ਭਾਬੀ ਦੇ ਮਜ਼ਾਕ ਤੋਂ ਗੁੱਸਾ ਸੀ ਦਿਓਰ, ਦਿਲ ਕੰਬਾਅ ਦੇਣ ਵਾਲੀ ਵਾਰਦਾਤ ਨੂੰ ਦਿੱਤਾ ਅੰਜਾਮ
Friday, Nov 08, 2024 - 06:08 PM (IST)
ਉੱਤਰ ਪ੍ਰਦੇਸ਼ : ਉੱਤਰ ਪ੍ਰਦੇਸ਼ ਦੇ ਬਾਂਦਾ ਤੋਂ ਇਕ ਕਤਲ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇਕ ਦਿਓਰ ਨੇ ਮਜ਼ਾਕ ਵਿਚ ਗੁੱਸੇ ਹੋ ਕੇ ਆਪਣੀ ਭਰਜਾਈ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਇਸ ਘਟਨਾ ਨਾਲ ਇਲਾਕੇ ਵਿਚ ਸਨਸਨੀ ਫੈਲ ਗਈ। ਪੁਲਸ ਨੇ 3 ਨਵੰਬਰ ਨੂੰ ਮਹਿਲਾ ਦੇ ਕਤਲ ਮਾਮਲੇ ਦਾ ਖੁਲਾਸਾ ਕੀਤਾ। ਜਾਣਕਾਰੀ ਲਈ ਦੱਸ ਦੇਈਏ ਕਿ ਇਹ ਕਤਲ ਨਰੈਣੀ ਕੋਤਵਾਲੀ ਇਲਾਕੇ ਦੇ ਪਿੰਡ ਪਦਮਈ ਵਿੱਚ ਹੋਇਆ ਹੈ।
ਇਹ ਵੀ ਪੜ੍ਹੋ - Shocking! ਬੇਰੁਜ਼ਗਾਰਾਂ ਦੇ ਖਾਤਿਆਂ 'ਚ ਅਚਾਨਕ ਆ ਗਏ 125 ਕਰੋੜ ਰੁਪਏ
ਇਸ ਮੌਕੇ 'ਤੇ ਗੱਲਬਾਤ ਕਰਦੇ ਹੋਏ ਵਧੀਕ ਪੁਲਸ ਸੁਪਰਡੈਂਟ ਸ਼ਿਵਰਾਜ ਨੇ ਦੱਸਿਆ ਕਿ ਸੁਨੀਲ ਕੁਸ਼ਵਾਹਾ ਨੂੰ ਉਸਦੀ ਰਿਸ਼ਤੇ ਵਿਚ ਲੱਗਦੀ ਭਾਬੀ ਆਸ਼ਾ ਦੇ ਕਤਲ ਦੇ ਦੋਸ਼ 'ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਦੱਸ ਦੇਈਏ ਕਿ ਜਦੋਂ ਉਸ ਨੂੰ ਭਾਬੀ ਦਾ ਮਜ਼ਾਕ ਬੁਰਾ ਲੱਗਿਆ ਤਾਂ ਉਸ ਨੇ ਉਸ 'ਤੇ ਡੰਡੇ ਨਾਲ ਹਮਲਾ ਕਰਕੇ ਬੁਰੀ ਤਰ੍ਹਾਂ ਲਹੂ-ਲੁਹਾਨ ਕਰ ਦਿੱਤਾ। ਜਦੋਂ ਔਰਤ ਬੇਹੋਸ਼ ਹੋ ਗਈ ਤਾਂ ਉਸ ਨੂੰ ਇੱਟ ਨਾਲ ਕੁਚਲ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਇਸ ਤੋਂ ਬਾਅਦ ਦੋਸ਼ੀ ਮੌਕੇ ਤੋਂ ਫ਼ਰਾਰ ਹੋ ਗਿਆ।
ਇਹ ਵੀ ਪੜ੍ਹੋ - ਹਸਪਤਾਲ 'ਚ ਹੋਏ 'ਏਲੀਅਨ' ਵਰਗੇ ਜੁੜਵਾ ਬੱਚੇ, ਚਿਹਰਾ ਦੇਖ ਸਭ ਦੇ ਉੱਡੇ ਹੋਸ਼
ਇਹ ਘਟਨਾ 3 ਨਵੰਬਰ ਦੀ ਰਾਤ ਨੂੰ ਵਾਪਰੀ ਹੈ, ਜਦੋਂ ਸੁਨੀਲ ਛੱਤ ਦੇ ਰਾਸਤੇ ਰਾਹੀਂ ਆਸ਼ਾ ਦੇ ਘਰ ਦਾਖਲ ਹੋਇਆ ਸੀ। ਆਸ਼ਾ ਦੇ ਸੌਣ ਤੋਂ ਬਾਅਦ ਉਸ ਨੇ ਪਹਿਲਾਂ ਉਸ ਨੂੰ ਡੰਡੇ ਨਾਲ ਮਾਰ ਕੇ ਬੇਹੋਸ਼ ਕੀਤਾ ਅਤੇ ਫਿਰ ਉਸ ਨੂੰ ਘਸੀਟ ਕੇ ਬਾਹਰ ਲੈ ਗਿਆ। ਇਸ ਤੋਂ ਬਾਅਦ ਉਸ ਨੇ ਆਸ਼ਾ ਦੇ ਸਿਰ ਵਿਚ ਇੱਟ ਮਾਰ ਕੇ ਉਸ ਦਾ ਕਤਲ ਕਰ ਦਿੱਤਾ। ਲਾਸ਼ ਦੇ ਨਿਪਟਾਰੇ ਲਈ ਇਸ ਨੂੰ ਕੂੜੇ ਅਤੇ ਪੱਤਿਆਂ ਦੇ ਢੇਰ ਵਿੱਚ ਛੁਪਾ ਦਿੱਤਾ ਗਿਆ। ਇਸ ਘਟਨਾ ਦਾ ਪਰਿਵਾਰ ਨੂੰ ਉਸ ਸਮੇਂ ਪਤਾ ਲੱਗਾ ਕਿ ਜਦੋਂ ਆਸ਼ਾ ਦਾ ਬੱਚਾ ਰੋਣ ਲੱਗਾ ਅਤੇ ਉਹ ਕਿਤੇ ਨਜ਼ਰ ਨਹੀਂ ਆਈ। ਪਰਿਵਾਰਕ ਮੈਂਬਰਾਂ ਨੇ ਉਸ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ।
ਇਹ ਵੀ ਪੜ੍ਹੋ - ਕੀ ਤੁਹਾਡਾ ਵੀ ਜ਼ਿਆਦਾ ਆ ਰਿਹਾ ਬਿਜਲੀ ਦਾ ਬਿੱਲ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ
ਕੁਝ ਸਮੇਂ ਬਾਅਦ ਉਸ ਦੀ ਲਾਸ਼ ਘਰ ਤੋਂ ਕੁਝ ਦੂਰੀ ਤੋਂ ਬਰਾਮਦ ਹੋ ਗਈ। ਪੁਲਸ ਨੇ ਪਰਿਵਾਰਕ ਮੈਂਬਰਾਂ ਦੀ ਸ਼ਿਕਾਇਤ 'ਤੇ ਇਸ ਮਾਮਲੇ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਅਤੇ ਦੋਸ਼ੀ ਸੁਨੀਲ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਸ ਨੇ ਮੁਲਜ਼ਮ ਦੀ ਮੌਜੂਦਗੀ ਵਿਚ ਕਤਲ ਲਈ ਵਰਤੀ ਸੋਟੀ ਅਤੇ ਇੱਟ ਬਰਾਮਦ ਕਰ ਲਈ। ਐਸਪੀ ਅੰਕੁਰ ਅਗਰਵਾਲ ਨੇ ਘਟਨਾ ਦਾ ਖੁਲਾਸਾ ਕਰਨ ਵਾਲੀ ਟੀਮ ਨੂੰ 10,000 ਰੁਪਏ ਦਾ ਇਨਾਮ ਦਿੱਤਾ ਹੈ। ਫਿਲਹਾਲ ਪੁਲਸ ਵੱਲੋਂ ਦੋਸ਼ੀ ਨੂੰ ਜੇਲ੍ਹ ਭੇਜ ਕੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ - ਬਾਥਰੂਮ 'ਚ ਬੈਠ ਕੇ ਤੁਸੀਂ ਵੀ ਇਸਤੇਮਾਲ ਕਰਦੇ ਹੋ Phone, ਤਾਂ ਹੋ ਜਾਓ ਸਾਵਧਾਨ!
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8