ਕਿੰਨਰਾਂ ਲਈ ਸ਼ਗਨ ਰਾਸ਼ੀ ਕੀਤੀ ਗਈ ਤੈਅ

Tuesday, Oct 22, 2024 - 06:25 PM (IST)

ਕਿੰਨਰਾਂ ਲਈ ਸ਼ਗਨ ਰਾਸ਼ੀ ਕੀਤੀ ਗਈ ਤੈਅ

ਹਮੀਰਪੁਰ (ਭਾਸ਼ਾ)- ਹਿਮਾਚਲ ਪ੍ਰਦੇਸ਼ ਦੀ ਇਕ ਗ੍ਰਾਮ ਪੰਚਾਇਤ ਨੇ ਕਿੰਨਰਾਂ  ਵਲੋਂ ਸ਼ਗਨ ਦੇ ਨਾਂ 'ਤੇ ਕੀਤੀ ਜਾਣ ਵਾਲੀ ਵਸੂਲੀ ਦੀ ਸ਼ਿਕਾਇਤ ਨੂੰ ਲੈ ਕੇ ਉਨ੍ਹਾਂ ਲਈ ਰਾਸ਼ੀ ਤੈਅ ਕਰ ਦਿੱਤੀ ਹੈ। ਹਮੀਰਪੁਰ ਜ਼ਿਲ੍ਹੇ ਦੀ ਦਡੂਹੀ ਪੰਚਾਇਤ ਪ੍ਰਧਾਨ ਊਸ਼ਾ ਬਿਰਲਾ ਨੇ ਮੰਗਲਵਾਰ ਨੂੰ ਦੱਸਿਆ ਕਿ ਗ੍ਰਾਮ ਸਭਾ 'ਚ ਇਹ ਫ਼ੈਸਲਾ ਲਿਆ ਗਿਆ। ਬਿਰਲਾ ਨੇ ਦੱਸਿਆ ਕਿ ਬੈਠਕ 'ਚ ਇਹ ਵੀ ਫ਼ੈਸਲਾ ਲਿਆ ਗਿਆ ਕਿ ਗ੍ਰਾਮ ਪੰਚਾਇਤ ਨੇ ਪੰਚਾਇਤ ਮੈਂਬਰਾਂ ਨੂੰ ਸ਼ਿਕਾਇਤ ਕੀਤੀ ਕਿ ਕਿੰਨਰ ਸ਼ਗਨ ਰਾਸ਼ੀ ਦੇ ਨਾਂ 'ਤੇ ਜ਼ਬਰਨ ਵਸੂਲੀ ਕਰ ਰਹੇ ਹਨ ਅਤੇ ਜੇਕਰ ਕੋਈ ਉਨ੍ਹਾਂ ਦੀ ਮੂੰਹ ਮੰਗੀ ਰਾਸ਼ੀ ਦੇਣ 'ਚ ਅਸਮਰੱਥ ਰਹਿੰਦਾ ਹੈ ਤਾਂ ਉਸ ਨੂੰ ਤੰਗ ਕਰਦੇ ਹਨ।
ਪ੍ਰਧਾਨ ਨੇ ਕਿਹਾ ਕਿ ਸ਼ਿਕਾਇਤਾਂ ਸੁਣਨ ਤੋਂ ਬਾਅਦ ਗ੍ਰਾਮ ਪੰਚਾਇਤ ਨੇ ਵਿਆਹ ਅਤੇ ਬੱਚਿਆਂ ਦੇ ਜਨਮ ਹੋਣ ਮੌਕੇ ਕਿੰਨਰਾਂ ਦੀ ਸ਼ਗਨ ਰਾਸ਼ੀ ਤੈਅ ਕਰ ਦਿੱਤੀ ਹੈ। ਬਿਰਲਾ ਨੇ ਦੱਸਿਆ ਕਿ ਤੈਅ ਸ਼ਗਨ ਰਾਸ਼ੀ ਸਵੀਕਾਰ ਨਹੀਂ ਕਰਨ 'ਤੇ ਕਿੰਨਰਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਪ੍ਰਧਾਨ ਨੇ ਅਪੀਲ ਕੀਤੀ ਕਿ ਕੋਈ ਨਸ਼ੀਲਾ ਪਦਾਰਥ ਤਸਕਰੀ/ਸੇਵਨ ਜਾਂ ਜੂਆ ਖੇਡਦੇ ਮਿਲਿਆ ਤਾਂ ਪੁਲਸ ਨਾਲ ਮਿਲ ਕੇ ਪੰਚਾਇਤ ਉਸ ਖ਼ਿਲਾਫ਼ ਕਾਰਵਾਈ ਕਰੇਗੀ। ਦਡੂਹੀ ਪੰਚਾਇਤ ਹਮੀਰਪੁਰ-ਧਰਮਸ਼ਾਲਾ ਨੈਸ਼ਨਲ ਹਾਈਵੇਅ 'ਤੇ ਸਥਿਤ ਹੈ। ਸਥਾਨਕ ਲੋਕਾਂ ਅਨੁਸਾਰ ਜੰਗਲਾਂ ਨਾਲ ਘਿਰਿਆ ਹੋਣ ਅਤੇ ਹਮੀਰਪੁਰ ਸ਼ਹਿਰ ਤੋਂ ਨੇੜੇ ਹੋਣ ਕਾਰਨ ਇਸ ਪਿੰਡ 'ਚ ਨਸ਼ੇ ਦੀ ਸ਼ਿਕਾਇਤ ਆਮ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News