ਵਿਗਿਆਨੀਆਂ ਨੇ ਤਿਆਰ ਕੀਤਾ ਨੋਟ ਦੀ ਛਪਾਈ ਵਾਲਾ ਕਾਗਜ਼

Sunday, Jul 16, 2017 - 10:49 PM (IST)

ਵਿਗਿਆਨੀਆਂ ਨੇ ਤਿਆਰ ਕੀਤਾ ਨੋਟ ਦੀ ਛਪਾਈ ਵਾਲਾ ਕਾਗਜ਼

ਨਵੀਂ ਦਿੱਲੀ— ਭਾਰਤੀ ਖੇਤੀ ਵਿਗਿਆਨੀਆਂ ਨੇ ਮੁਦਰਾ ਨੋਟ ਛਾਪਣ ਲਈ ਵਰਤੋਂ 'ਚ ਆਉਣ ਵਾਲਾ ਵਿਸ਼ੇਸ਼ ਕਿਸਮ ਦਾ ਕਾਗਜ਼ ਤਿਆਰ ਕਰ ਲਿਆ ਹੈ। ਭਾਰਤੀ ਖੇਤੀ ਖੋਜ ਪ੍ਰੀਸ਼ਦ ਦੇ 89ਵੇਂ ਸਥਾਪਨਾ ਦਿਵਸ ਸਮਾਰੋਹ 'ਚ ਅੱਜ ਇਹ ਜਾਣਕਾਰੀ ਦਿੱਤੀ ਗਈ ਹੈ। ਕੇਂਦਰੀ ਕਪਾਹ ਤਕਨੀਕੀ ਖੋਜ ਸੰਸਥਾਨ ਮੁੰਬਈ ਨੇ ਕਪਾਹ ਦੇ ਪੌਦੇ ਤੋਂ ਇਸ ਕਾਗਜ਼ ਦਾ ਨਿਰਮਾਣ ਕੀਤਾ ਹੈ। ਕਪਾਹ ਦੇ ਤੰਤੂਆਂ ਦੇ ਕੈਮੀਕਲ ਟਰੀਟਮੈਂਟ ਤੇ ਕੁਝ ਹੋਰ ਪ੍ਰਕਿਰਿਆਵਾਂ 'ਚੋਂ ਗੁਜ਼ਰਨ ਤੋਂ ਬਾਅਦ ਬੁਰਾਦਾ ਤਿਆਰ ਕੀਤਾ ਜਾਂਦਾ ਹੈ ਜਿਸ ਨਾਲ ਨੋਟ ਛਾਪਣ ਦਾ ਕਾਗਜ਼ ਤਿਆਰ ਹੁੰਦਾ ਹੈ। ਦੇਸ਼ 'ਚ ਸਾਲਾਨਾ 2 ਸੌ ਕਰੋੜ ਰੁਪਏ ਦੇ ਨਵੇਂ ਮੁਦਰਾ ਨੋਟ ਛਾਪੇ ਜਾਂਦੇ ਹਨ। ਇਸ ਵਿਸ਼ੇਸ਼ ਕਿਸਮ ਦੇ ਕਾਗਜ਼ ਦਾ ਵਿਕਾਸ ਕੀਤੇ ਜਾਣ ਨਾਲ ਵਿਦੇਸ਼ੀ ਮੁਦਰਾ ਦੀ ਬੱਚਤ ਹੋਵੇਗੀ ਅਤੇ ਕਾਫੀ ਹੱਦ ਤਕ ਨਕਲੀ ਨੋਟਾਂ ਦੀ ਸਮੱਸਿਆ ਦਾ ਵੀ ਹੱਲ ਕੀਤਾ ਜਾ ਸਕੇਗਾ।


Related News