ਹਿਮਾਚਲ ਪ੍ਰਦੇਸ਼ ’ਚ ਹੋਈ ਬਰਫ਼ਬਾਰੀ, ਕਸ਼ਮੀਰ ’ਚ ਮੀਂਹ ਦੇ ਨਾਲ-ਨਾਲ ਹੋਈ ਗੜੇਮਾਰੀ
Tuesday, Jun 23, 2026 - 08:06 AM (IST)
ਸ਼ਿਮਲਾ/ਸ਼੍ਰੀਨਗਰ (ਏਜੰਸੀ) - ਦੇਸ਼ ਦੇ ਬਹੁਤ ਸਾਰੇ ਹਿੱਸਿਆ ਵਿਚ ਗਰਮੀ ਦਾ ਕਹਿਰ ਜਾਰੀ ਹੈ। ਕਈ ਥਾਵਾਂ 'ਤੇ ਮਾਨਸੂਨ ਦਾਖਲ ਦੇ ਚੁੱਕਿਆ ਹੈ। ਇਸ ਦੌਰਾਨ ਹਿਮਾਚਲ ਦੇ ਚੰਬਾ ਜ਼ਿਲ੍ਹੇ ’ਚ ਸੋਮਵਾਰ ਨੂੰ ਬਰਫ਼ਬਾਰੀ ਕਾਰਨ ਡਲਹੌਜ਼ੀ-ਲੱਕੜਮੰਡੀ-ਖਜ਼ਿਆਰ ਮਾਰਗ ’ਤੇ ਕਰੀਬ 2 ਘੰਟੇ ਤੱਕ ਆਵਾਜਾਈ ਪ੍ਰਭਾਵਿਤ ਰਹੀ। ਲੋਕ ਨਿਰਮਾਣ ਵਿਭਾਗ (ਪੀ. ਡਬਲਯੂ. ਡੀ.) ਦੀ ਡਲਹੌਜ਼ੀ ਡਿਵੀਜ਼ਨ ਨੇ ਆਵਾਜਾਈ ਸੁਚਾਰੂ ਕਰਨ ਲਈ ਤੁਰੰਤ ਮਿੱਟੀ, ਪੱਥਰ ਜਾਂ ਭਾਰੀ ਸਾਮਾਨ ਹਟਾਉਣ ਵਾਲੀਆਂ ਵੱਡੀਆਂ ਨਿਰਮਾਣ ਮਸ਼ੀਨਾਂ ਤਾਇਨਾਤ ਕੀਤੀਆਂ।
ਪੜ੍ਹੋ ਇਹ ਵੀ - ਹਨੀਮੂਨ 'ਤੇ ਪੁੱਜ ਗਿਆ ਪੂਰਾ ਸਹੁਰਾ ਪਰਿਵਾਰ, ਨਵੀਂ ਲਾੜੀ ਦਾ ਚੜ੍ਹਿਆ ਪਾਰਾ, ਫਿਰ ਉਹ ਹੋਇਆ, ਜੋ ਸੋਚਿਆ ਨਾ ਸੀ
ਇਸ ਤੋਂ ਇਲਾਵਾ ਲੰਘੇ 24 ਘੰਟਿਆਂ ਦੌਰਾਨ ਹਿਮਾਚਲ ਪ੍ਰਦੇਸ਼ ਦੇ ਕਈ ਹਿੱਸਿਆਂ ’ਚ ਹਲਕੇ ਤੋਂ ਦਰਮਿਆਨਾ ਮੀਂਹ ਪਿਆ, ਜਦੋਂ ਕਿ ਸ਼ਿਮਲਾ, ਸੁੰਦਰਨਗਰ, ਕਾਂਗੜਾ, ਜੋਤ ਅਤੇ ਮੁਰਾਰੀ ਦੇਵੀ ’ਚ ਬੱਦਲ ਗੱਜਣ ਅਤੇ ਬਿਜਲੀ ਚਮਕਣ ਦੇ ਨਾਲ ਮੀਂਹ ਪਿਆ। ਉੱਥੇ ਹੀ, ਕਸ਼ਮੀਰ ਦੇ ਵੱਡੇ ਹਿੱਸੇ ’ਚ ਸੋਮਵਾਰ ਨੂੰ ਭਾਰੀ ਮੀਂਹ ਪਿਆ, ਜਦੋਂ ਕਿ ਕੁਝ ਇਲਾਕਿਆਂ ’ਚ ਗੜੇਮਾਰੀ ਵੀ ਹੋਈ, ਜਿਸ ਨਾਲ ਸ਼੍ਰੀਨਗਰ ਦੇ ਕਈ ਹਿੱਸਿਆਂ ’ਚ ਜਲਥਲ ਵਾਲੀ ਸਥਿਤੀ ਪੈਦਾ ਹੋ ਗਈ। ਮੀਂਹ ਨਾਲ ਦਿਨ ਦੇ ਤਾਪਮਾਨ ’ਚ ਕਈ ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ। ਓਧਰ, ਲੱਗਭਗ 15 ਦਿਨਾਂ ਤੋਂ ਛੱਤੀਸਗੜ੍ਹ ਬਾਰਡਰ ’ਤੇ ਅਟਕਿਆ ਮਾਨਸੂਨ ਦੰਤੇਵਾੜਾ ਦੇ ਰਸਤਿਓਂ ਸੂਬੇ ’ਚ ਦਾਖਲ ਹੋ ਗਿਆ ਹੈ। ਬੰਗਾਲ ਦੀ ਖਾੜੀ ’ਚ ਬਣੇ ਸਿਸਟਮ ਨੇ ਮਾਨਸੂਨ ਨੂੰ ਅੱਗੇ ਵਧਣ ’ਚ ਮਦਦ ਕੀਤੀ ਹੈ। ਦੂਜੇ ਪਾਸੇ, ਤਾਮਿਲਨਾਡੂ ਦੇ ਥੂਥੂਕੋਡੀ ’ਚ ਧੂੜ ਦਾ ਤੂਫਾਨ ਆਇਆ।
ਪੜ੍ਹੋ ਇਹ ਵੀ - 6 ਹਜ਼ਾਰ ਦੀ ਨੌਕਰੀ..., 2 ਕਰੋੜ ਕੈਸ਼, 47 ਲੱਖ ਦਾ ਸੋਨਾ! ਓੜੀਸ਼ਾ 'ਚ ਇੰਜੀਨੀਅਰ ਦੇ ਘਰ ਰੇਡ, Lockers ਦੇਖ ਉੱਡੇ ਹੋਸ਼
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
