ਨਾਜਾਇਜ਼ ਸਬੰਧਾਂ ਨੇ ਪੱਟਿਆ ਘਰ, ਪਹਿਲਾਂ ਪਿਲਾਈ ਸ਼ਰਾਬ ਫਿਰ ਜ਼ਿੰਦਾ ਸਾੜਿਆ ਪਤੀ

Sunday, Nov 10, 2024 - 04:42 PM (IST)

ਨਾਜਾਇਜ਼ ਸਬੰਧਾਂ ਨੇ ਪੱਟਿਆ ਘਰ, ਪਹਿਲਾਂ ਪਿਲਾਈ ਸ਼ਰਾਬ ਫਿਰ ਜ਼ਿੰਦਾ ਸਾੜਿਆ ਪਤੀ

ਸੋਨੀਪਤ- ਨਾਜਾਇਜ਼ ਸਬੰਧਾਂ ਦੇ ਚੱਲਦੇ ਇਕ ਔਰਤ ਨੇ ਆਪਣੇ ਹੀ ਪਤੀ ਨੂੰ ਜ਼ਿੰਦਾ ਸਾੜ ਕੇ ਮਾਰ ਦਿੱਤਾ। ਦੋਸ਼ੀ ਔਰਤ ਨੇ ਪਹਿਲਾਂ ਆਪਣੇ ਪਤੀ ਨੂੰ ਸ਼ਰਾਬ 'ਚ ਨੀਂਦ ਦੀ ਦਵਾਈ ਪਾ ਕੇ ਪਿਲਾਈ, ਜਦੋਂ ਉਸ ਦਾ ਪਤੀ ਬੇਹੋਸ਼ ਹੋ ਗਿਆ ਤਾਂ ਉਸ ਨੂੰ ਕਾਰ 'ਚ ਬੰਦ ਕਰ ਕੇ ਨਹਿਰ ਕੰਢੇ ਲਿਜਾ ਕੇ ਅੱਗ ਲਾ ਦਿੱਤੀ। ਇਸ ਘਟਨਾ ਵਿਚ ਔਰਤ ਦੇ ਪਤੀ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪੁਲਸ ਨੇ ਦੋਸ਼ੀ ਪਤਨੀ ਅਤੇ ਪ੍ਰੇਮੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। 

ਇਹ ਵੀ ਪੜ੍ਹੋ- ਨਹੀਂ ਜਾਣ ਦਿੱਤਾ ਕੈਨੇਡਾ, ਗੁੱਸੇ 'ਚ ਮਾਰ 'ਤੀ ਮਾਂ

ਇਹ ਮਾਮਲਾ ਹਰਿਆਣਾ ਦੇ ਸੋਨੀਪਤ ਦਾ ਹੈ। ਪੁਲਸ ਮੁਤਾਬਕ ਵਾਰਦਾਤ ਦੇ ਸਮੇਂ ਇਸ ਘਟਨਾ ਨੂੰ ਬਲਾਈਂਡ ਮਰਡਰ ਕੇਸ ਦੇ ਰੂਪ ਵਿਚ ਦਰਜ ਕੀਤਾ ਗਿਆ ਸੀ। ਹਾਲਾਂਕਿ ਹੁਣ ਪੁਲਸ ਨੇ ਇਸ ਮਾਮਲੇ ਨੂੰ ਸੁਲਝਾ ਲਿਆ ਹੈ। ਪੁਲਸ ਮੁਤਾਬਕ ਮ੍ਰਿਤਕ ਦੀ ਪਛਾਣ ਬਿਚਪੜੀ ਪਿੰਡ ਦੇ ਰਹਿਣ ਵਾਲੇ ਨਰਿੰਦਰ ਵਜੋਂ ਹੋਈ ਸੀ। ਉਹ ਵਿਸ਼ਨੂੰ ਨਗਰ 'ਚ ਪਰਿਵਾਰ ਨਾਲ ਰਹਿੰਦਾ ਸੀ ਅਤੇ ਟੈਕਸੀ ਚਲਾ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦਾ ਸੀ। 

ਇਹ ਵੀ ਪੜ੍ਹੋ- ਯੂ. ਪੀ. ਨੂੰ ਮਿਲੀ 'ਡਬਲ ਡੈਕਰ' ਇਲੈਕਟ੍ਰਿਕ ਬੱਸ, ਔਰਤਾਂ ਨੂੰ ਹੋਵੇਗਾ ਫਾਇਦਾ

ਨਰਿੰਦਰ ਦੀ ਲਾਸ਼ ਬਿਚਪੜੀ ਤੋਂ ਬੁਟਾਨਾ ਜਾਣ ਵਾਲੇ ਰਸਤੇ 'ਤੇ ਬੁਟਾਨਾ ਮਾਈਨਰ ਕੋਲ ਗੱਡੀ ਵਿਚ ਮਿਲਿਆ। ਸੂਚਨਾ ਮਿਲਣ 'ਤੇ ਪਰਿਵਾਰ ਮੌਕੇ 'ਤੇ ਪਹੁੰਚਿਆ ਤਾਂ ਵੇਖਿਆ ਤਾਂ ਉਹ ਗੱਡੀ ਸਮੇਤ ਪੂਰੀ ਤਰ੍ਹਾਂ ਸੜ ਗਿਆ ਸੀ। ਇਸ ਸਬੰਧ ਨਰਿੰਦਰ ਦੇ ਚਚੇਰੇ ਭਰਾ ਅਨਿਰੁੱਧ ਨੇ ਕਤਲ ਦਾ ਖ਼ਦਸ਼ਾ ਜਤਾਉਂਦੇ ਹੋਏ ਪੁਲਸ 'ਚ ਰਿਪੋਰਟ ਦਰਜ ਕਰਵਾਈ ਸੀ। ਦੋਸ਼ ਲਾਇਆ ਕਿ ਕਤਲ ਮਗਰੋਂ ਨਰਿੰਦਰ ਦੀ ਲਾਸ਼ ਨੂੰ ਗੱਡੀ ਵਿਚ ਬੰਦ ਕੀਤਾ ਗਿਆ ਸੀ। ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਤਾਂ ਕਈ ਅਜਿਹੇ ਇਨਪੁਟ ਮਿਲੇ, ਜਿਸ ਤੋਂ ਸ਼ੱਕ ਨਰਿੰਦਰ ਦੀ ਪਤਨੀ 'ਤੇ ਹੀ ਹੋ ਰਿਹਾ ਸੀ। 

ਇਹ ਵੀ ਪੜ੍ਹੋ- ਅਨੋਖਾ ਮਾਮਲਾ; ਲੱਕੀ ਕਾਰ ਦੀ 'ਸਮਾਧੀ' ਲਈ ਕਿਸਾਨ ਨੇ ਖਰਚੇ 4 ਲੱਖ ਰੁਪਏ

ਪੁਲਸ ਮੁਤਾਬਕ ਨਰਿੰਦਰ ਦੀ ਪਤਨੀ ਰੀਨਾ ਦਾ ਪਿੰਡ ਦੇ ਹੀ ਸਤਪਾਲ ਨਾਮੀ ਨੌਜਵਾਨ ਨਾਲ ਪ੍ਰੇਮ ਪ੍ਰਸੰਗ ਚੱਲ ਰਿਹਾ ਸੀ। ਇਸ ਨੂੰ ਲੈ ਕੇ ਨਰਿੰਦਰ ਇਤਰਾਜ਼ ਕਰਦਾ ਸੀ ਅਤੇ ਆਏ ਦਿਨ ਦੋਹਾਂ ਵਿਚਾਲੇ ਝਗੜੇ ਹੁੰਦੇ ਸਨ। ਰੋਜ਼-ਰੋਜ਼ ਦੇ ਝਗੜਿਆਂ ਤੋਂ ਤੰਗ ਆ ਕੇ ਰੀਨਾ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਖ਼ੌਫਨਾਕ ਵਾਰਦਾਤ ਨੂੰ ਅੰਜਾਮ ਦਿੱਤਾ। 
 


author

Tanu

Content Editor

Related News