''ਗੋਲੀ ਮਾਰੋ...ਤੇ ਭਾਰਤ-ਪਾਕਿ ਮੈਚ'' ਬਿਆਨ ਮੰਦਭਾਗਾ ਸੀ : ਅਮਿਤ ਸ਼ਾਹ

Thursday, Feb 13, 2020 - 08:05 PM (IST)

''ਗੋਲੀ ਮਾਰੋ...ਤੇ ਭਾਰਤ-ਪਾਕਿ ਮੈਚ'' ਬਿਆਨ ਮੰਦਭਾਗਾ ਸੀ : ਅਮਿਤ ਸ਼ਾਹ

ਨਵੀਂ ਦਿੱਲੀ — ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀਰਵਾਰ ਨੂੰ ਕਿਹਾ ਕਿ ਹਾਲ 'ਚ ਦਿੱਲੀ ਵਿਧਾਨ ਸਭਾ ਚੋਣ ਪ੍ਰਚਾਰ ਦੌਰਾਨ ਭਾਜਪਾ ਨੇਤਾਵਾਂ ਨੂੰ 'ਗੋਲੀ ਮਾਰੋ' ਅਤੇ 'ਭਾਰਤ ਬਨਾਮ ਪਾਕਿਸਤਾਨ ਮੈਚ' ਵਰਗੇ ਨਫਤਰ ਭਰੇ ਭਾਸ਼ਣ ਨਹੀਂ ਦੇਣੇ ਚਾਹੀਦੇ ਸੀ ਅਤੇ ਸੰਭਵ ਹੈ ਕਿ ਅਜਿਹੀਆਂ ਟਿੱਪਣੀਆਂ ਨਾਲ ਪਾਰਟੀ ਦੀ ਹਾਰ ਹੋਈ।
ਸ਼ਾਹ ਨੇ ਕਿਹਾ ਕਿ ਭਾਜਪਾ ਸਿਰਫ ਜਿੱਤ ਜਾਂ ਹਾਰ ਲਈ ਚੋਣਾਂ ਨਹੀਂ ਲੜਦੀ ਸਗੋਂ ਚੋਣਾਂ ਦੁਆਰਾ ਆਪਣੀ ਵਿਚਾਰਧਾਰਾ ਦੇ ਪ੍ਰਚਾਰ 'ਚ ਭਰਾਸ ਕਰਦੀ ਹੈ। ਉਨ੍ਹਾਂ ਨੇ 'ਟਾਈਮਸ ਨਾਊ' ਦੇ ਇਕ ਪ੍ਰੋਗਰਾਮ 'ਚ ਕਿਹਾ, 'ਗੋਲੀ ਮਾਰੋ' ਅਤੇ 'ਭਾਰਤ ਪਾਕਿ ਮੈਚ' ਵਰਗੇ ਬਿਆਨ ਨਹੀਂ ਦਿੱਤੇ ਜਾਣੇ ਚਾਹੀਦੇ ਸੀ। ਸਾਡੀ ਪਾਰਟੀ ਨੇ ਅਜਿਹੇ ਬਿਆਨ ਨਾਲ ਖੁਦ ਨੂੰ ਵੱਖ ਕਰ ਲਿਆ ਹੈ।'


author

Inder Prajapati

Content Editor

Related News