10ਵੇਂ ਪਾਤਸ਼ਾਹ ਦੇ ਪ੍ਰਕਾਸ਼ ਉਤਸਵ ਮੌਕੇ ਵਿਦੇਸ਼ਾਂ ਤੋਂ ਆਏ ਫੁੱਲਾਂ ਨਾਲ ਸਜਾਇਆ ਸ੍ਰੀ ਪਟਨਾ ਸਾਹਿਬ

01/19/2021 1:15:30 PM

ਸ੍ਰੀ ਪਟਨਾ ਸਾਹਿਬ (ਰਣਦੀਪ ਸਿੰਘ, ਨਵਜੋਤ ਕੌਰ)- ਸ੍ਰੀ ਪਟਨਾ ਸਾਹਿਬ ਦੀ ਪਾਵਨ ਪਵਿੱਤਰ ਧਰਤੀ ’ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 354ਵੇਂ ਪਾਵਨ ਪ੍ਰਕਾਸ਼ ਦਿਹਾੜੇ ਦੀਆਂ ਖਾਸ ਰੌਣਕਾਂ ਦੇਖਣ ਨੂੰ ਮਿਲ ਰਹੀਆਂ ਹਨ। ਕੜਾਕੇ ਦੀ ਠੰਡ ਦੇ ਬਾਵਜੂਦ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਉਣ ਲਈ ਪਟਨਾ ਸਾਹਿਬ ਵਿਖੇ ਲਗਾਤਾਰ ਸੰਗਤ ਪਹੁੰਚ ਰਹੀ ਹੈ। ਬੇਸ਼ੱਕ ਹਰ ਸਾਲ ਦੀ ਤਰ੍ਹਾਂ ਸੰਗਤ ’ਚ ਗੁਰਪੁਰਬ ਦਿਹਾੜੇ ਮੌਕੇ ਪਹਿਲਾਂ ਵਾਂਗ ਉਤਸ਼ਾਹ ਹੈ ਪਰ ਕੋਰੋਨਾ ਮਹਾਮਾਰੀ ਤੇ ਕਿਸਾਨਾਂ ਵਲੋਂ ਖੇਤੀ ਸਬੰਧੀ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਦਿੱਤੇ ਜਾ ਰਹੇ ਧਰਨਿਆਂ ਦਾ ਅਸਰ ਪਟਨਾ ਸਾਹਿਬ ਵਿਖੇ ਵੇਖਣ ਨੂੰ ਮਿਲ ਰਿਹਾ ਹੈ। ਸ੍ਰੀ ਪਟਨਾ ਸਾਹਿਬ ਨੂੰ ਸਜਾਉਣ ਲਈ ਵਿਦੇਸ਼ਾਂ ਤੋਂ ਫੁੱਲ ਮੰਗਵਾਏ ਗਏ ਹਨ। ਥਾਈਲੈਂਡ ਤੋਂ ਆਏ ਫੁੱਲਾਂ ਪੂਰੇ ਦਰਬਾਰ ਸਾਹਿਬ ਨੂੰ ਸਜਾਇਆ ਜਾ ਰਿਹਾ ਹੈ। ਸੰਗਤਾਂ ਦੇ ਸਹਿਯੋਗ ਅਤੇ ਲੇਬਰ ਦੀ ਮਿਹਨਤ ਨਾਲ ਪੂਰੇ ਕੰਪਲੈਕਸ ਨੂੰ ਸਜਾਇਆ ਜਾਂਦਾ ਹੈ। ਜਿਹੜੀ ਲੇਬਰ ਆਈ ਹੈ ਉਹ ਦੇਸ਼ ਦੀਆਂ ਵੱਖ-ਵੱਖ ਥਾਂਵਾਂ ਤੋਂ ਆਏ ਹਨ।

ਇਹ ਵੀ ਪੜ੍ਹੋ : ਤਹੀ ਪ੍ਰਕਾਸ ਹਮਾਰਾ ਭਯੋ।। ਪਟਨਾ ਸਹਰ ਬਿਖੈ ਭਵ ਲਯੋ।।

PunjabKesariਇਸ ਵਾਰ 18 ਤੋਂ 20 ਜਨਵਰੀ ਤੱਕ ਧਾਰਮਿਕ ਸਮਾਗਮ ਉਲੀਕੇ ਗਏ ਹਨ। ਜਿਸ ’ਚ ਪੰਥ ਪ੍ਰਸਿੱਧ ਰਾਗੀ, ਢਾਡੀ, ਕਥਾਵਾਚਕ ਤੇ ਕਵੀ ਹਾਜ਼ਰੀ ਭਰ ਰਹੇ ਹਨ। 19 ਜਨਵਰੀ ਨੂੰ ਗੁਰਦੁਆਰਾ ਗਊਘਾਟ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ’ਚ ਨਗਰ ਕੀਰਤਨ ਦੀ ਆਰੰਭਤਾ ਹੋ ਰਹੀ ਹੈ। ਇਹ ਨਗਰ ਕੀਰਤਨ ਅਸ਼ੋਕ ਰਾਜ ਪੱਥ ਤੋਂ ਹੁੰਦੇ ਹੋਏ ਸ਼ਾਮ ਨੂੰ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਵਿਖੇ ਸੰਪੂਰਨ ਹੋਵੇਗਾ। ਇਸ ਤੋਂ ਇਲਾਵਾ ਸਾਰਾ ਦਿਨ ਧਾਰਮਿਕ ਸਮਾਗਮ ਹੋਣਗੇ। ਤਖ਼ਤ ਸ੍ਰੀ ਹਰਿਮੰਦਰ ਸਾਹਿਬ ਜੀ ਪਟਨਾ ਸਾਹਿਬ ਅਤੇ ਹੋਰ ਗੁਰਧਾਮਾਂ ਦੀ ਬਹੁਤ ਮਨਮੋਹਕ ਸਜਾਵਟ ਤੇ ਲਾਇਟਿੰਗ ਕੀਤੀ ਗਈ ਹੈ।

PunjabKesariਇਹ ਵੀ ਪੜ੍ਹੋ : 10ਵੇਂ ਪਾਤਸ਼ਾਹ ਦੇ ਪ੍ਰਕਾਸ਼ ਉਤਸਵ ਮੌਕੇ ਸ੍ਰੀ ਪਟਨਾ ਸਾਹਿਬ ਵਿਖੇ ਲਾਇਆ 'ਦਸਤਾਰਾਂ ਦਾ ਲੰਗਰ' (ਵੀਡੀਓ)


DIsha

Content Editor

Related News