ਸਾਵਣ ਅਸ਼ਟਮੀ ਮੇਲਾ : ਹੁਣ ਲੰਗਰ ਲਗਾਉਣ ਲਈ ਲੈਣੀ ਪਵੇਗੀ ਮਨਜ਼ੂਰੀ, ਭਰਨੀ ਹੋਵੇਗੀ ਫੀਸ
Saturday, Aug 03, 2024 - 11:05 AM (IST)
ਊਨਾ- ਚਿੰਤਪੂਰਨੀ 'ਚ 5 ਅਗਸਤ ਤੋਂ ਸ਼ੁਰੂ ਹੋਣ ਜਾ ਰਹੇ ਸਾਵਣ ਅਸ਼ਟਮੀ ਮੇਲੇ 'ਚ ਜ਼ਿਲ੍ਹਾ ਪ੍ਰਸ਼ਾਸਨ ਨੇ ਧਾਰਮਿਕ ਸੰਸਥਾਵਾਂ ਵਲੋਂ ਆਯੋਜਿਤ ਕੀਤੇ ਜਾਣ ਵਾਲੇ ਲੰਗਰਾਂ ਨੂੰ ਲੈ ਕੇ ਮਾਪਦੰਡ ਤੈਅ ਕਰ ਦਿੱਤੇ ਹਨ। ਮੇਲਾ ਖੇਤਰ ਯਾਨੀ ਗਗਰੇਟ ਦੇ ਆਸ਼ਾ ਦੇਵੀ ਮੰਦਰ ਤੋਂ ਭਰਵਾਈਂ ਤੋਂ ਪਹਿਲੇ ਦਾ ਖੇਤਰ ਅਤੇ ਸ਼ੰਭੂ ਬੈਰੀਅਰ ਤੋਂ ਲੈ ਕੇ ਮਾਤਾ ਸ਼ੀਤਲਾ ਮੰਦਰ ਤੱਕ ਦੇ ਖੇਤਰ 'ਚ ਲੰਗਰ ਲਈ ਐੱਸ.ਡੀ.ਐੱਮ. ਅੰਬ ਤੋਂ ਮਨਜ਼ੂਰੀ ਲੈਣੀ ਹੋਵੇਗੀ।
ਲੰਗਰ ਫੀਸ ਵੀ ਪ੍ਰਸ਼ਾਸਨ ਵਲੋਂ ਲਈ ਜਾਵੇਗੀ। ਪ੍ਰਸ਼ਾਸਨ ਨੇ ਲੰਗਰ ਫੀਸ 10 ਹਜ਼ਾਰ ਰੁਪਏ ਅਤੇ ਧਰੋਹਰ ਰਾਸ਼ੀ ਵੀ 10 ਹਜ਼ਾਰ ਰੁਪਏ ਹੀ ਤੈਅ ਕੀਤੀ ਹੈ। ਜੇਕਰ ਲੰਗਰ ਲਗਾਉਣ ਵਾਲਾ ਸੰਸਥਾ ਵਲੋਂ ਕੀਤਾ ਗਿਆ ਸਫ਼ਾਈ ਵਿਵਸਥਾ ਦਾ ਕੰਮ ਸੰਤੋਸ਼ਜਨਕ ਨਹੀਂ ਪਾਇਆ ਜਾਂਦਾ ਹੈ ਤਾਂ ਸੰਸਥਾ ਵਲੋਂ ਜਮ੍ਹਾ ਕਰਵਾਈ ਗਈ ਧਰੋਹਰ ਰਾਸ਼ੀ ਨੂੰ ਜ਼ਬਤ ਕਰ ਲਿਆ ਜਾਵੇਗਾ ਅਤੇ ਉਸੇ ਰਾਸ਼ੀ ਨਾਲ ਉਕਤ ਸਥਾਨ ਦੀ ਸਫ਼ਾਈ ਕਰਵਾਈ ਜਾਵੇਗੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8