ਸਕੂਲੀ ਵਿਦਿਆਰਥੀਆਂ ਨੇ ਆਮ ਪੱਖੇ ਨੂੰ ਬਣਾ ਦਿੱਤਾ ਏਅਰ ਪਿਊਰੀਫਾਇਰ, ਜਿੱਤਿਆ ਇੰਟਰਨੈਸ਼ਨਲ ਐਵਾਰਡ

Friday, Nov 13, 2026 - 01:48 PM (IST)

ਸਕੂਲੀ ਵਿਦਿਆਰਥੀਆਂ ਨੇ ਆਮ ਪੱਖੇ ਨੂੰ ਬਣਾ ਦਿੱਤਾ ਏਅਰ ਪਿਊਰੀਫਾਇਰ, ਜਿੱਤਿਆ ਇੰਟਰਨੈਸ਼ਨਲ ਐਵਾਰਡ

ਨਵੀਂ ਦਿੱਲੀ (ਏਜੰਸੀ)- ਦਿੱਲੀ ਦੇ 2 ਸਕੂਲੀ ਵਿਦਿਆਰਥੀਆਂ ਨੇ ਇਕ ਅਜਿਹਾ ਸਸਤਾ ਫਿਲਟਰ ਬਣਾਇਆ ਹੈ, ਜਿਸ ਨੂੰ ਆਮ ਪੱਖਿਆਂ 'ਤੇ ਲਗਾ ਕੇ 'ਏਅਰ ਪਿਊਰੀਫਾਇਰ' ਵਜੋਂ ਵਰਤਿਆ ਜਾ ਸਕਦਾ ਹੈ। ਇਸ ਨਾਲ ਘੱਟ ਸਰੋਤਾਂ ਵਾਲੇ ਸਕੂਲਾਂ 'ਚ ਬੱਚਿਆਂ ਨੂੰ ਸਾਫ਼ ਹਵਾ ਮਿਲ ਸਕੇਗੀ। ਇਨ੍ਹਾਂ ਵਿਦਿਆਰਥੀਆਂ ਨੂੰ 2026 ਦੇ 'ਡਾਇਨਾ ਐਵਾਰਡ ਰੋਲ ਆਫ਼ ਆਨਰ' 'ਚ ਜਗ੍ਹਾ ਮਿਲੀ ਹੈ। ਸੰਸਕ੍ਰਿਤੀ ਸਕੂਲ 'ਚ 12ਵੀਂ ਜਮਾਤ ਦੇ ਵਿਦਿਆਰਥੀ ਕ੍ਰਿਸ਼ ਅਗਰਵਾਲ ਅਤੇ ਵਸੰਤ ਵੈਲੀ ਸਕੂਲ 'ਚ 11ਵੀਂ ਜਮਾਤ ਦੇ ਵਿਦਿਆਰਥੀ ਸਮਰਥ ਮਿੱਤਲ ਨੇ ਸਕੂਲਾਂ 'ਚ ਹਵਾ ਪ੍ਰਦੂਸ਼ਣ ਦੀ ਸਮੱਸਿਆ ਨੂੰ ਹੱਲ ਕਰਨ ਲਈ 'ਪ੍ਰਾਜੈਕਟ ਵਾਯੂ' ਸ਼ੁਰੂ ਕੀਤਾ ਹੈ।

ਸਮਰਥ ਨੇ ਕਿਹਾ ਕਿ ਉਨ੍ਹਾਂ ਦਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਬੱਚਿਆਂ ਨੂੰ ਆਪਣੇ ਕਲਾਸਰੂਮਾਂ 'ਚ ਸਾਫ਼ ਹਵਾ 'ਚ ਸਾਹ ਲੈਣ ਲਈ ਸਕੂਲਾਂ ਦੀ ਵਿੱਤੀ ਸਥਿਤੀ 'ਤੇ ਨਿਰਭਰ ਨਾ ਰਹਿਣਾ ਪਵੇ। ਉਨ੍ਹਾਂ ਕਿਹਾ,"ਅਸੀਂ ਇਹ ਪ੍ਰਾਜੈਕਟ ਤਿੰਨ ਸਾਲ ਪਹਿਲਾਂ ਸ਼ੁਰੂ ਕੀਤਾ ਸੀ ਅਤੇ ਪਿਛਲੇ ਸਾਲ ਇਸ ਦਾ ਟੈਸਟ ਕੀਤਾ। ਇਸ ਸਾਲ ਅਸੀਂ ਇਸ ਦਾ ਵਿਸਥਾਰ ਕਰ ਰਹੇ ਹਾਂ। ਸਾਡਾ ਟੀਚਾ ਇਸ ਨੂੰ ਸਿਰਫ਼ ਦਿੱਲੀ ਤੱਕ ਸੀਮਿਤ ਰੱਖਣ ਦੀ ਬਜਾਏ ਦੇਸ਼ ਭਰ ਦੇ ਸਕੂਲਾਂ ਤੱਕ ਪਹੁੰਚਾਉਣਾ ਹੈ। ਸਮਰਥ ਦੇ ਅਨੁਸਾਰ, ਘੱਟ ਆਮਦਨ ਵਾਲੇ ਪਰਿਵਾਰਾਂ ਦੇ ਬਹੁਤ ਸਾਰੇ ਬੱਚੇ ਘਰ 'ਚ ਏਅਰ ਪਿਊਰੀਫਾਇਰ ਦਾ ਇਸਤੇਮਾਲ ਨਹੀਂ ਕਰ ਪਾਉਂਦੇ। ਅਜਿਹੇ 'ਚ ਉਨ੍ਹਾਂ ਦੇ ਸਕੂਲਾਂ 'ਚ ਏਅਰ ਪਿਊਰੀਫਾਇਰ ਲਗਾਉਣ ਲਈ ਸਰੋਤਾਂ ਦੀ ਘਾਟ ਹੈ।

ਇਸ ਗੱਲ ਨੂੰ ਧਿਆਨ 'ਚ ਰੱਖਦੇ ਹੋਏ, ਵਿਦਿਆਰਥੀਆਂ ਨੇ ਇਕ ਘੱਟ ਕੀਮਤ ਵਾਲਾ ਵਿਕਲਪ ਵਿਕਸਤ ਕੀਤਾ, ਜਿਸ ਲਈ ਮਹਿੰਗੇ ਉਪਕਰਣਾਂ ਦੀ ਲੋੜ ਨਹੀਂ ਹੈ। ਉਨ੍ਹਾਂ ਦੱਸਿਆ ਕਿ ਇਸ ਪ੍ਰਾਜੈਕਟ ਦੀ ਦਿੱਲੀ ਦੇ 295 ਕਲਾਸਰੂਮਾਂ 'ਚ ਜਾਂਚ ਕੀਤੀ ਗਈ ਸੀ ਅਤੇ ਉੱਥੇ 602 ਫਿਲਟਰ ਲਗਾਏ ਗਏ, ਜਿਸ ਨਾਲ ਲਗਭਗ 8,000 ਵਿਦਿਆਰਥੀਆਂ ਨੂੰ ਲਾਭ ਹੋਇਆ। ਬਾਅਦ 'ਚ ਵਾਂਝੇ ਬੱਚਿਆਂ ਦੇ ਸਕੂਲਾਂ 'ਚ ਫਿਲਟਰ ਲਗਾਉਣ ਨਾਲ ਇਸ ਪਹਿਲ ਦੇ ਦਾਇਰੇ 'ਚ 10,000 ਤੋਂ ਵੱਧ ਵਿਦਿਆਰਥੀ ਆ ਗਏ। ਸਮਰਥ ਨੇ ਦੱਸਿਆ ਕਿ ਫਿਲਟਰ ਬਣਾਉਣ 'ਚ ਲਗਭਗ 140 ਰੁਪਏ ਦਾ ਖਰਚ ਆਉਂਦਾ ਹੈ। ਇਸ 'ਚ ਵਿਸ਼ੇਸ਼ ਇਲੈਕਟ੍ਰਿਕਲੀ ਚਾਰਜਡ ਫਾਈਬਰਾਂ ਦੀ ਵਰਤੋਂ ਕੀਤੀ ਗਈ ਹੈ, ਜੋ ਹਵਾ 'ਚ ਮੌਜੂਦ PM 2.5 ਵਰਗੇ ਬਰੀਕ ਪ੍ਰਦੂਸ਼ਕਾਂ ਨੂੰ ਆਪਣੇ ਵੱਲ ਖਿੱਚ ਕੇ ਰੋਕ ਲੈਂਦੇ ਹਨ। ਗੁਬਾਰੇ ਵਰਗੀ ਬਣਤਰ ਵਾਲਾ ਇਹ ਫਿਲਟਰ ਪੱਖਾ ਚੱਲਣ 'ਤੇ ਫੈਲ ਜਾਂਦਾ ਹੈ, ਜਿਸ ਨਾਲ ਹਵਾ ਨੂੰ ਸਾਫ਼ ਕਰਨ ਲਈ 5 ਵਰਗ ਫੁੱਲ ਤੋਂ ਵੱਧ ਸਤਿਹ ਉਪਲੱਬਧ ਹੁੰਦੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News