ਵਿਗਿਆਨੀਆਂ ਨੂੰ ਵੱਡੀ ਸਫ਼ਲਤਾ ! ਜ਼ਮੀਨ ਤੇ ਪਾਣੀ ਦੋਹਾਂ 'ਤੇ ਰਹਿਣ ਵਾਲੇ ਜੀਵਾਂ ਦੀਆਂ 13 ਪ੍ਰਜਾਤੀਆਂ ਦੀ ਕੀਤੀ ਖੋਜ
Friday, Nov 28, 2025 - 01:20 PM (IST)
ਸ਼ਿਲਾਂਗ- ਭਾਰਤੀ ਜੰਗਲੀਜੀਵ ਸੰਸਥਾ (ਡਬਲਿਊਆਈਆਈ) ਦੇ ਸੋਧਕਰਤਾਵਾਂ ਨੇ ਦੱਸਿਆ ਕਿ ਵਿਗਿਆਨੀਆਂ ਨੇ ਪੂਰਬ-ਉੱਤਰ ਭਾਰਤ 'ਚ ਜ਼ਮੀਨ ਤੇ ਪਾਣੀ ਦੋਹਾਂ 'ਤੇ ਰਹਿਣ ਵਾਲੇ (Amphibian) ਦੀਆਂ 13 ਪ੍ਰਜਾਤੀਆਂ ਦੀ ਖੋਜ ਕੀਤੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਨ੍ਹਾਂ 'ਚੋਂ 6 ਪ੍ਰਜਾਤੀਆਂ ਅਰੁਣਾਚਲ ਪ੍ਰਦੇਸ਼ 'ਚ, ਤਿੰਨ ਮੇਘਾਲਿਆ 'ਚ ਅਤੇ ਇਕ-ਇਕ ਆਸਾਨ, ਨਾਗਾਲੈਂਡ ਤੇ ਮਣੀਪੁਰ 'ਚ ਪਾਈਆਂ ਗਈਆਂ ਹਨ। ਇਹ ਅਧਿਐਨ 2019 ਤੋਂ 2024 ਵਿਚਾਲੇ 'ਨੈਸ਼ਨਲ ਜੀਓਗ੍ਰਾਫਿਕ ਸੋਸਾਇਟੀ' ਅਤੇ ਮੇਘਾਲਿਆ ਜੈਵ ਵਿਭਿੰਨਤਾ ਬੋਰਡ ਦੇ ਸਹਿਯੋਗ ਨਾਲ ਕੀਤਾ ਗਿਆ। 'ਆਰ. ਲੋਂਗਟਾਲੇਏਨਸਿਸ' (ਮਿਜ਼ੋਰਮ), 'ਆਰ. ਬਾਰਕੇਂਸਿਸ' (ਆਸਾਮ), 'ਆਰ. ਨਰਪੁਹੇਨਸਿਸ' ਅਤੇ 'ਆਰ.ਬਾਊਲੇਂਗਾਰੀ' (ਮੇਘਾਲਿਆ), 'ਆਰ. ਮੋਨੋਲੀਥਸ' (ਮਣੀਪੁਰ), 'ਆਰ. ਖੋਨੋਮਾ' (ਨਾਗਾਲੈਂਡ) ਅਤੇ ਅਰੁਣਾਚਲ ਪ੍ਰਦੇਸ਼ ਤੋਂ 'ਆਰ.ਈਗਲਨਸਟੇਨਸਿਸ', 'ਆਰ. ਮੈਗਨਸ' ਅਤੇ 'ਆਰ. ਨਾਸੁਟਾ' ਵਰਗੀਆਂ ਇਹ ਸਾਰੀਆਂ ਪ੍ਰਜਾਤੀਆਂ 'ਰਾਵੋਰਚੇਸਟੇਸ' ਪ੍ਰਜਾਤੀ ਨਾਲ ਸੰਬੰਧਤ ਹਨ।
ਇਹ ਖੋਜ ਡਬਲਿਊਆਈਆਈ ਦੇ ਪੀਐੱਚਡੀ ਸੋਧਕਰਤਾ ਬਿਤੁਪਨ ਬਰੂਆ ਅਤੇ ਹਰਪੀਟੋਲੋਜਿਸਟ ਡਾ. ਅਭਿਜੀਤ ਦਾਸ ਅਤੇ ਡਾ. ਦੀਪਕ ਵੀਰੱਪਨ ਦੀ ਅਗਵਾਈ 'ਚ ਕੀਤੇ ਗਏ ਇਕ ਪ੍ਰਮੁੱਖ ਵਰਗੀਕਰਨ ਅਧਿਐਨ ਦਾ ਨਤੀਜਾ ਹੈ। ਇਸ ਅਧਿਐਨ 'ਚ ਨਵੀਆਂ ਪ੍ਰਜਾਤੀਆਂ ਦੀ ਪਛਾਣ ਲਈ ਜੈਨੇਟਿਕਸ ਅਤੇ ਆਵਾਜ਼ ਵਿਸ਼ਲੇਸ਼ਣ ਦੀ ਵਰਤੋਂ ਕੀਤੀ ਗਈ। ਸੋਧਕਰਤਾਵਾਂ ਅਨੁਸਾਰ, ਇਹ ਖੋਜ ਉੱਤਰ-ਪੂਰ ਦੀ ਲੁਕੀ ਹੋਈ ਜੈਵ ਵਿਭਿੰਨਤਾ ਦੇ 2 'ਹੌਟਸਪੌਟਸ' ਦਾ ਹਿੱਸਾ ਹੈ। ਇਸ ਨਵੀਤਨਮ ਖੋਜ ਨਾਲ, ਭਾਰਤ 'ਚ ਜਾਣੀਆਂ ਜਾਂਦੀਆਂ ਝਾੜੀਆਂ ਦੇ ਡੱਡੂਆਂ ਦੀਆਂ ਪ੍ਰਜਾਤੀਆਂ ਦੀ ਗਿਣਤੀ 95 ਹੋ ਗਈ ਹੈ।
