ਕੋਰੋਨਾ ਆਫ਼ਤ: ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਹੋਈ ਮੁਲਤਵੀ

Monday, Apr 26, 2021 - 01:10 PM (IST)

ਕੋਰੋਨਾ ਆਫ਼ਤ: ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਹੋਈ ਮੁਲਤਵੀ

ਗੋਪੇਸ਼ਵਰ— ਦੇਸ਼ ’ਚ ਕੋਰੋਨਾ ਮਹਾਮਾਰੀ ਦਾ ਕਹਿਰ ਵੱਧਦਾ ਜਾ ਰਿਹਾ ਹੈ। ਕੋਰੋਨਾ ਦੇ ਵੱਧਦੇ ਕੇਸਾਂ ਨੂੰ ਵੇਖਦਿਆਂ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਮੁਲਤਵੀ ਕਰ ਦਿੱਤੀ ਗਈ ਹੈ। ਦੱਸ ਦੇਈਏ ਕਿ ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ 10 ਮਈ ਨੂੰ ਖੋਲ੍ਹੇ ਜਾਣੇ ਸਨ। ਉੱਤਰਾਖੰਡ ’ਚ ਵੀ ਵੱਧਦੇ ਕੋਰੋਨਾ ਵਾਇਰਸ ਦੇ ਖ਼ਤਰੇ ਨੂੰ ਵੇਖਦਿਆਂ ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਨੇ ਯਾਤਰਾ ਸ਼ੁਰੂ ਕਰਨ ਦਾ ਫ਼ੈਸਲਾ ਮੁਲਤਵੀ ਕਰ ਦਿੱਤਾ ਹੈ। 

ਇਹ ਵੀ ਪੜ੍ਹੋ– ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਕਰਨ ਵਾਲੇ ਸ਼ਰਧਾਲੂਆਂ ਲਈ ਅਹਿਮ ਖ਼ਬਰ, ਇਸ ਤਾਰੀਖ਼ ਤੋਂ ਖੁੱਲ੍ਹਣਗੇ ਕਿਵਾੜ

ਟਰੱਸਟ ਦੇ ਉਪ ਪ੍ਰਧਾਨ ਨਰਿੰਦਰਜੀਤ ਸਿੰਘ ਬਿੰਦਰਾ ਨੇ ਦੱਸਿਆ ਕਿ ਬੀਤੇ ਦਿਨੀਂ ਮੈਨੇਜਮੈਂਟ ਟਰੱਸਟ ਨੇ 10 ਮਈ ਨੂੰ ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ ਖੋਲ੍ਹਣ ਦੀ ਤਾਰੀਖ਼ ਤੈਅ ਕੀਤੀ ਸੀ। ਇਸ ਤਹਿਤ ਗੁਰਦੁਆਰਾ ਮੈਨੇਜਮੈਂਟ ਦੇ ਨਾਲ ਹੀ ਸਿੱਖ ਰੈਜੀਮੈਂਟ ਨੇ ਧਾਮ ਸਮੇਤ ਯਾਤਰਾ ਮਾਰਗ ’ਤੇ ਤਿਆਰੀਆਂ ਸ਼ੁਰੂ ਕਰ ਲਈਆਂ ਸਨ ਪਰ ਹੁਣ ਵੱਧ ਰਹੇ ਕੋਰੋਨਾ ਕੇਸਾਂ ਨੂੰ ਵੇਖਦੇ ਹੋਏ ਕਿਵਾੜ ਨਹੀਂ ਖੋਲ੍ਹੇ ਜਾਣਗੇ। ਜਿਵੇਂ ਹੀ ਨਵੀਂ ਤਾਰੀਖ਼ ਜਾਰੀ ਕੀਤੀ ਜਾਵੇਗੀ, ਸੰਗਤ ਨੂੰ ਪਹਿਲਾਂ ਹੀ ਇਸ ਦੀ ਸੂਚਨਾ ਦਿੱਤੀ ਜਾਵੇਗੀ।

ਇਹ ਵੀ ਪੜ੍ਹੋ– ਆਕਸੀਜਨ ਲਈ ਦਿੱਲੀ ’ਚ ਮਚੀ ਹਾਹਾਕਾਰ, ਮਦਦ ਲਈ ਅੱਗੇ ਆਈ ‘ਖ਼ਾਲਸਾ ਏਡ’

ਦੱਸਣਯੋਗ ਹੈ ਕਿ ਉੱਤਰਾਖੰਡ ਦੇ ਚਮੋਲੀ ਜ਼ਿਲ੍ਹੇ ’ਚ ਸ੍ਰੀ ਹੇਮਕੁੰਟ ਸਾਹਿਬ ਸਥਿਤ ਹੈ, ਜਿੱਥੇ ਦੇਸ਼ ਹੀ ਨਹੀਂ ਸਗੋਂ ਪੂਰੀ ਦੁਨੀਆ ਤੋਂ ਸੰਗਤ ਦਰਸ਼ਨਾਂ ਲਈ ਆਉਂਦੀ ਹੈ। ਕੋਰੋਨਾ ਖ਼ਤਰੇ ਨੂੰ ਵੇਖਦਿਆਂ ਮੈਨੇਜਮੈਂਟ ਟਰੱਸਟ ਕਿਸੇ ਨੂੰ ਵੀ ਖ਼ਤਰੇ ’ਚ ਨਹੀਂ ਪਾਉਣਾ ਚਾਹੁੰਦੀ, ਜਿਸ ਕਾਰਨ ਯਾਤਰਾ ਮੁਲਤਵੀ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ– ਦੇਸ਼ ’ਚ ਕੋਰੋਨਾ ਦੀ ਹਾਹਾਕਾਰ: 24 ਘੰਟਿਆਂ ’ਚ ਆਏ ਰਿਕਾਰਡ 3.52 ਲੱਖ ਨਵੇਂ ਕੇਸ


author

Tanu

Content Editor

Related News