕੁਮਾਰ ਸੰਖਯਾਨ ਦੇ ਆਦੇਸ਼ਾਂ 'ਤੇ ਨਵੀਂ ਸ਼ੁਰੂਆਤ ਕੀਤੀ ਹੈ। ਥਾਣਾ ਇੰਚਾਰਜ ਦੀ ਟੀਮ ਨੇ ਸਮੂਹ ਪੰਚਾਇਤ ਮੁਖੀਆਂ ਅਤੇ ਮੈਂਬਰਾਂ ਨਾਲ ਮੀਟਿੰਗ ਕਰਕੇ ਫ਼ੈਸਲਾ ਕੀਤਾ ਹੈ ਕਿ ਪੁਲਸ ਥਾਣਾ ਖੇਤਰ ਦੀ ਹਦੂਦ ਅੰਦਰ ਕੋਈ ਵੀ ਫੇਰੀ ਵਾਲਾ ਉਦੋਂ ਤੱਕ ਕਿਸੇ ਵੀ ਤਰ੍ਹਾਂ ਦਾ ਸਾਮਾਨ ਨਹੀਂ ਵੇਚੇਗਾ, ਜਦੋਂ ਤੱਕ ਉਸ ਕੋਲ ਥਾਣੇ ਤੋਂ ਜਾਰੀ ਸਰਟੀਫਿਕੇਟ ਨਾ ਹੋਵੇ।
ਇਹ ਵੀ ਪੜ੍ਹੋ - ਰੇਲਵੇ ਦਾ ਵੱਡਾ ਫ਼ੈਸਲਾ, ਨਰਾਤਿਆਂ ਦੌਰਾਨ 150 ਸਟੇਸ਼ਨਾਂ 'ਤੇ ਮਿਲੇਗੀ ਇਹ ਖਾਸ ਸਹੂਲਤ
ਸਾਰੇ ਫੇਰੀ ਵਾਲਿਆਂ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਉਹ ਜਲਦੀ ਆਪਣਾ ਪੰਜੀਕਰਣ ਪੁਲਸ ਥਾਣੇ ਵਿਚ ਕਰਵਾਉਣ ਅਤੇ ਆਪਣਾ ਪਛਾਣ ਪੱਤਰ/ਕਾਰਡ ਲੈ ਕੇ ਵਿਦਿਆਰਥੀਆਂ ਵਾਂਗ ਆਪਣੇ ਗਲੇ ਵਿੱਚ ਲਟਕਾਉਣ ਤਾਂ ਜੋ ਕੋਈ ਵੀ ਸਥਾਨਕ ਨਿਵਾਸੀ ਇਹ ਪਛਾਣ ਸਕੇ ਕਿ ਉਕਤ ਵਿਅਕਤੀ ਫੇਰੀ ਵਾਲਾ ਹੈ ਅਤੇ ਉਸ ਦਾ ਥਾਣੇ ਵਿੱਚ ਪੰਜੀਕਰਣ ਹੋ ਗਿਆ ਹੈ। ਆਮ ਲੋਕਾਂ ਨੂੰ ਵੀ ਅਪੀਲ ਕੀਤੀ ਗਈ ਕਿ ਉਹ ਅਣ-ਰਜਿਸਟਰਡ ਵਿਅਕਤੀਆਂ ਤੋਂ ਸਾਮਾਨ ਨਾ ਖਰੀਦਣ। ਇਲਾਕੇ ਵਿਚ ਜਿੰਨੇ ਵੀ ਰੇਹੜੀ-ਫੜੀ, ਕੂੜਾ ਇੱਕਠਾ ਕਰਨ ਵਾਲੇ ਜਾਂ ਪ੍ਰਵਾਸੀ ਮਜ਼ਦੂਰ ਹਨ, ਉਹਨਾਂ ਦੀ ਰਜਿਸਟ੍ਰੇਸ਼ਨ ਵੀ ਲਾਜ਼ਮੀ ਕਰ ਦਿੱਤੀ ਗਈ ਹੈ। ਹਰੋਲੀ ਪੁਲਸ ਨੇ ਕਈ ਲੋਕਾਂ ਨੂੰ ਪਛਾਣ ਪੱਤਰ ਵੀ ਜਾਰੀ ਕੀਤੇ ਹਨ।
ਇਹ ਵੀ ਪੜ੍ਹੋ - ਸਰਕਾਰ ਦਾ ਵੱਡਾ ਐਲਾਨ: ਦੀਵਾਲੀ ਤੋਂ ਪਹਿਲਾਂ ਅਧਿਆਪਕਾਂ ਨੂੰ ਮਿਲੇਗਾ ਤਰੱਕੀ ਦਾ ਤੋਹਫ਼ਾ
ਉਪਰੋਕਤ ਕੰਮ ਸੁਰੱਖਿਆ ਦੇ ਨਜ਼ਰੀਏ ਤੋਂ ਕੀਤਾ ਗਿਆ ਹੈ, ਕਿਉਂਕਿ ਹਰੋਲੀ ਵਿਧਾਨ ਸਭਾ ਹਲਕਾ ਪੰਜਾਬ ਦੀ ਸਰਹੱਦ ਦੇ ਨਾਲ ਸਥਿਤ ਹੈ। ਇਥੇ ਅਕਸਰ ਦੇਖਿਆ ਗਿਆ ਹੈ ਕਿ ਹਲਵਾਈਆਂ, ਰੇਹੜੀ ਵਾਲਿਆਂ ਜਾਂ ਗੁਆਂਢੀ ਰਾਜਾਂ ਤੋਂ ਆਏ ਹੋਰ ਨਾਮਵਾਰ ਵਿਅਕਤੀਆਂ ਵੱਲੋਂ ਖੋਹ ਜਾਂ ਚੋਰੀ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾਂਦਾ ਹੈ। ਇਹ ਫ਼ੈਸਲਾ ਜ਼ਿਲ੍ਹਾ ਪੁਲਸ ਕਪਤਾਨ ਨੇ ਲੋਕਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਲਿਆ ਹੈ। ਇਸ ਨੂੰ ਨਿਯਮਾਂ ਅਨੁਸਾਰ ਸਖ਼ਤੀ ਨਾਲ ਲਾਗੂ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ - ਰਾਸ਼ਨ ਕਾਰਡ ਧਾਰਕਾਂ ਲਈ ਵੱਡੀ ਖ਼ਬਰ, ਫ੍ਰੀ ਰਾਸ਼ਨ ਨਾਲ ਮਿਲਣਗੀਆਂ ਇਹ 8 ਵੱਡੀਆਂ ਸਹੂਲਤਾਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8