ਚੁੱਕਿਆ ਗਿਆ ਇਕ ਹੋਰ ਜਾਸੂਸ ! ਪਾਕਿਸਤਾਨ ਨੂੰ ਭੇਜਦਾ ਸੀ ਖ਼ੁਫੀਆ ਜਾਣਕਾਰੀ
Tuesday, Aug 05, 2025 - 11:54 AM (IST)

ਜੈਪੁਰ- ਜੈਸਲਮੇਰ ਜ਼ਿਲ੍ਹੇ 'ਚ ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀਆਰਡੀਓ) ਦੇ ਗੈਸਟ ਹਾਊਸ ਦੇ ਪ੍ਰਬੰਧਕ ਨੂੰ ਪਾਕਿਸਤਾਨ ਲਈ ਜਾਸੂਸੀ ਕਰਨ ਦੇ ਸ਼ੱਕ 'ਚ ਹਿਰਾਸਤ 'ਚ ਲਿਆ ਗਿਆ ਹੈ। ਪੁਲਸ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਅਨੁਸਾਰ ਉੱਤਰਾਖੰਡ ਦੇ ਅਲਮੋੜਾ ਦਾ ਰਹਿਣ ਵਾਲਾ ਮਹੇਂਦਰ ਪ੍ਰਸਾਦ ਜੈਸਲਮੇਰ ਦੇ ਚਾਂਧਨ ਇਲਾਕੇ 'ਚ ਡੀਆਰਡੀਓ ਗੈਸਟ ਹਾਊਸ ਦੇ ਪ੍ਰਬੰਧਕ ਦੇ ਅਹੁਦੇ 'ਤੇ ਤਾਇਨਾਤ ਹੈ।
ਇਹ ਵੀ ਪੜ੍ਹੋ : ਵਿਆਹ ਤੋਂ ਬਾਅਦ ਵੀ ਪਤਨੀ ਨੇ ਨਹੀਂ ਛੱਡਿਆ ਆਸ਼ਕ ਦਾ ਖਹਿੜਾ ! ਅੱਕੇ ਪਤੀ ਨੇ ਜੋ ਕੀਤਾ...
ਜੈਸਲਮੇਰ ਦੇ ਪੁਲਸ ਸੁਪਰਡੈਂਟ ਅਭਿਸ਼ੇਕ ਸ਼ਿਵਹਰੇ ਨੇ ਕਿਹਾ,''ਪ੍ਰਸਾਦ ਨੂੰ ਸੋਮਵਾਰ ਨੂੰ ਹਿਰਾਸਤ ' ਲਿਆ ਗਿਆ ਸੀ। ਅੱਜ ਉਸ ਤੋਂ ਸੰਯੁਕਤ ਪੁੱਛ-ਗਿੱਛ ਕੀਤੀ ਜਾਵੇਗੀ।'' ਪੁਲਸ ਨੇ ਕਿਹਾ,''ਪ੍ਰਸਾਦ 'ਤੇ ਖੇਤਰ 'ਚ ਰਣਨੀਤਕ ਮੁਹਿੰਮਾਂ ਅਤੇ ਗਤੀਵਿਧੀਆਂ ਨਾਲ ਸੰਬੰਧਤ ਸੰਵੇਦਨਾਸ਼ੀਲ ਜਾਣਕਾਰੀ ਦੇਣ ਦਾ ਸ਼ੱਕ ਹੈ।'' ਦੱਸਣਯੋਗ ਹੈ ਕਿ ਡੀਆਰਡੀਓ ਜੈਸਲਮੇਰ ਦੇ ਪੋਕਰਣ ਫਾਇਰਿੰਗ ਰੇਂਜ 'ਚ ਮਿਜ਼ਾਈਲਾਂ ਅਤੇ ਹਥਿਆਰਾਂ ਦਾ ਪ੍ਰੀਖਣ ਕਰਦਾ ਹੈ ਅਤੇ ਇਸ ਪ੍ਰਕਿਰਿਆ 'ਚ ਸ਼ਾਮਲ ਮਾਹਿਰ ਅਤੇ ਅਧਿਕਾਰੀ ਗੈਸਟ ਹਾਊਸ 'ਚ ਰੁਕਦੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8