‘ਪ੍ਰਾਣ ਪ੍ਰਤਿਸ਼ਠਾ’ ਤੋਂ ਬਾਅਦ ਵੀ ਹੋ ਸਕਦੀ ਹੈ ਮੰਦਰ ਦੀ ਉਸਾਰੀ, ਸ਼੍ਰੀ ਸ਼੍ਰੀ ਰਵੀ ਸ਼ੰਕਰ ਦਾ ਵੱਡਾ ਬਿਆਨ

Wednesday, Jan 17, 2024 - 08:11 PM (IST)

‘ਪ੍ਰਾਣ ਪ੍ਰਤਿਸ਼ਠਾ’ ਤੋਂ ਬਾਅਦ ਵੀ ਹੋ ਸਕਦੀ ਹੈ ਮੰਦਰ ਦੀ ਉਸਾਰੀ, ਸ਼੍ਰੀ ਸ਼੍ਰੀ ਰਵੀ ਸ਼ੰਕਰ ਦਾ ਵੱਡਾ ਬਿਆਨ

ਬੈਂਗਲੁਰੂ, (ਭਾਸ਼ਾ)- ਅਯੁੱਧਿਆ ਵਿੱਚ ਹੋਣ ਵਾਲੇ ਰਾਮ ਮੰਦਰ ‘ਪ੍ਰਾਣ ਪ੍ਰਤਿਸ਼ਠਾ’ ਸਮਾਰੋਹ ਨੂੰ ਲੈ ਕੇ ਸ਼ੰਕਰਾਚਾਰੀਆ ਅਵਿਮੁਕਤੇਸ਼ਵਰਾਨੰਦ ਸਰਸਵਤੀ ਵੱਲੋਂ ਉਠਾਏ ਗਏ ਇਤਰਾਜ਼ਾਂ ਦਰਮਿਆਨ ‘ਆਰਟ ਆਫ ਲਿਵਿੰਗ’ ਦੇ ਸੰਸਥਾਪਕ ਸ਼੍ਰੀ ਸ਼੍ਰੀ ਰਵੀ ਸ਼ੰਕਰ ਨੇ ਬੁੱਧਵਾਰ ਕਿਹਾ ਕਿ ਅਜਿਹੀਆਂ ਕਈ ਉਦਾਹਰਣਾਂ ਹਨ ਜਿਨ੍ਹਾਂ ਵਿੱਚ ‘ਪ੍ਰਾਣ ਪ੍ਰਤਿਸ਼ਠਾ’ ਤੋਂ ਬਾਅਦ ਮੰਦਰ ਦੀ ਉਸਾਰੀ ਮੁਕੰਮਲ ਹੋਈ।

ਰਵੀ ਸ਼ੰਕਰ ਨੇ ਕਿਹਾ ਕਿ ਸ਼ੰਕਰਾਚਾਰੀਆ ਇਕ ਵੱਖਰੀ ਰਾਏ ਦਾ ਪਾਲਣ ਕਰਦੇ ਹਨ ਪਰ ਕਈ ਹੋਰ ਵਿਵਸਥਾਵਾਂ ਵੀ ਹਨ ਜੋ ‘ਪ੍ਰਾਣ ਪ੍ਰਤਿਸ਼ਠਾ’ ਤੋਂ ਬਾਅਦ ਵੀ ਮੰਦਰ ਦੀ ਉਸਾਰੀ ਦੀ ਆਗਿਆ ਦਿੰਦੀਆਂ ਹਨ।

ਉਨ੍ਹਾਂ ਕਿਹਾ ਕਿ ਅਜਿਹੇ ਬਹੁਤ ਸਾਰੇ ਪ੍ਰਬੰਧ ਹਨ ਜਿਨ੍ਹਾਂ ਅਧੀਨ ਤੁਸੀਂ ‘ਪ੍ਰਾਣ ਪ੍ਰਤਿਸ਼ਠਾ’ ਤੋਂ ਬਾਅਦ ਵੀ ਮੰਦਰ ਦੀ ਉਸਾਰੀ ਜਾਰੀ ਰੱਖ ਸਕਦੇ ਹੋ। ਭਗਵਾਨ ਰਾਮ ਨੇ ਖੁਦ ਰਾਮੇਸ਼ਵਰਮ ’ਚ ਇੱਕ ਸ਼ਿਵਲਿੰਗ ਦੀ ‘ਪ੍ਰਾਣ ਪ੍ਰਤਿਸ਼ਠਾ’ ਕੀਤੀ ਸੀ। ਉਸ ਸਮੇਂ ਉੱਥੇ ਕੋਈ ਮੰਦਰ ਨਹੀਂ ਸੀ। ਉਨ੍ਹਾਂ ਕੋਲ ਮੰਦਰ ਬਣਾਉਣ ਦਾ ਸਮਾਂ ਨਹੀਂ ਸੀ। ਉਨ੍ਹਾਂ ‘ਪ੍ਰਾਣ ਪ੍ਰਤਿਸ਼ਠਾ’ ਕੀਤੀ ਅਤੇ ਬਾਅਦ ਵਿੱਚ ਮੰਦਰ ਦੀ ਉਸਾਰੀ ਕੀਤੀ ।


author

Rakesh

Content Editor

Related News