ਹਰਿਆਣਾ ਦੇ ਸਾਬਕਾ ਮੰਤਰੀ ਅਤੇ ਕਾਂਗਰਸ ਨੇਤਾ ਸ਼ਮਸ਼ੇਰ ਸਿੰਘ ਸੂਰਜੇਵਾਲਾ ਦਾ ਦਿਹਾਂਤ

Monday, Jan 20, 2020 - 01:58 PM (IST)

ਹਰਿਆਣਾ ਦੇ ਸਾਬਕਾ ਮੰਤਰੀ ਅਤੇ ਕਾਂਗਰਸ ਨੇਤਾ ਸ਼ਮਸ਼ੇਰ ਸਿੰਘ ਸੂਰਜੇਵਾਲਾ ਦਾ ਦਿਹਾਂਤ

ਚੰਡੀਗੜ੍ਹ—ਹਰਿਆਣਾ ਸੂਬੇ ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਸਾਬਕਾ ਸਿੰਚਾਈ ਮੰਤਰੀ ਸ਼ਮਸ਼ੇਰ ਸਿੰਘ ਸੂਰਜੇਵਾਲਾ ਦਾ ਦਿਹਾਂਤ ਹੋ ਗਿਆ। ਉਹ ਕਾਫੀ ਲੰਬੇ ਸਮੇਂ ਤੋਂ ਬੀਮਾਰ ਚੱਲ ਰਹੇ ਸੀ ਅਤੇ ਦਿੱਲੀ ਦੇ ਏਮਜ਼ ਹਸਪਤਾਲ 'ਚ ਭਰਤੀ ਸੀ। ਅੱਜ ਸ਼ਾਮ 3 ਵਜੇ ਨਰਵਾਨਾ 'ਚ ਅੰਤਿਮ ਸੰਸਕਾਰ ਹੋਵੇਗਾ। ਸ਼ਮਸ਼ੇਰ ਸਿੰਘ ਸੂਰਜੇਵਾਲਾ ਦੇ ਦਿਹਾਂਤ ਦੀ ਜਾਣਕਾਰੀ ਮਿਲਦਿਆਂ ਹੀ ਕਾਂਗਰਸ ਦੇ ਸੀਨੀਅਰ ਨੇਤਾ ਰਾਹੁਲ ਗਾਂਧੀ ਵੀ ਏਮਜ਼ ਪਹੁੰਚੇ।

PunjabKesari

ਦੱਸਣਯੋਗ ਹੈ ਕਿ ਸ਼ਮਸ਼ੇਰ ਸਿੰਘ ਕਾਂਗਰਸ ਦੇ ਰਾਸ਼ਟਰੀ ਬੁਲਾਰੇ ਰਣਦੀਪ ਸਿੰਘ ਸੂਰਜੇਵਾਲਾ ਦੇ ਪਿਤਾ ਹਨ। ਸਮਸ਼ੇਰ ਸਿੰਘ ਸੂਰਜੇਵਾਲਾ ਹਰਿਆਣਾ ਸੂਬਾ ਕਾਂਗਰਸ ਕਮੇਟੀ ਦੇ ਪ੍ਰਧਾਨ ਰਹਿ ਚੁੱਕੇ ਹਨ ਅਤੇ ਆਲ ਇੰਡੀਆ ਕਿਸਾਨ ਖੇਤ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਅਤੇ ਰਾਜਸਭਾ ਦੇ ਮੈਂਬਰ ਵੀ ਰਹਿ ਚੁੱਕੇ ਸਨ।


author

Iqbalkaur

Content Editor

Related News