ਕੇਂਦਰੀ ਮੰਤਰੀ ਦਾ ਅਜੀਬ ਬਿਆਨ, ਬੋਲੇ- ਕਿਸਾਨਾਂ ਦੇ ਵਿਰੋਧ-ਪ੍ਰਦਰਸ਼ਨ ਪਿੱਛੇ ਚੀਨ-ਪਾਕਿ
Thursday, Dec 10, 2020 - 03:26 AM (IST)
ਨਵੀਂ ਦਿੱਲੀ - ਕੇਂਦਰੀ ਮੰਤਰੀ ਰਾਓਸਾਹਿਬ ਦਾਨਵੇ ਨੇ ਬੁੱਧਵਾਰ ਨੂੰ ਦਾਅਵਾ ਕੀਤਾ ਕਿ ਤਿੰਨ ਨਵੇਂ ਖੇਤੀਬਾੜੀ ਕਾਨੂੰਨਾਂ ਨੂੰ ਵਾਪਸ ਲਏ ਜਾਣ ਦੀ ਮੰਗ ਨੂੰ ਲੈ ਕੇ ਜਾਰੀ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨਾਂ ਪਿੱਛੇ ਚੀਨ ਅਤੇ ਪਾਕਿਸਤਾਨ ਦਾ ਹੱਥ ਹੈ। ਉਨ੍ਹਾਂ ਨੇ ਇਹ ਵੀ ਦੋਸ਼ ਲਗਾਇਆ ਕਿ ਸੋਧੇ ਹੋਏ ਨਾਗਰਿਕਤਾ ਬਿੱਲ (ਸੀ.ਏ.ਏ.) ਅਤੇ ਰਾਸ਼ਟਰੀ ਸਿਵਲ ਰਜਿਸਟਰ (ਐੱਨ.ਆਰ.ਸੀ.) ਨੂੰ ਲੈ ਕੇ ਪਹਿਲਾਂ ਮੁਸਲਮਾਨਾਂ ਨੂੰ ਗੁੰਮਰਾਹ ਕੀਤਾ ਗਿਆ, ਪਰ ਇਹ ਕੋਸ਼ਿਸ਼ ਸਫਲ ਨਹੀਂ ਹੋਈ। ਉਨ੍ਹਾਂ ਕਿਹਾ ਕਿ ਹੁਣ ਕਿਸਾਨਾਂ ਨੂੰ ਦੱਸਿਆ ਜਾ ਰਿਹਾ ਹੈ ਕਿ ਨਵੇਂ ਕਾਨੂੰਨਾਂ ਕਾਰਨ ਉਨ੍ਹਾਂ ਨੂੰ ਨੁਕਸਾਨ ਹੋਵੇਗਾ।
ਸਿੰਘੂ ਬਾਰਡਰ 'ਤੇ ਖਿਡਾਰੀਆਂ ਨੇ ਬਣਾਇਆ ਜਿਮ, ਕਿਸਾਨਾਂ ਨੂੰ ਵੀ ਦੇ ਰਹੇ ਨੇ ਸਿਖਲਾਈ
ਦਾਨਵੇ ਨੇ ਮਹਾਰਾਸ਼ਟਰ ਦੇ ਜਾਲਨਾ ਜ਼ਿਲ੍ਹੇ ਦੇ ਬਦਨਾਪੁਰ ਤਾਲੁਕਾ ਵਿੱਚ ਕੋਲਟੇ ਤੱਕਲੀ ਸਥਿਤ ਇੱਕ ਸਿਹਤ ਕੇਂਦਰ ਦੇ ਉਦਘਾਟਨ ਦੌਰਾਨ ਇਹ ਗੱਲਾਂ ਕਹੀਆਂ। ਉਨ੍ਹਾਂ ਕਿਹਾ, ਜੋ ਅੰਦੋਲਨ ਚੱਲ ਰਿਹਾ ਹੈ, ਉਹ ਕਿਸਾਨਾਂ ਦਾ ਨਹੀਂ ਹੈ। ਇਸਦੇ ਪਿੱਛੇ ਚੀਨ ਅਤੇ ਪਾਕਿਸਤਾਨ ਦਾ ਹੱਥ ਹੈ। ਇਸ ਦੇਸ਼ ਵਿੱਚ ਮੁਸਲਮਾਨਾਂ ਨੂੰ ਪਹਿਲਾਂ ਭੜਕਾਇਆ ਗਿਆ। (ਉਨ੍ਹਾਂ ਨੂੰ) ਕੀ ਕਿਹਾ ਗਿਆ? ਐੱਨ.ਆਰ.ਸੀ. ਆ ਰਿਹਾ ਹੈ, ਸੀ.ਏ.ਏ. ਆ ਰਿਹਾ ਹੈ ਅਤੇ ਛੇ ਮਹੀਨਿਆਂ ਵਿੱਚ ਮੁਸਲਮਾਨਾਂ ਨੂੰ ਇਸ ਦੇਸ਼ ਨੂੰ ਛੱਡਣਾ ਹੋਵੇਗਾ। ਕੀ ਇੱਕ ਵੀ ਮੁਸਲਮਾਨ ਨੇ ਦੇਸ਼ ਛੱਡਿਆ?”
ਕੋਰੋਨਾ ਵੈਕਸੀਨ ਲਈ ਬੱਚਿਆਂ ਨੂੰ ਕਰਨਾ ਹੋਵੇਗਾ ਇੱਕ ਸਾਲ ਦਾ ਇੰਤਜ਼ਾਰ, ਇਹ ਹੈ ਵਜ੍ਹਾ
ਉਨ੍ਹਾਂ ਨੇ ਕਿਹਾ, ਉਹ ਕੋਸ਼ਿਸ਼ ਸਫਲ ਨਹੀਂ ਹੋਏ ਅਤੇ ਹੁਣ ਕਿਸਾਨਾਂ ਨੂੰ ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਨੂੰ ਨੁਕਸਾਨ ਹੋਵੇਗਾ। ਇਹ ਦੂਜੇ ਦੇਸ਼ਾਂ ਦੀ ਸਾਜਿਸ਼ ਹੈ।” ਹਾਲਾਂਕਿ ਮੰਤਰੀ ਨੇ ਇਸ ਬਾਰੇ ਵਿਸਥਾਰ ਨਾਲ ਨਹੀਂ ਦੱਸਿਆ ਕਿ ਕਿਸ ਆਧਾਰ 'ਤੇ ਉਨ੍ਹਾਂ ਨੇ ਇਹ ਦਾਅਵਾ ਕੀਤਾ ਕਿ ਕਿਸਾਨਾਂ ਦੇ ਵਿਰੋਧ ਪਿੱਛੇ ਦੋਨਾਂ ਗੁਆਂਢੀ ਦੇਸ਼ ਹਨ। ਦਾਨਵੇ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਿਸਾਨਾਂ ਦੇ ਪ੍ਰਧਾਨ ਮੰਤਰੀ ਹਨ ਅਤੇ ਉਨ੍ਹਾਂ ਦਾ ਕੋਈ ਵੀ ਫ਼ੈਸਲਾ ਕਿਸਾਨਾਂ ਖ਼ਿਲਾਫ਼ ਨਹੀਂ ਹੋਵੇਗਾ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ 'ਚ ਦਿਓ ਜਵਾਬ।