ਸਬ ਇੰਸਪੈਕਟਰ ਭਰਤੀ ਪ੍ਰੀਖਿਆ ਲੀਕ ਮਾਮਲੇ ਦੇ ਦੋਸ਼ੀ ਦੇ ਘਰ 'ਤੇ ਚਲਿਆ ਬੁਲਡੋਜ਼ਰ
Tuesday, Jul 23, 2024 - 01:36 PM (IST)
ਜੈਪੁਰ (ਭਾਸ਼ਾ)- ਚੁਰੂ ਨਗਰ ਪ੍ਰੀਸ਼ਦ ਦੀ ਇਕ ਟੀਮ ਨੇ ਰਾਜਸਥਾਨ ਪੁਲਸ ਸਬ ਇੰਸਪੈਕਟਰ (ਐੱਸ.ਆਈ.) ਭਰਤੀ ਪ੍ਰੀਖਿਆ-2021 ਦੇ ਪ੍ਰਸ਼ਨ ਪੱਤਰ ਲੀਕ ਮਾਮਲੇ ਦੇ ਦੋਸ਼ੀ ਦੇ ਗੈਰ-ਕਾਨੂੰਨੀ ਰੂਪ ਨਾਲ ਬਣੇ ਪੱਕੇ ਮਕਾਨ ਨੂੰ ਢਾਹ ਦਿੱਤਾ। ਇਹ ਕਾਰਵਾਈ ਸੋਮਵਾਰ ਨੂੰ ਸਖ਼ਤ ਸੁਰੱਖਿਆ ਵਿਚਾਲੇ ਕੀਤੀ ਗਈ। ਸਹਾਇਕ ਇੰਜੀਨਅਰ ਰਵੀ ਰਾਘਵ ਦੀ ਅਗਵਾਈ 'ਚ ਨਗਰ ਪ੍ਰੀਸ਼ਦ ਦੀ ਟੀਮ ਜੇ.ਸੀ.ਬੀ. ਮਸ਼ੀਨ ਅਤੇ ਟਰੈਕਟਰ ਨਾਲ ਪੂਨੀਆ ਕਾਲੋਨੀ ਪਹੁੰਚੀ ਅਤੇ ਪਲਾਟ ਨੰਬਰ 114 ਅਤੇ 115 'ਤੇ ਬਣੇ ਗੈਰ-ਕਾਨੂੰਨੀ ਮਕਾਨ ਨੂੰ ਢਾਹ ਦਿੱਤਾ।
ਪੁਲਸ ਡਿਪਟੀ ਕਮਿਸ਼ਨਰ ਸੁਨੀਲ ਕੁਮਾਰ ਨੇ ਕਿਹਾ,''ਐੱਸ.ਆਈ. ਪ੍ਰਸ਼ਨ ਪੱਤਰ ਲੀਕ ਮਾਮਲੇ 'ਚ ਗ੍ਰਿਫ਼ਤਾਰ ਦੋਸ਼ੀ ਵਿਵੇਕ ਭਾਂਭੂ ਨੇ ਗੈਰ-ਕਾਨੂੰਨੀ ਰੂਪ ਨਾਲ ਮਕਾਨ ਬਣਵਾਇਆ ਸੀ, ਜਿਸ ਨੂੰ ਸੋਮਵਾਰ ਨੂੰ ਢਾਹ ਦਿੱਤਾ ਗਿਆ।'' ਰਾਜਸਥਾਨ ਪੁਲਸ ਦਾ ਐੱਸ.ਓ.ਜੀ. (ਵਿਸ਼ੇਸ਼ ਮੁਹਿੰਮ ਸਮੂਹ) ਪ੍ਰਸ਼ਨ ਪੱਤਰ ਲੀਕ ਮਾਮਲੇ ਦੀ ਜਾਂਚ ਕਰ ਰਿਹਾ ਹੈ। ਉਸ ਨੇ ਇਸ ਸੰਬੰਧ 'ਚ ਸਿਖਲਾਈ ਐੱਸ.ਆਈ. ਸਮੇਤ ਕਈ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e