ਸਬਜ਼ੀਆਂ ਦੇ ਭਾਅ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ, ਰਸੋਈ ਦਾ ਵਿਗੜਿਆ ਬਜਟ

Monday, Oct 21, 2024 - 12:35 PM (IST)

ਸ਼ਿਮਲਾ- ਤਿਉਹਾਰੀ ਸੀਜ਼ਨ ਅਤੇ ਉੱਪਰੋਂ ਵਿਆਹ-ਸ਼ਾਦੀਆਂ ਦੇ ਮੌਸਮ 'ਚ ਇਸ ਵਾਰ ਲੋਕਾਂ ਨੂੰ ਮਹਿੰਗੀਆਂ ਸਬਜ਼ੀਆਂ ਨੇ ਰੁਵਾ ਕੇ ਰੱਖ ਦਿੱਤਾ ਹੈ। ਔਰਤਾਂ ਦੀ ਰਸੋਈ ਦਾ ਬਜਟ ਗੜਬੜਾ ਗਿਆ ਹੈ, ਜਦਕਿ ਲੋਕਾਂ ਦੀਆਂ ਜੇਬਾਂ ਢਿੱਲੀਆਂ ਹੋ ਗਈਆਂ ਹਨ। ਕਈ ਸਬਜ਼ੀਆਂ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੋ ਗਈਆਂ ਹਨ। ਟਮਾਟਰ 90 ਅਤੇ ਫੁੱਲ ਗੋਭੀ 80 ਰੁਪਏ ਕਿਲੋ ਵਿਕ ਰਹੀ ਹੈ। ਇਸ ਤੋਂ ਇਲਾਵਾ ਪੱਤਾਗੋਭੀ ਅਤੇ ਮੂਲੀ ਦੀਆਂ ਕੀਮਤਾਂ ਵੀ 60 ਰੁਪਏ ਪ੍ਰਤੀ ਕਿਲੋ ਹੈ। ਪਿਆਜ਼ 60 ਰੁਪਏ ਭਾਅ ਹਨ। ਹਰੀ ਮਿਰਚ ਦੀ ਕੀਮਤ 120 ਰੁਪਏ ਪ੍ਰਤੀ ਕਿਲੋ ਹੈ।

ਨਿੰਬੂ 160 ਰੁਪਏ ਪ੍ਰਤੀ ਕਿਲੋ ਵਿਕ ਰਿਹਾ ਹੈ। ਅਜਿਹੇ 'ਚ ਲੋਕ ਬਹੁਤ ਸਾਰੀਆਂ ਸਬਜ਼ੀਆਂ ਤੋਂ ਪਰਹੇਜ਼ ਕਰਨ ਲੱਗ ਪਏ ਹਨ ਅਤੇ ਆਪਣੀ ਜ਼ਰੂਰਤ ਮੁਤਾਬਕ ਹੀ ਸਬਜ਼ੀਆਂ ਖਰੀਦ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਦੀਵਾਲੀ ਤੱਕ ਸਬਜ਼ੀਆਂ ਦੇ ਭਾਅ ਉੱਚੇ ਰਹਿਣਗੇ ਕਿਉਂਕਿ ਮੀਂਹ ਤੋਂ ਬਾਅਦ ਨਵੀਂ ਫਸਲ ਦੀ ਖੇਪ ਨਹੀਂ ਪਹੁੰਚੀ ਹੈ, ਜਦੋਂ ਕਿ ਵਿਆਹਾਂ ਦੇ ਸੀਜ਼ਨ ਅਤੇ ਤਿਉਹਾਰਾਂ ਕਾਰਨ ਸਬਜ਼ੀਆਂ ਦੀ ਮੰਗ ਜ਼ਿਆਦਾ ਹੈ ਅਤੇ ਇਸ ਦੀ ਸਪਲਾਈ ਘੱਟ ਹੈ।

ਸਬਜ਼ੀ ਮੰਡੀ ਸ਼ਿਮਲਾ 'ਚ ਕੁਝ ਸਬਜ਼ੀਆਂ ਦੇ ਭਾਅ ਲੋਕਾਂ ਨੂੰ ਕੁਝ ਰਾਹਤ ਦੇ ਰਹੇ ਹਨ ਅਤੇ ਲੋਕ ਇਨ੍ਹਾਂ ਦੀ ਜ਼ਿਆਦਾ ਖਰੀਦ ਕਰ ਰਹੇ ਹਨ। ਇਨ੍ਹਾਂ ਵਿਚ ਪਿਆਜ਼ 30 ਰੁਪਏ, ਭਿੰਡੀ 40 ਰੁਪਏ, ਬੈਂਗਨੀ 40 ਰੁਪਏ, ਖੀਰਾ 40 ਰੁਪਏ, ਘੀਆ 40 ਰੁਪਏ, ਕੱਦੂ 30 ਰੁਪਏ, ਬੈਂਗਣ 30 ਰੁਪਏ, ਚੁਕੰਦਰ 50 ਰੁਪਏ ਪ੍ਰਤੀ ਕਿਲੋ ਵਿਕ ਰਿਹਾ ਹੈ। ਸਬਜ਼ੀਆਂ ਤੋਂ ਇਲਾਵਾ ਮੰਡੀ 'ਚ ਫਲਾਂ ਦੀ ਵੀ ਕਾਫੀ ਖਰੀਦ ਹੁੰਦੀ ਹੈ। ਇੱਥੇ ਸੇਬ 80 ਰੁਪਏ, ਗੋਲਡਨ ਸੇਬ 70 ਰੁਪਏ, ਸੰਤਰਾ 50 ਰੁਪਏ, ਨਾਸ਼ਪਤੀ 60 ਰੁਪਏ, ਕੀਵੀ 120 ਰੁਪਏ, ਨਾਰੀਅਲ 40 ਰੁਪਏ ਕਿਲੋ ਵਿਕ ਰਿਹਾ ਹੈ। ਜਦਕਿ ਕੇਲਾ 70 ਤੋਂ 80 ਰੁਪਏ ਪ੍ਰਤੀ ਦਰਜਨ ਦੇ ਹਿਸਾਬ ਨਾਲ ਵਿਕ ਰਿਹਾ ਹੈ।


Tanu

Content Editor

Related News