ਭੱਖ਼ਦੀ ਗਰਮੀ ''ਚ ਰਜਾਈਆਂ-ਕੰਬਲ ਲੈ ਕੇ ਫ਼ਿਰਦੈ ਇਹ ਬੰਦਾ ! ਹੱਡ ਚੀਰਵੀਂ ਠੰਡ ''ਚ ਖਾਂਦੈ ਬਰਫ਼
Sunday, Jul 05, 2026 - 05:30 PM (IST)
ਨੈਸ਼ਨਲ ਡੈਸਕ- ਕੁਦਰਤ ਦੇ ਰੰਗ ਵੀ ਨਿਆਰੇ ਹਨ। ਇਕ ਪਾਸੇ ਜਦੋਂ ਪੂਰੀ ਦੁਨੀਆ ਲੂਹ ਦੇਣ ਵਾਲੀ ਗਰਮੀ ਨਾਲ ਜੂਝ ਰਹੀ ਹੈ, ਉੱਥੇ ਹੀ ਹਰਿਆਣਾ ਦੇ ਜ਼ਿਲ੍ਹਾ ਮਹਿੰਦਰਗੜ੍ਹ ਤੋਂ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੇ ਹਰ ਕਿਸੇ ਨੂੰ ਹੈਰਾਨ ਕਰ ਕੇ ਰੱਖ ਦਿੱਤਾ ਹੈ। ਇੱਥੇ ਇਕ ਵਿਅਕਤੀ ਹੈ, ਜਿਸ ਦੇ ਸਰੀਰ ਦਾ 'ਥਰਮੋਸਟੈਟ' ਕੁਦਰਤ ਦੇ ਨਿਯਮਾਂ ਤੋਂ ਬਿਲਕੁਲ ਉਲਟ ਕੰਮ ਕਰਦਾ ਹੈ। ਪਿੰਡ ਡੇਰੋਲੀ ਅਹੀਰ ਦੇ ਰਹਿਣ ਵਾਲਾ ਸੰਤਲਾਲ, ਜਿਸ ਨੂੰ ਸਥਾਨਕ ਲੋਕ ਦੁਨੀਆ ਦਾ 8ਵਾਂ ਅਜੂਬਾ ਕਹਿੰਦੇ ਹਨ, ਨੂੰ ਇਸ ਭੱਖ਼ਦੀ ਗਰਮੀ 'ਚ ਵੀ ਰਜਾਈ ਲੈਣੀ ਪੈਂਦੀ ਹੈ ਅਤੇ ਹੱਡ ਚੀਰਵੀਂ ਸਰਦੀ 'ਚ ਉਹ ਬਰਫ਼ ਦੀਆਂ ਸਿੱਲੀਆਂ 'ਤੇ ਸੌਂਦਾ ਹੈ।
ਜਦੋਂ ਮਈ-ਜੂਨ ਦੇ ਮਹੀਨੇ ਵਿੱਚ ਤਾਪਮਾਨ 45 ਡਿਗਰੀ ਦੇ ਪਾਰ ਪਹੁੰਚ ਜਾਂਦਾ ਹੈ ਅਤੇ ਲੋਕ ਏ.ਸੀ.-ਕੂਲਰਾਂ ਅੱਗੇ ਬੈਠਦੇ ਹਨ, ਪਰ ਇਸ ਮੌਸਮ 'ਚ ਸੰਤਲਾਲ ਨੂੰ ਬਹੁਤ ਜ਼ਿਆਦਾ ਠੰਢ ਲੱਗਦੀ ਹੈ। ਉਹ ਗਰਮੀਆਂ ਵਿੱਚ ਮੋਟੇ ਕੰਬਲ-ਰਜਾਈਆਂ ਲੈ ਕੇ ਫਿਰਦਾ ਹੈ, ਗਰਮਾ-ਗਰਮ ਚਾਹ ਪੀਂਦਾ ਹੈ ਅਤੇ ਅੱਗ ਸੇਕਦਾ ਹੈ।

ਇਹ ਵੀ ਪੜ੍ਹੋ- ਇਕ ਹਫ਼ਤੇ 'ਚ 2,000 ਮੌਤਾਂ ! ਜਾਨ ਕੱਢਣ ਲੱਗੀ ਗਰਮੀ, 'ਤੰਦੂਰ' ਵਾਂਗ ਤਪ ਗਿਆ ਪੂਰਾ ਯੂਰਪ
ਇਸ ਦੇ ਉਲਟ, ਜਦੋਂ ਦਸੰਬਰ-ਜਨਵਰੀ ਵਿੱਚ ਤਾਪਮਾਨ 4−5 ਡਿਗਰੀ ਤੱਕ ਡਿੱਗ ਜਾਂਦਾ ਹੈ, ਤਾਂ ਸੰਤਲਾਲ ਨੂੰ ਭਿਆਨਕ ਗਰਮੀ ਲੱਗਣ ਲੱਗ ਪੈਂਦੀ ਹੈ। ਉਹ ਸਰਦੀਆਂ 'ਚ ਰੋਜ਼ ਸਵੇਰੇ 5 ਵਜੇ ਠੰਢੇ ਪਾਣੀ ਨਾਲ ਨਹਾਉਂਦਾ ਹੈ, ਸਾਰਾ ਦਿਨ ਪੱਖੇ-ਕੂਲਰ ਚਲਾਉਂਦਾ ਹਨ ਅਤੇ ਬਰਫ਼ ਦੀਆਂ ਸਿੱਲੀਆਂ 'ਤੇ ਲੇਟਦਾ ਹਨ ਅਤੇ ਬਰਫ਼ ਖਾਂਦਾ ਹੈ।
ਸੰਤਲਾਲ ਦੇ ਸਰੀਰ ਦੇ ਇਸ ਅਨੋਖੇ ਸਿਸਟਮ ਨੂੰ ਦੇਖ ਕੇ ਕਈ ਵਾਰ ਡਾਕਟਰਾਂ ਦੀਆਂ ਵਿਸ਼ੇਸ਼ ਟੀਮਾਂ ਨੇ ਉਨ੍ਹਾਂ ਦੀ ਸਿਹਤ ਦੀ ਜਾਂਚ ਕੀਤੀ ਹੈ। ਡਾਕਟਰੀ ਜਾਂਚ ਮੁਤਾਬਕ ਉਨ੍ਹਾਂ ਨੂੰ ਕੋਈ ਬਿਮਾਰੀ ਨਹੀਂ ਹੈ। ਉਨ੍ਹਾਂ ਦਾ ਬਲੱਡ ਪ੍ਰੈਸ਼ਰ, ਸ਼ੂਗਰ ਅਤੇ ਬਾਕੀ ਸਾਰਾ ਸਰੀਰ ਵੀ ਬਿਲਕੁਲ ਤੰਦਰੁਸਤ ਅਤੇ ਆਮ ਇਨਸਾਨ ਵਰਗਾ, ਜਿਸ ਨੇ ਵਿਗਿਆਨੀਆਂ ਨੂੰ ਵੀ ਸੋਚੀਂ ਪਾ ਦਿੱਤਾ ਹੈ।
ਸੰਤਲਾਲ ਦਾ ਇਹ ਉਲਟਾ ਮੌਸਮ ਚੱਕਰ ਪਿਛਲੇ ਕਈ ਸਾਲਾਂ ਤੋਂ ਇਸੇ ਤਰ੍ਹਾਂ ਚੱਲ ਰਿਹਾ ਹੈ। ਉਸ ਦੇ ਇਸ ਅਦਭੁਤ ਸਰੀਰ ਕਾਰਨ ਉਹ ਪੂਰੇ ਹਰਿਆਣਾ ਅਤੇ ਸੋਸ਼ਲ ਮੀਡੀਆ 'ਤੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਅਤੇ ਇਲਾਕੇ 'ਚ ਨੇੜੇ-ਤੇੜੇ ਦੇ ਪਿੰਡਾਂ ਤੋਂ ਲੋਕ ਇਸ 'ਕੁਦਰਤ ਦੇ ਕਰਿਸ਼ਮੇ' ਨੂੰ ਦੇਖਣ ਲਈ ਆਉਂਦੇ ਹਨ।
ਇਹ ਵੀ ਪੜ੍ਹੋ- ਜ਼ਮੀਨ 'ਚੋਂ ਅਚਾਨਕ ਨਿਕਲਣ ਲੱਗਾ ਪਾਣੀ ! ਅੱਧ ਵਿਚਾਲਿਓਂ ਫਟ ਗਈ ਸੜਕ, ਵੀਡੀਓ ਦੇਖ ਉੱਡਣਗੇ ਹੋਸ਼
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
