SBI 'ਚ ਨੌਕਰੀ ਕਰਨ ਦਾ ਸੁਨਹਿਰੀ ਮੌਕਾ, ਜਲਦ ਕਰੋ ਅਪਲਾਈ
Wednesday, Nov 27, 2024 - 09:27 AM (IST)
ਨਵੀਂ ਦਿੱਲੀ- ਸਟੇਟ ਬੈਂਕ ਆਫ ਇੰਡੀਆ (ਐੱਸਬੀਆਈ) 'ਚ ਸਪੈਸ਼ਲਿਸਟ ਕੈਡਰ ਅਫ਼ਸਰ ਦੇ ਅਧੀਨ ਅਸਿਸਟੈਂਟ ਮੈਨੇਜਰ ਇੰਜੀਨੀਅਰ ਦੇ ਅਹੁਦਿਆਂ 'ਤੇ ਭਰਤੀ ਕੱਢੀ ਗਈ ਹੈ। ਇਸ ਭਰਤੀ ਲਈ ਅਪਲਾਈ ਕਰਨ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ।
ਅਹੁਦਿਆਂ ਦੀ ਗਿਣਤੀ
ਅਸਿਸਟੈਂਟ ਮੈਨੇਜਰ ਇੰਜੀਨੀਅਰ ਸਮੇਤ ਹੋਰ ਅਹੁਦਿਆਂ 'ਤੇ ਭਰਤੀ ਕੀਤੀ ਜਾਵੇਗੀ। ਕੁੱਲ 100 ਅਹੁਦੇ ਭਰੇ ਜਾਣਗੇ।
ਆਖ਼ਰੀ ਤਾਰੀਖ਼
ਉਮੀਦਵਾਰ 12 ਦਸੰਬਰ 2024 ਤੱਕ ਅਪਲਾਈ ਕਰ ਸਕਦੇ ਹਨ।
ਸਿੱਖਿਆ ਯੋਗਤਾ
ਉਮੀਦਵਾਰ ਨੇ ਸੰਬੰਧਤ ਖੇਤਰ 'ਚ ਘੱਟੋ-ਘੱਟ 60 ਫੀਸਦੀ ਨਾਲ ਇੰਜੀਨੀਅਰ 'ਚ ਬੈਚਲਰ ਡਿਗਰੀ ਪ੍ਰਾਪਤ ਕੀਤੀ ਹੋਵੇ। ਇਸ ਦੇ ਨਾਲ ਹੀ ਉਮੀਦਵਾਰ ਕੋਲ ਘੱਟੋ-ਘੱਟ 2 ਸਾਲ ਕੰਮ ਕਰਨ ਦਾ ਅਨੁਭਵ ਵੀ ਹੋਣਾ ਚਾਹੀਦਾ।
ਉਮਰ
ਉਮੀਦਵਾਰ ਦੀ ਉਮਰ 21 ਤੋਂ 40 ਸਾਲ ਤੱਕ ਤੈਅ ਕੀਤੀ ਗਈ ਹੈ।
ਤਨਖਾਹ
ਅਹੁਦੇ ਅਨੁਸਾਰ ਉਮੀਦਵਾਰ ਨੂੰ ਹਰ ਮਹੀਨੇ 48,480 ਰੁਪਏ ਤੋਂ 85,920 ਰੁਪਏ ਦਿੱਤੇ ਜਾਣਗੇ।
ਇੰਝ ਕਰੋ ਅਪਲਾਈ
ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।
ਵਧੇਰੇ ਜਾਣਕਾਰੀ ਲਈ ਨੋਟੀਫਿਕੇਸ਼ਨ ਲਿੰਕ 'ਤੇ ਕਲਿੱਕ ਕਰੋ।