ਨਾਲੰਦਾ ''ਚ ਖੌਫ਼ਨਾਕ ਵਾਰਦਾਤ, ਜ਼ਮੀਨੀ ਵਿਵਾਦ ''ਚ ਇੱਕ ਹੀ ਪਰਿਵਾਰ ਦੇ 6 ਲੋਕਾਂ ਦੀ ਗੋਲੀ ਮਾਰ ਕੇ ਹੱਤਿਆ

Thursday, Aug 05, 2021 - 12:23 AM (IST)

ਨਾਲੰਦਾ - ਬਿਹਾਰ ਦੇ ਨਾਲੰਦਾ ਜ਼ਿਲ੍ਹੇ ਵਿੱਚ ਸਾਮੂਹਕ ਕਤਲਕਾਂਡ ਦਾ ਇੱਕ ਖੌਫ਼ਨਾਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਦੋ ਧਿਰਾਂ ਦੇ ਖੂਨੀ ਸੰਘਰਸ਼ ਵਿੱਚ 6 ਲੋਕਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਜਦੋਂ ਕਿ ਤਿੰਨ ਲੋਕ ਗੋਲੀ ਲੱਗਣ ਕਾਰਨ ਜ਼ਖ਼ਮੀ ਹੋ ਗਏ। ਮਰਨ ਵਾਲੇ ਸਾਰੇ ਲੋਕ ਇੱਕ ਹੀ ਪਰਿਵਾਰ ਦੇ ਮੈਂਬਰ ਸਨ। ਇਸ ਦਿਲ ਦਹਿਲਾ ਦੇਣ ਵਾਲੀ ਵਾਰਦਾਤ ਦੀ ਵਜ੍ਹਾ ਜ਼ਮੀਨੀ ਵਿਵਾਦ ਦੱਸਿਆ ਜਾ ਰਿਹਾ ਹੈ। ਇਸ ਮਾਮਲੇ ਵਿੱਚ ਪੁਲਸ ਦੀ ਲਾਪਰਵਾਹੀ ਵੀ ਸਾਹਮਣੇ ਆ ਰਹੀ ਹੈ। 

ਇਹ ਵੀ ਪੜ੍ਹੋ -  ਭਾਰਤ ਨੇ ਲੱਦਾਖ 'ਚ ਬਣਾਈ ਦੁਨੀਆ ਦੀ ਸਭ ਤੋਂ ਉੱਚੀ ਸੜਕ

ਇਹ ਘਟਨਾ ਨਾਲੰਦਾ ਦੇ ਰਾਜਗੀਰ ਅਨੁਮੰਡਲ ਅਨੁਸਾਰ ਛਬੀਲਾਪੁਰ ਥਾਣਾ ਖੇਤਰ ਦੀ ਹੈ। ਜਿੱਥੇ ਲੋਦੀਪੁਰ ਪਿੰਡ ਵਿੱਚ ਖੂਨੀ ਸੰਘਰਸ਼ ਦੌਰਾਨ ਫਾਇਰਿੰਗ ਵਿੱਚ ਕੁਲ 9 ਲੋਕਾਂ ਨੂੰ ਗੋਲੀ ਲੱਗੀ। ਜਿਨ੍ਹਾਂ ਵਿਚੋਂ ਯਦੁ ਯਾਦਵ, ਪਿੰਟੂ ਯਾਦਵ, ਮਦਹੇਸ਼ ਯਾਦਵ, ਧੀਰੇਂਦਰ ਯਾਦਵ, ਸ਼ਿਵੇਂਦਰ ਯਾਦਵ ਅਤੇ ਵਿੰਦਾ ਯਾਦਵ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ। ਉਥੇ ਹੀ ਮਿੱਠੂ ਯਾਦਵ, ਪਰਸ਼ੁਰਾਮ ਯਾਦਵ ਅਤੇ ਮੰਟੂ ਯਾਦਵ ਜ਼ਖ਼ਮੀ ਹੋ ਗਏ।

ਇਹ ਵੀ ਪੜ੍ਹੋ -  ਕੇਰਲ ISI ਮਾਡਿਊਲ: ਐੱਨ.ਆਈ.ਏ. ਦੀ ਕਰਨਾਟਕ ਅਤੇ ਜੰਮੂ-ਕਸ਼ਮੀਰ 'ਚ ਛਾਪੇਮਾਰੀ, ਚਾਰ ਗ੍ਰਿਫਤਾਰ

ਮ੍ਰਿਤਕਾਂ ਦੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ 50 ਵਿਘਾ ਜ਼ਮੀਨ ਨੂੰ ਲੈ ਕੇ ਵਿਵਾਦ ਸੀ। ਬੁੱਧਵਾਰ ਨੂੰ ਪਿੰਡ ਦੇ ਦੇਵੀ ਸਥਾਨ ਦੇ ਨੇੜੇ ਮਹੇਂਦ੍ਰ ਯਾਦਵ ਅਤੇ ਰਾਜੇਸ਼ਵਰ ਯਾਦਵ ਆਪਣੇ ਬੇਟਿਆਂ ਦੇ ਨਾਲ ਟਰੈਕਟਰ ਲੈ ਕੇ ਵਿਵਾਦਿਤ ਜ਼ਮੀਨ ਦੇ ਖੇਤ ਦੀ ਜੁਤਾਈ ਕਰ ਰਿਹਾ ਸੀ। ਜਦੋਂ ਮ੍ਰਿਤਕਾਂ ਨੇ ਉਨ੍ਹਾਂ ਨੂੰ ਅਜਿਹਾ ਕਰਣ ਤੋਂ ਮਨਾ ਕੀਤਾ ਤਾਂ ਉਨ੍ਹਾਂ ਨੇ ਹਥਿਆਰਾਂ ਨਾਲ ਲੈਸ ਲੱਗਭੱਗ 40 ਤੋਂ 50 ਦੀ ਗਿਣਤੀ ਵਿੱਚ ਬਦਮਾਸ਼ ਮੌਕੇ 'ਤੇ ਸੱਦ ਲਏ। ਜਿਨ੍ਹਾਂ ਨੇ ਉੱਥੇ ਆਉਂਦੇ ਹੀ ਅੰਨ੍ਹੇਵਾਹ ਗੋਲੀਬਾਰੀ ਸ਼ੁਰੂ ਕਰ ਦਿੱਤੀ।

ਇਹ ਵੀ ਪੜ੍ਹੋ -  ਜੰਮੂ-ਕਸ਼ਮੀਰ 'ਚ 38 ਮਹੀਨਿਆਂ 'ਚ ਢੇਰ ਕੀਤੇ 630 ਅੱਤਵਾਦੀ

ਗੋਲੀਬਾਰੀ ਵਿੱਚ ਕੁਲ 9 ਲੋਕਾਂ ਨੂੰ ਗੋਲੀ ਲੱਗੀ। ਜਿਨ੍ਹਾਂ ਵਿਚੋਂ 6 ਲੋਕਾਂ ਦੀ ਮੌਤ ਹੋ ਗਈ ਹੈ। ਜਦੋਂ ਕਿ 3 ਲੋਕ ਜ਼ਖ਼ਮੀ ਹੋ ਗਏ। ਵਿਵਾਦਿਤ ਜ਼ਮੀਨ 'ਤੇ ਕੋਰਟ ਨੇ ਕਿਸੇ ਵੀ ਤਰ੍ਹਾਂ ਦਾ ਕੰਮ ਕਰਣ 'ਤੇ ਰੋਕ ਲਗਾ ਦਿੱਤਾ ਸੀ। ਇਸ ਦੇ ਬਾਵਜੂਦ ਦੋਸ਼ੀ ਮਹੇਂਦ੍ਰ ਯਾਦਵ ਅਤੇ ਰਾਜੇਸ਼ਵਰ ਯਾਦਵ ਆਪਣੇ ਬੇਟਿਆਂ ਦੇ ਨਾਲ ਉੱਥੇ ਜ਼ਬਰਦਸਤੀ ਖੇਤ ਵਿੱਚ ਟਰੈਕਟਰ ਨਾਲ ਜੁਤਾਈ ਕਰ ਰਹੇ ਸਨ।

ਇਹ ਵੀ ਪੜ੍ਹੋ - ਕੋਰੋਨਾ ਨੂੰ ਲੈ ਕੇ ਰਾਜੇਸ਼ ਭੂਸ਼ਣ ਦੀ ਲੋਕਾਂ ਨੂੰ ਅਪੀਲ, ਤਿਉਹਾਰਾਂ 'ਚ ਵਰਤਣ ਸਾਵਧਾਨੀ

ਪੁਲਸ ਪ੍ਰਧਾਨ ਹਰਿਪ੍ਰਸਾਥ ਐੱਸ ਅਤੇ ਡੀ.ਐੱਸ.ਪੀ. (ਰਾਜਗੀਰ) ਸੋਮਨਾਥ ਪ੍ਰਸਾਦ ਵੀ ਮੌਕੇ 'ਤੇ ਪੁੱਜੇ ਅਤੇ ਪੀੜਤ ਪਰਿਵਾਰ ਵਲੋਂ ਘਟਨਾ ਦੀ ਜਾਣਕਾਰੀ ਲਈ। ਵਾਰਦਾਤ ਤੋਂ ਬਾਅਦ ਪਰਿਵਾਰ ਵਾਲਿਆਂ ਅਤੇ ਪਿੰਡ ਵਾਸੀਆਂ ਨੇ ਹੁਣ ਤੱਕ ਮਰਨ ਵਾਲਿਆਂ ਦੀਆਂ ਲਾਸ਼ਾਂ ਉੱਠਣ ਨਹੀਂ ਦਿੱਤੀਆਂ ਹਨ। ਐੱਸ.ਪੀ. ਹਰਿਪ੍ਰਸਾਥ ਐੱਸ ਨੇ ਦੱਸਿਆ ਕਿ ਭੂਮੀ ਵਿਵਾਦ ਵਿੱਚ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ। ਸਾਰੇ ਦੋਸ਼ੀ ਫ਼ਰਾਰ ਹਨ। ਦੋਸ਼ੀਆਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


Inder Prajapati

Content Editor

Related News