ਦੇਸ਼ ਦੇ ਟਾਪ 300 ਸਾਫ਼ ਸ਼ਹਿਰਾਂ ਦੀ ਲਿਸਟ ਤੋਂ ਬਾਹਰ ਹੋਇਆ ਸ਼ਿਮਲਾ

Thursday, Sep 11, 2025 - 12:04 PM (IST)

ਦੇਸ਼ ਦੇ ਟਾਪ 300 ਸਾਫ਼ ਸ਼ਹਿਰਾਂ ਦੀ ਲਿਸਟ ਤੋਂ ਬਾਹਰ ਹੋਇਆ ਸ਼ਿਮਲਾ

ਨੈਸ਼ਨਲ ਡੈਸਕ : ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਤੇ ਪਹਾੜਾਂ ਦੀ ਰਾਣੀ ਸ਼ਿਮਲਾ ਸਫਾਈ ਦਰਜਾਬੰਦੀ 'ਚ ਹੇਠਾਂ ਆ ਗਈ ਹੈ। ਸ਼ਿਮਲਾ ਜੋ ਕਦੇ ਦੇਸ਼ ਦੇ ਟਾਪ 30 ਸਾਫ਼-ਸੁਥਰੇ ਸ਼ਹਿਰਾਂ 'ਚ ਆਪਣੀ ਥਾਂ ਬਣਾਉਂਦਾ ਸੀ, ਹੁਣ ਸਫ਼ਾਈ ਪ੍ਰਬੰਧ ਦੇ ਮਾਮਲੇ ‘ਚ ਪਿੱਛੇ ਰਹਿ ਗਿਆ ਹੈ। ਸ਼ਿਮਲਾ, ਜੋ ਪਿਛਲੇ ਸਾਲ ਕੇਂਦਰੀ ਸਵੱਛਤਾ ਸਰਵੇਖਣ 2025 ਦੀ ਦਰਜਾਬੰਦੀ 'ਚ ਦੇਸ਼ ਵਿੱਚ 188ਵੇਂ ਸਥਾਨ 'ਤੇ ਸੀ, ਇਸ ਵਾਰ ਚੋਟੀ ਦੇ 300 ਸਾਫ਼ ਸ਼ਹਿਰਾਂ ਦੀ ਸੂਚੀ ਵਿੱਚੋਂ ਬਾਹਰ ਹੋ ਗਿਆ ਹੈ। ਕੁੱਲ 824 ਸਾਫ਼ ਸ਼ਹਿਰਾਂ ਦੀ ਸੂਚੀ ਵਿੱਚ ਸ਼ਿਮਲਾ ਨੂੰ 347ਵਾਂ ਸਥਾਨ ਮਿਲਿਆ ਹੈ।
ਕਰੋੜਾਂ ਰੁਪਏ ਦੀ ਹਾਈਟੈਕ ਮਸ਼ੀਨਰੀ ਦੇ ਬਾਵਜੂਦ ਸਾਲ-ਦਰ-ਸਾਲ ਰੈਂਕਿੰਗ ਘਟਦੀ ਜਾ ਰਹੀ ਹੈ। ਇਸ ਪਿੱਛੇ ਇੱਕ ਵੱਡਾ ਕਾਰਨ ਚੁਣੇ ਹੋਏ ਪ੍ਰਤੀਨਿਧੀਆਂ ਦਾ ਸਫਾਈ ਪ੍ਰਬੰਧਾਂ ਤੋਂ ਦੂਰ ਰਹਿਣਾ ਦੱਸਿਆ ਜਾ ਰਿਹਾ ਹੈ। ਹੁਣ ਸ਼ਹਿਰ 'ਚ ਪਹਿਲਾਂ ਵਾਂਗ ਸਫਾਈ ਮੁਹਿੰਮ ਵੀ ਨਹੀਂ ਚਲਾਈ ਜਾਂਦੀ।
ਹਾਲਾਂਕਿ, ਸ਼ਹਿਰਵਾਸੀਆਂ ਨੇ ਸਰਵੇ 'ਚ ਸਫਾਈ ਪ੍ਰਬੰਧਾਂ ਨੂੰ ਵਧੀਆ ਦੱਸ ਕੇ ਕੁਝ ਹੱਦ ਤੱਕ ਬਚਾਅ ਕੀਤਾ ਹੈ। ਇਸ ਸ਼੍ਰੇਣੀ 'ਚ ਮਿਲੇ ਵਧੀਆ ਅੰਕਾਂ ਕਾਰਨ ਹੀ ਸ਼ਿਮਲਾ ਦਾ ਸਕੋਰ 4798 ਤੱਕ ਪਹੁੰਚਿਆ। 2016 'ਚ ਸ਼ਿਮਲਾ ਨੇ ਦੇਸ਼ ਭਰ ਵਿੱਚ 27ਵਾਂ ਰੈਂਕ ਹਾਸਲ ਕੀਤਾ ਸੀ, ਪਰ ਜਿਵੇਂ-ਜਿਵੇਂ ਸਰਵੇ ਵਿੱਚ ਸ਼ਹਿਰਾਂ ਦੀ ਗਿਣਤੀ ਵਧਦੀ ਗਈ, ਸ਼ਿਮਲਾ ਵੀ ਰੈਂਕਿੰਗ ਵਿੱਚ ਹੇਠਾਂ ਜਾਂਦਾ ਗਿਆ। 2023 'ਚ ਸ਼ਿਮਲਾ 56ਵੇਂ ਸਥਾਨ ‘ਤੇ ਸੀ, 2024 'ਚ ਇਹ 188ਵੇਂ ਨੰਬਰ ‘ਤੇ ਪਹੁੰਚ ਗਿਆ ਤੇ ਇਸ ਵਾਰ 347ਵੇਂ ਨੰਬਰ ‘ਤੇ ਆ ਗਿਆ। ਇਹ ਸ਼ਿਮਲਾ ਦੀ ਹੁਣ ਤੱਕ ਦੀ ਸਭ ਤੋਂ ਖ਼ਰਾਬ ਰੈਂਕਿੰਗ ਮੰਨੀ ਜਾ ਰਹੀ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 

 


author

Shubam Kumar

Content Editor

Related News