ਸ਼ਤਰੂਘਨ ਨੇ ਕੀਤੀ ਇੰਦਰਾ ਨਾਲ ਪ੍ਰਿਯੰਕਾ ਦੀ ਤੁਲਨਾ, ਬੋਲੇ- ਸੰਭਾਲੇ ਪਾਰਟੀ ਦੀ ਕਮਾਨ

07/22/2019 2:01:58 PM

ਬਿਹਾਰ— ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨੂੰ ਪਾਰਟੀ ਪ੍ਰਧਾਨ ਬਣਾਉਣ ਦੀ ਮੰਗ ਤੂਲ ਫੜਦੀ ਜਾ ਰਹੀ ਹੈ। ਦਰਅਸਲ ਯੂ.ਪੀ. ਦੇ ਸੋਨਭੱਦਰ 'ਚ ਹੋਏ ਕਤਲਕਾਂਡ ਨੂੰ ਲੈ ਕੇ ਪ੍ਰਿਯੰਕਾ ਗਾਂਧੀ ਨੇ ਜਿਸ ਤਰ੍ਹਾਂ ਯੋਗੀ ਸਰਕਾਰ ਵਿਰੁੱਧ ਮੋਰਚਾ ਖੋਲ੍ਹਿਆ, ਉਸ ਨਾਲ ਪਾਰਟੀ ਨੇਤਾਵਾਂ ਨੂੰ ਉਨ੍ਹਾਂ 'ਚ ਇੰਦਰਾ ਗਾਂਧੀ ਦੀ ਝਲਕ ਦਿੱਸਣ ਲੱਗੀ। ਪ੍ਰਿਯੰਕਾ ਨੇ ਸੋਨਭੱਦਰ ਨਹੀਂ ਜਾਣ ਵਿਰੁੱਧ ਧਰਨਾ ਦਿੱਤਾ। ਇਸ ਤੋਂ ਬਾਅਦ ਪੀੜਤਾ ਨਾਲ ਉਨ੍ਹਾਂ ਦੀ ਮੁਲਾਕਾਤ ਕਰਵਾਈ ਗਈ। ਪ੍ਰਿਯੰਕਾ ਦੇ ਇਸ ਤੇਵਰ ਨੂੰ ਲੈ ਕੇ ਕਾਂਗਰਸ ਨੇਤਾ ਅਤੇ ਸਾਬਕਾ ਸੰਸਦ ਮੈਂਬਰ ਸ਼ਤਰੂਘਨ ਸਿਨਹਾ ਨੇ ਕਾਂਗਰਸ ਦੀ ਜਨਰਲ ਸਕੱਤਰ ਦੀ ਜੰਮ ਕੇ ਤਾਰੀਫ਼ ਕੀਤੀ ਹੈ।PunjabKesariਸ਼ਤਰੂਘਨ ਸਿਨਹਾ ਨੇ ਸੋਮਵਾਰ ਸਵੇਰੇ ਕਈ ਸਿਲਸਿਲੇਵਾਰ ਟਵੀਟ ਕੀਤੇ। ਉਨ੍ਹਾਂ ਨੇ ਟਵੀਟ ਕਰ ਕੇ ਲਿਖਿਆ ਕਿ ਪ੍ਰਿਯੰਕਾ ਨੇ ਉਨ੍ਹਾਂ ਨੂੰ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਯਾਦ ਦਿਵਾ ਦਿੱਤੀ। ਜਿਸ ਤਰ੍ਹਾਂ ਬੇਲਛੀ ਮਾਮਲੇ ਦੌਰਾਨ ਇੰਦਰਾ ਗਾਂਧੀ ਹਾਥੀ 'ਤੇ ਸਵਾਰ ਹੋ ਕੇ ਪਹੁੰਚੀ ਸੀ, ਇਸ ਮਾਮਲੇ 'ਚ ਵੀ ਕੁਝ ਅਜਿਹਾ ਹੀ ਸੀ। ਹੁਣ ਉਨ੍ਹਾਂ ਨੂੰ ਪਾਰਟੀ ਸੁਪਰੀਮੋ ਦੀ ਜ਼ਿੰਮੇਵਾਰੀ ਸੰਭਾਲ ਲੈਣੀ ਚਾਹੀਦੀ ਹੈ।

ਇਸ ਤੋਂ ਪਹਿਲਾਂ ਸੀਨੀਅਰ ਨੇਤਾ ਨਟਵਰ ਸਿੰਘ ਨੇ ਵੀ ਪ੍ਰਿਯੰਕਾ ਗਾਂਧੀ ਨੂੰ ਕਾਂਗਰਸ ਦਾ ਪ੍ਰਧਾਨ ਬਣਾਉਣ ਦੀ ਮੰਗ ਕਰਦੇ ਹੋਏ ਕਿਹਾ ਸੀ ਕਿ ਉਨ੍ਹਾਂ 'ਚ ਪਾਰਟੀ ਦੀ ਕਮਾਨ ਸੰਭਾਲਮ ਦੇ ਸਾਰੇ ਗੁਣ ਮੌਜੂਦ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਸ਼ੱਕ ਜ਼ਾਹਰ ਕੀਤਾ ਸੀ ਕਿ ਜੇਕਰ ਕੋਈ ਗੈਰ-ਗਾਂਧੀ ਕਾਂਗਰਸ ਦਾ ਪ੍ਰਧਾਨ ਬਣਿਆ ਤਾਂ ਪਾਰਟੀ 24 ਘੰਟਿਆਂ ਦੇ ਅੰਦਰ ਬਿਖਰ ਜਾਵੇਗੀ। ਜ਼ਿਕਰਯੋਗ ਹੈ ਕਿ ਸੋਨਭੱਦਰ 'ਚ ਇਕ ਜ਼ਮੀਨੀ ਵਿਵਾਦ ਤੋਂ ਬਾਅਦ 10 ਲੋਕਾਂ ਦਾ ਕਤਲ ਕਰ ਦਿੱਤਾ ਗਿਆ ਸੀ। ਜਿਸ ਤੋਂ ਬਾਅਦ ਪ੍ਰਿਯੰਕਾ ਗਾਂਧੀ ਦੀ ਅਗਵਾਈ 'ਚ ਕਾਂਗਰਸ ਪਾਰਟੀ ਨੇ ਇਸ ਮੁੱਦੇ 'ਤੇ ਯੋਗੀ ਸਰਕਾਰ ਵਿਰੁੱਧ ਧਰਨਾ ਪ੍ਰਦਰਸ਼ਨ ਕੀਤਾ ਸੀ। ਆਖਰਕਾਰ ਪੀੜਤ ਪਰਿਵਾਰ ਉਨ੍ਹਾਂ ਨੂੰ ਮਿਲਣ ਪਹੁੰਚੇ।


DIsha

Content Editor

Related News