ਸ਼ਾਂਤਾ ਦੇ ਘਰ ''ਚ ਕਾਰਜਕਾਰਤਾਵਾਂ ਦਾ ਭਾਰੀ ਇਕੱਠ, ''ਇੰਦੂ ਗੋ ਬੈਕ'' ਦੇ ਲੱਗੇ ਨਾਅਰੇ

Tuesday, Oct 17, 2017 - 12:23 PM (IST)

ਸ਼ਾਂਤਾ ਦੇ ਘਰ ''ਚ ਕਾਰਜਕਾਰਤਾਵਾਂ ਦਾ ਭਾਰੀ ਇਕੱਠ, ''ਇੰਦੂ ਗੋ ਬੈਕ'' ਦੇ ਲੱਗੇ ਨਾਅਰੇ

ਪਾਲਮਪੁਰ (ਭੁਗੂ)— ਪਾਲਮਪੁਰ ਵਿਧਾਨਸਭਾ ਇਲਾਕੇ 'ਚ ਭਾਜਪਾ ਨੇਤਾ ਪ੍ਰਵੀਨ ਸ਼ਰਮਾ ਦੇ ਟਿਕਟ ਕੱਟਣ 'ਤੇ ਲੱਗ ਰਹੇ ਅੰਦਾਜ਼ਿਆਂ 'ਤੇ ਕਾਰਜਕਰਤਾਵਾਂ ਨੇ ਸੰਸਦ ਸ਼ਾਂਤਾ ਕੁਮਾਰ ਦੇ ਘਰ 'ਚ ਨਾਅਰੇਬਾਜੀ ਕੀਤੀ। ਲੱਗਭਗ 300 ਕਾਰਜਕਾਰਤਾਵਾਂ ਸਵੇਰੇ 10.15 ਉਨ੍ਹਾਂ ਦੇ ਘਰ ਪਹੁੰਚ ਗਏ ਅਤੇ 'ਇੰਦੂ ਗੋ ਬੈਕ' ਦੇ ਨਾਅਰੇ ਲਗਾਏ। ਕਾਰਜਕਰਤਾਂ ਨੇ ਸ਼ਾਂਤਾ ਕੁਮਾਰ ਜ਼ਿੰਦਾਬਾਦ, ਪ੍ਰਵੀਨ ਸ਼ਰਮਾ ਜਿੰਦਾਬਾਦ ਅਤੇ ਤਾਨਾਸ਼ਾਹੀ ਨਹੀਂ ਚਲੇਗੀ ਦੇ ਨਾਅਰੇ ਵੀ ਲਗਾਏ। ਕਾਰਜਕਰਤਾ ਨੇ ਚਿਤਾਵਨੀ ਦਿੱਤੀ ਕਿ ਜੇਕਰ ਪ੍ਰਵੀਨ ਸ਼ਰਮਾ ਨੂੰ ਪਾਲਮਪੁਰ ਤੋਂ ਭਾਜਪਾ ਨੇ ਟਿਕਟ ਨਹੀਂ ਦਿੱਤੀ ਤਾਂ ਮੰਡਲ ਦੇ ਸਾਰੇ ਅਧਿਕਾਰੀ ਆਪਣੇ ਅਸਤੀਫੇ ਸੌਂਪ ਦੇਣਗੇ। ਇਸ ਦੌਰਾਨ ਭਾਜਪਾ ਨੇਤਾ ਪ੍ਰਵੀਨ ਸ਼ਰਮਾ ਵੀ ਉੱਥੇ ਸ਼ਾਂਤਾ ਕੁਮਾਰ ਦੇ ਘਰ 'ਚ ਮੌਜ਼ੂਦ ਸਨ ਪਰ ਉਹ ਚੁੱਪ ਹੀ ਰਹੇ ਅਤੇ ਉਨ੍ਹਾਂ ਨੇ ਕੁਝ ਵੀ ਬੋਲਣ ਤੋਂ ਮਨਾ ਕੀਤਾ।
ਸ਼ਾਂਤਾ ਨੇ ਕਿਹਾ-ਨਿਰਾਸ਼ਾ ਹੈ, ਪਰ ਯਕੀਨ ਵੀ
ਕਾਰਜਕਰਤਾ ਨੂੰ ਸ਼ਾਂਤ ਕਰਵਾਉਂਦੇ ਹੋਏ ਸੰਸਦ ਸ਼ਾਂਤਾ ਕੁਮਾਰ ਨੇ ਕਿਹਾ ਹੈ ਕਿ ਜਦੋਂ ਤੱਕ ਸੂਚੀ ਜਾਰੀ ਨਹੀਂ ਹੁੰਦੀ ਹੈ ਤਾਂ ਉਸ ਸਮੇਂ ਤੱਕ ਸਾਰਿਆਂ ਨੂੰ ਉਡੀਕ ਕਰਨੀ ਚਾਹੀਦੀ ਹੈ। ਉਨ੍ਹਾਂ ਨੇ ਸਾਰੇ ਪਾਰਟੀਆਂ ਦੇ ਨੇਤਾਵਾਂ ਨੂੰ ਮੀਡੀਆ 'ਚ ਬਿਆਨਬਾਜੀ ਦੇਣ ਤੋਂ ਪਰਹੇਜ ਕਰਨ ਦੀ ਨਸੀਹਤ ਦਿੱਤੀ ਅਤੇ ਹੋਸਲਾ ਦਿੱਤਾ ਕਿ ਉਦੋ ਤੱਕ ਸਭ ਠੀਕ ਹੋ ਜਾਵੇਗਾ। ਸ਼ਾਂਤਾ ਕੁਮਾਰ ਨੇ ਕਿਹਾ ਹੈ ਕਿ ਨਿਰਾਸ਼ਾ ਜ਼ਰੂਰ ਹੈ ਪਰ ਮੈਨੂੰ ਅਜੇ ਵੀ ਯਕੀਨ ਹੈ। ਕਾਰਜਕਰਤਾਵਾਂ ਦੀ ਭਾਵਨਾਵਾਂ ਨੂੰ ਮੈਂ ਦਿੱਲੀ ਪਹੁੰਚਾ ਦਿੱਤਾ ਹੈ ਅਤੇ ਹੁਣ ਸਾਰੇ ਆਪਣੀਆਂ ਭਾਵਨਾਵਾਂ 'ਤੇ ਕਾਬੂ ਰੱਖਣ।


Related News