ਆਕਸਜੀਨ ਦੀ ਭਾਰੀ ਕਿੱਲਤ: ਦਿੱਲੀ ਦੇ ਸਰ ਗੰਗਾਰਾਮ ਹਸਪਤਾਲ ਨੂੰ ਮਿਲੀ 5 ਮੀਟ੍ਰਿਕ ਟਨ ਆਕਸੀਜਨ

04/25/2021 11:01:51 AM

ਨਵੀਂ ਦਿੱਲੀ (ਭਾਸ਼ਾ)— ਦਿੱਲੀ ਦੇ ਸਰ ਗੰਗਾਰਾਮ ਹਸਪਤਾਲ ਨੂੰ ਐਤਵਾਰ ਦੀ ਸਵੇਰ ਨੂੰ 4 ਵਜ ਕੇ 15 ਮਿੰਟ ’ਤੇ 5 ਮੀਟ੍ਰਿਕ ਟਨ ਆਕਸੀਜਨ ਮਿਲੀ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਹਸਪਤਾਲ ਦੇ ਇਕ ਬੁਲਾਰੇ ਨੇ ਦੇਰ ਰਾਤ ਕਰੀਬ 12 ਵਜ ਕੇ 45 ਮਿੰਟ ’ਤੇ ਕਿਹਾ ਕਿ ਇਹ ਆਕਸੀਜਨ ਦੋ ਘੰਟਿਆਂ ਤੱਕ ਚਲੇਗੀ। ਬੁਲਾਰੇ ਨੇ ਕਿਹਾ ਕਿ ਸਰ ਗੰਗਾਰਾਮ ਹਸਪਤਾਲ ਨੂੰ ਆਕਸੀਜਨ ਦੀ ਸਪਲਾਈ ਕਰਨ ਵਾਲਾ ਪ੍ਰਮੁੱਖ ਸਪਲਾਈਕਰਤਾ ਫ਼ਰੀਦਾਬਾਦ ਵਿਚ ਹੈ, ਜਿਸ ਨੇ ਤੜਕੇ 3 ਵਜੇ ਤੋਂ ਪਹਿਲਾਂ ਇਕ ਟੈਂਕਰ ਭੇਜਣਾ ਹੈ।

ਇਹ ਵੀ ਪੜ੍ਹੋ– ਆਕਸੀਜਨ ਲਈ ਦਿੱਲੀ ’ਚ ਮਚੀ ਹਾਹਾਕਾਰ, ਮਦਦ ਲਈ ਅੱਗੇ ਆਈ ‘ਖ਼ਾਲਸਾ ਏਡ’

ਉਨ੍ਹਾਂ ਨੇ ਦੱਸਿਆ ਕਿ ਆਖ਼ਰਕਾਰ ਸਵੇਰੇ 4 ਵਜ ਕੇ 45 ਮਿੰਟ ’ਤੇ ਟੈਂਕਰ ਪਹੁੰਚ ਗਿਆ ਅਤੇ ਉਸ ਤੋਂ 5 ਮੀਟ੍ਰਿਕ ਟਨ ਆਕਸਜੀਨ ਦਿੱਤੀ ਗਈ। ਪਿਛਲੇ ਤਿੰਨ ਦਿਨਾਂ ਵਿਚ ਇਹ ਹਸਪਤਾਲ ਨੂੰ ਮਿਲੀ ਸਭ ਤੋਂ ਵੱਧ ਆਕਸੀਜਨ ਹੈ। ਬੁਲਾਰੇ ਮੁਤਾਬਕ ਇਹ ਆਕਸੀਜਨ 11 ਤੋਂ 12 ਘੰਟੇ ਤੱਕ ਚਲੇਗੀ। ਲੰਬੇ ਸਮੇਂ ਬਾਅਦ ਆਕਸੀਜਨ ਪੂਰੇ ਦਬਾਅ ’ਤੇ ਕੰਮ ਕਰ ਰਹੀ ਹੈ।

ਇਹ ਵੀ ਪੜ੍ਹੋ– ਕੋਰੋਨਾ: ਦਿੱਲੀ ਦੇ ਜੈਪੁਰ ਗੋਲਡਨ ਹਸਪਤਾਲ ’ਚ ਆਕਸੀਜਨ ਦੀ ਕਮੀ ਨਾਲ 20 ਮਰੀਜ਼ਾਂ ਦੀ ਮੌਤ

ਇਸ ਤੋਂ ਪਹਿਲਾਂ ਸ਼ਹਿਰ ਦੇ ਨਾਮਵਰ ਹਸਪਤਾਲ ਨੇ ਸ਼ਨੀਵਾਰ ਸਾਢੇ 10 ਵਜੇ ਇਕ ਹੋਰ ਜੀਵਨ ਰੱਖਿਆ ਸੰਦੇਸ਼ ਭੇਜਦੇ ਹੋਏ ਕਿਹਾ ਸੀ ਕਿ ਉਸ ਕੋਲ ਸਿਰਫ 45 ਮਿੰਟ ਤੱਕ ਸਪਲਾਈ ਲਈ ਆਕਸੀਜਨ ਬਚੀ ਹੈ ਅਤੇ 100 ਤੋਂ ਵੱਧ ਮਰੀਜ਼ਾਂ ਦੀ ਜ਼ਿੰਦਗੀ ਜ਼ੋਖਮ ਵਿਚ ਹੈ। ਆਮ ਆਦਮੀ ਪਾਰਟੀ ਦੇ ਸਥਾਨਕ ਵਿਧਾਇਕ ਰਾਘਵ ਚੱਢਾ ਦੀ ਮਦਦ ਨਾਲ ਸ਼ਨੀਵਾਰ ਦੇਰ ਰਾਤ ਕਰੀਬ 12 ਵਜ ਕੇ 20 ਮਿੰਟ ’ਤੇ ਹਸਪਤਾਲ ਨੂੰ ਇਕ ਟੈਂਕਰ ਮਿਲਿਆ, ਜਿਸ ਤੋਂ ਇਕ ਮੀਟ੍ਰਿਕ ਟਨ ਆਕਸੀਜਨ ਮਿਲੀ। 

ਇਹ ਵੀ ਪੜ੍ਹੋ– ਕੋਰੋਨਾ ਆਫ਼ਤ: ਦੇਸ਼ ’ਚ ਲਗਾਤਾਰ ਵਧ ਰਿਹਾ ਮੌਤਾਂ ਦਾ ਅੰਕੜਾ, ਇਕ ਦਿਨ ’ਚ ਆਏ 3.46 ਲੱਖ ਦੇ ਪਾਰ ਨਵੇਂ ਕੇਸ

ਇਹ ਵੀ ਪੜ੍ਹੋ– ਦੇਸ਼ ਦੇ ਸੂਬਿਆਂ ’ਚ ਟੁੱਟੀ ਮੈਡੀਕਲ ਆਕਸੀਜਨ ਦੀ ਸਪਲਾਈ ਚੇਨ, ਵਧਣ ਲੱਗੀ ਮਾਰੋਮਾਰ

ਇਹ ਵੀ ਪੜ੍ਹੋ– ਜਾਣੋ ਕਿਹੜੇ ਹਲਾਤਾਂ ’ਚ ਕੋਰੋਨਾ ਮਰੀਜ਼ ਨੂੰ ਹੋਣਾ ਚਾਹੀਦਾ ਹੈ ਹਸਪਤਾਲ ’ਚ ਦਾਖਲ

 

 


Tanu

Content Editor

Related News