ਨੈਸ਼ਨਲ ਹੈਰਾਲਡ ਮਾਮਲੇ ’ਚ ਈ.ਡੀ. ਦਫ਼ਤਰ ਪਹੁੰਚੀ ਸੋਨੀਆ ਗਾਂਧੀ, ਪੁੱਛਗਿੱਛ ਸ਼ੁਰੂ

Thursday, Jul 21, 2022 - 01:14 PM (IST)

ਨੈਸ਼ਨਲ ਹੈਰਾਲਡ ਮਾਮਲੇ ’ਚ ਈ.ਡੀ. ਦਫ਼ਤਰ ਪਹੁੰਚੀ ਸੋਨੀਆ ਗਾਂਧੀ, ਪੁੱਛਗਿੱਛ ਸ਼ੁਰੂ

ਨਵੀਂ ਦਿੱਲੀ– ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੈਸ਼ਨਲ ਹੈਰਾਲਡ ਮਾਮਲੇ ’ਚ ਪੁੱਛਗਿੱਛ ਲਈ ਇੱਥੇ ਸਥਿਤ ਈ.ਡੀ. ਦਫ਼ਤਰ ਪਹੁੰਚੀ। ਗਾਂਧੀ ‘ਜ਼ੈੱਡ ਪਲੱਸ’ ਸੁਰੱਖਿਆ ਘੇਰੇ ’ਚ ਦੁਪਹਿਰ ਦੇ ਸਮੇਂ ਮੱਧ ਦਿੱਲੀ ’ਚ ਏ.ਪੀ.ਜੇ. ਅਬਦੁਲ ਕਲਾਮ ਰੋਡ ’ਤੇ ਵਿਧੁਤ ਲੇਨ ਸਥਿਤ ਸੰਘੀ ਜਾਂਚ ਏਜੰਸੀ ਦੇ ਦਫ਼ਤਰ ਪਹੁੰਚੀ। ਹਾਲਹੀ ’ਚ ਕੋਰੋਨਾ ਵਾਇਰਸ ਨਾਲ ਪੀੜਤ ਹੋਈ ਗਾਂਧੀ ਨੇ ਮਾਸਕ ਪਹਿਨਿਆ ਹੋਇਆ ਸੀ ਅਤੇ ਉਨ੍ਹਾਂ ਦੇ ਪੁੱਤਰ ਰਾਹੁਲ ਗਾਂਧੀ ਅਤੇ ਧੀ ਪ੍ਰਿਯੰਕਾ ਗਾਂਧੀ ਵੀ ਉਨ੍ਹਾਂ ਦੇ ਨਾਲ ਸਨ। 

ਦਿੱਲੀ ਪੁਲਸ ਨੇ ਗਾਂਧੀ ਦੇ ਜਨਪਥ ਸਥਿਤ ਘਰ ਅਤੇ ਈ.ਡੀ. ਦਫ਼ਤਰ ਵਿਚਕਾਰ ਇਕ ਕਿਲੋਮੀਟਰ ਦੇ ਰਸਤੇ ’ਤੇ ਵੱਡੀ ਗਿਣਤੀ ’ਚ ਪੁਲਸ ਫੋਰਸ ਤਾਇਨਾਤ ਕੀਤੀ ਹੋਈ ਹੈ। ਇਲਾਕੇ ਦੇ ਆਲੇ-ਦੁਆਲੇ ਆਵਾਜਾਈ ’ਤੇ ਪਾਬੰਦੀ ਹੈ। ਪਾਰਟੀ ਨੇ ਸਿਖਰਲੀ ਲੀਡਰਸ਼ਿਪ ਵਿਰੁੱਧ ਏਜੰਸੀ ਦੀ ਕਾਰਵਾਈ ਦੀ ਆਲੋਚਨਾ ਕੀਤੀ ਹੈ ਅਤੇ ਇਸ ਨੂੰ ‘ਸਿਆਸੀ ਬਦਲਾਖੋਰੀ’ ਕਰਾਰ ਦਿੱਤਾ ਹੈ।

ਸੋਨੀਆ ਗਾਂਧੀ ਤੋਂ ਈ.ਡੀ. ਦੀ ਪੁੱਛਗਿੱਛ ਸ਼ੁਰੂ, ਪਹਿਲਾ ਸਵਾਲ ਸਹਿਤ ਬਾਰੇ ਪੁੱਛਿਆ

ਸੋਨੀਆ ਗਾਂਧੀ ਤੋਂ ਈ.ਡੀ. ਦੀ ਪੁੱਛਗਿੱਛ ਸ਼ੁਰੂ ਹੋ ਚੁੱਕੀ ਹੈ। ਈ.ਡੀ. ਨੇ ਸਭ ਤੋਂ ਪਹਿਲਾਂ ਸੋਨੀਆ ਗਾਂਧੀ ਤੋਂ ਉਨ੍ਹਾਂ ਦੀ ਸਿਹਤ ਬਾਰੇ ਪੁੱਛਿਆ। ਦੱਸ ਦੇਈਏ ਕਿ ਸੋਨੀਆ ਗਾਂਧੀ ਪਿਛਲੇ ਦਿਨੀਂ ਕੋਰੋਨਾ ਨਾਲ ਪੀੜਤ ਹੋ ਗਈ ਸੀ, ਜਿਸ ਕਾਰਨ ਈ.ਡੀ. ਤੋਂ ਉਨ੍ਹਾਂ ਨੇ ਕੁਝ ਦਿਨਾਂ ਦਾ ਸਮਾਂ ਮੰਗਿਆ ਸੀ। 


author

Rakesh

Content Editor

Related News