ਭਿਆਨਕ ਅਗਨੀਕਾਂਡ; 6 ਦੁਕਾਨਾਂ ਤੇ ਪਿਕਅੱਪ ਟਰੱਕ ਸੜ ਕੇ ਸੁਆਹ

Thursday, Apr 03, 2025 - 05:25 PM (IST)

ਭਿਆਨਕ ਅਗਨੀਕਾਂਡ; 6 ਦੁਕਾਨਾਂ ਤੇ ਪਿਕਅੱਪ ਟਰੱਕ ਸੜ ਕੇ ਸੁਆਹ

ਸ਼ਿਮਲਾ- ਹਿਮਾਚਲ ਪ੍ਰਦੇਸ਼ ਦੇ ਚੰਬਾ ਜ਼ਿਲ੍ਹੇ ਦੇ ਭਰਮੌਰ ਇਲਾਕੇ ਵਿਚ ਅੱਗ ਲੱਗਣ ਦੀ ਘਟਨਾ 'ਚ 6 ਅਸਥਾਈ ਦੁਕਾਨਾਂ ਸੜ ਕੇ ਸੁਆਹ ਹੋ ਗਈਆਂ। ਗਨੀਮਤ ਇਹ ਰਹੀ ਕਿ ਇਸ ਘਟਨਾ ਵਿਚ ਕਿਸੇ ਦੇ ਜ਼ਖਮੀ ਹੋਣ ਦੀ ਖ਼ਬਰ ਨਹੀਂ ਹੈ। ਘਟਨਾ ਬੁੱਧਵਾਰ ਰਾਤ ਦੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਅੱਗ ਲੱਗਣ ਦੀ ਘਟਨਾ ਵਿਚ ਇਕ ਢਾਬਾ, 'ਚਾਇਨੀਜ਼ ਫਾਸਟ ਫੂਡ' ਦੀ ਦੁਕਾਨ, ਇਕ ਆਟੋਮੋਬਾਈਲ ਮੁਰੰਮਤ ਦੀ ਦੁਕਾਨ ਅਤੇ ਹੋਰ ਦੁਕਾਨਾਂ ਸੜ ਗਈਆਂ।

ਅਧਿਕਾਰੀਆਂ ਨੇ ਅੱਗੇ ਦੱਸਿਆ ਕਿ ਸਿਲੰਡਰ ਲੈ ਕੇ ਜਾ ਰਹੇ ਇਕ ਪਿਕਅੱਪ ਟਰੱਕ 'ਚ ਵੀ ਅੱਗ ਲੱਗ ਗਈ ਅਤੇ ਸਿਲੰਡਰ ਫਟਣ ਨਾਲ ਅੱਗ ਹੋਰ ਦੁਕਾਨਾਂ ਅਤੇ ਨੇੜੇ ਦੇ ਜੰਗਲਾਂ ਵਿਚ ਫੈਲ ਗਈ। ਉਨ੍ਹਾਂ ਨੇ ਦੱਸਿਆ ਕਿ ਵਾਸੀਆਂ ਨੇ ਫਾਇਰ ਬ੍ਰਿਗੇਡ ਨੂੰ ਘਟਨਾ ਬਾਰੇ ਸੂਚਿਤ ਕੀਤਾ, ਜੋ ਮੌਕੇ 'ਤੇ ਪਹੁੰਚਿਆ ਅਤੇ ਅੱਗ 'ਤੇ ਕਾਬੂ ਪਾਇਆ। ਉਨ੍ਹਾਂ ਨੇ ਦੱਸਿਆ ਕਿ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ।


author

Tanu

Content Editor

Related News