ਵੱਡਾ ਹਾਦਸਾ ਟਲਿਆ, ਦੁਬਈ ਜਾ ਰਹੇ ਜਹਾਜ਼ ''ਚ ਉਡਾਣ ਤੋਂ ਪਹਿਲੇ ਨਿਕਲਣ ਲੱਗਾ ਧੂੰਆਂ

Wednesday, Sep 25, 2024 - 12:14 PM (IST)

ਚੇਨਈ (ਭਾਸ਼ਾ)- ਜਹਾਜ਼ ਤੋਂ ਧੂੰਆਂ ਨਿਕਲਣ ਕਾਰਨ ਰੋਕੀ ਗਈ ਦੁਬਈ ਜਾਣ ਵਾਲੀ ਐਮੀਰੇਟਸ ਦੀ ਉਡਾਣ ਨੂੰ ਉੱਚਿਤ ਜਾਂਚ ਅਤੇ ਮਨਜ਼ੂਰੀ ਤੋਂ ਬਾਅਦ ਮੰਗਲਵਾਰ ਨੂੰ ਅੱਧੀ ਰਾਤ ਤੋਂ ਬਾਅਦ ਰਵਾਨਾ ਕਰ ਦਿੱਤਾ ਗਿਆ। ਜਹਾਜ਼ ਦੇ ਖੰਭ ਵਾਲੇ ਹਿੱਸੇ 'ਚ ਧੂੰਆਂ ਉੱਠਦੇ ਦੇਖ ਮੰਗਲਵਾਰ ਨੂੰ ਉਡਾਣ ਰੋਕ ਦਿੱਤੀ ਗਈ ਸੀ। ਹਵਾਈ ਅੱਡਾ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਬੁੱਧਵਾਰ ਨੂੰ ਦੱਸਿਆ ਕਿ 280 ਯਾਤਰੀਆਂ ਨੂੰ ਲਿਜਾ ਰਿਹਾ ਜਹਾਜ਼ ਦੇਰ ਰਾਤ 12.40 ਜੇ ਦੁਬਈ ਲਈ ਰਵਾਨਾ ਹੋਇਆ। ਮੰਗਲਵਾਰ ਨੂੰ ਰਵਾਨਾ ਹੋਣ ਦੇ ਕੁਝ ਸਮੇਂ ਪਹਿਲਾਂ ਜਹਾਜ਼ ਦੇ ਖੰਭ ਵਾਲੇ ਹਿੱਸੇ ਤੋਂ ਧੂੰਆਂ ਉੱਠਦਾ ਦੇਖਿਆ ਗਿਆ ਸੀ, ਜਿਸ ਕਾਰਨ ਉਡਾਣ 'ਚ ਦੇਰੀ ਹੋਈ।

ਇਹ ਵੀ ਪੜ੍ਹੋ : 26 ਸਤੰਬਰ ਤੱਕ ਬੰਦ ਰਹਿਣਗੇ ਸਕੂਲ, ਜਾਣੋ ਵਜ੍ਹਾ

ਕਥਿਤ ਘਟਨਾ ਦੇ ਇਕ ਵੀਡੀਓ 'ਚ ਜਹਾਜ਼ ਦੇ ਪਿਛਲੇ ਹਿੱਸੇ ਤੋਂ ਵੀ ਧੂੰਆਂ ਉੱਠਦੇ ਦੇਖਿਆ ਜਾ ਸਕਦਾ ਹੈ। ਮੰਗਲਵਾਰ ਰਾਤ 9.15 ਵਜੇ ਧੂੰਆਂ ਉੱਠਦਾ ਦਿੱਸਣ ਤੋਂ ਬਾਅਦ ਜਹਾਜ਼ ਦੇ ਚਾਲਕ ਦਲ ਨੇ ਅਧਿਕਾਰੀਆਂ ਨੂੰ ਸੂਚਿਤ ਕੀਤਾ, ਜਿਸ ਤੋਂ ਬਾਅਦ ਤਕਨੀਕੀ ਮਾਹਿਰਾਂ ਨੇ ਜਹਾਜ਼ ਦਾ ਨਿਰੀਖਣ ਕੀਤਾ ਅਤੇ ਲਗਭਗ 10 ਮਿੰਟ ਬਾਅਦ ਜਹਾਜ਼ ਤੋਂ ਧੂੰਆਂ ਨਿਕਲਣਾ ਬੰਦ ਹੋ ਗਿਆ। ਮੌਕੇ 'ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਪਹੁੰਚ ਗਈਆਂ ਸਨ। ਅਧਿਕਾਰੀਆਂ ਨੇ ਤੁਰੰਤ ਧੂੰਆਂ ਉੱਠਣ ਦਾ ਕਾਰਨ ਨਹੀਂ ਦੱਸਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


DIsha

Content Editor

Related News