ਸਕੂਲੀ ਵਿਦਿਆਰਥੀਆਂ 'ਚ ਵਧ ਰਿਹਾ ਨਸ਼ੇ ਦਾ 'ਕੋਹੜ' ! ਇੰਟਰਨੈੱਟ ਨੇ ਹੋਰ ਵਧਾਈ ਚਿੰਤਾ
Tuesday, Sep 08, 2026 - 12:10 PM (IST)
ਨਵੀਂ ਦਿੱਲੀ- ਸਕੂਲ ਜਾਣ ਦੀ ਉਮਰ 'ਚ ਬੱਚਿਆਂ ਵਿਚਾਲੇ ਨਸ਼ੇ ਦਾ ਖ਼ਤਰਾ ਤੇਜ਼ੀ ਨਾਲ ਵਧ ਰਿਹਾ ਹੈ। ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ਆਈਸੀਐੱਮਆਰ) ਦੇ 6 ਸ਼ਹਿਰਾਂ ਦੇ ਸਕੂਲਾਂ 'ਤੇ ਹੋਏ ਮਹੱਤਵਪੂਰਨ ਅਧਿਐਨ 'ਚ ਇਸ ਦਾ ਖੁਲਾਸਾ ਹੋਇਆ ਹੈ। ਗੁਹਾਟੀ ਦੇ ਸਕੂਲਾਂ 'ਚ 42.3 ਫੀਸਦੀ ਮੁੰਡੇ ਮੱਧਮ ਅਤੇ ਜ਼ਿਆਦਾ ਖ਼ਤਰੇ ਵਾਲੀ ਸ਼੍ਰੇਣੀ 'ਚ ਮਿਲੇ। ਉੱਥੇ ਹੀ ਪੁਡੂਚੇਰੀ 'ਚ ਇਹ ਅੰਕੜਾ ਸਿਰਫ਼ 0.1 ਫੀਸਦੀ ਰਿਹਾ।
ਗੋਰਖਪੁਰ 'ਚ ਵੀ 24.5 ਫੀਸਦੀ ਮੁੰਡੇ ਇਸ ਸ਼੍ਰੇਣੀ 'ਚ ਸਨ। ਅਧਿਐਨ 'ਚ ਇਹ ਵੀ ਸਾਹਮਣੇ ਆਇਆ ਕਿ ਜਿਹੜੇ ਮੁੰਡਿਆਂ ਨੂੰ ਨਸ਼ੀਲੇ ਪਦਾਰਥ ਆਸਾਨੀ ਨਾਲ ਮਿਲ ਸਕਦੇ ਹਨ ਅਤੇ ਜੋ ਮੋਬਾਈਲ-ਇੰਟਰਨੈੱਟ ਦੀ ਦੁਨੀਆ 'ਚ ਜ਼ਿਆਦਾ ਸਮਾਂ ਬਿਤਾਉਂਦੇ ਹਨ, ਉਨ੍ਹਾਂ 'ਚ ਨਸ਼ੇ ਨਾਲ ਜੁੜੇ ਖ਼ਤਰੇ ਦੀ ਸੰਭਾਵਨਾ ਜ਼ਿਆਦਾ ਰਹੁੰਦੀ ਹੈ। ਸੋਧ ਨੂੰ ਅਖਿਲ ਭਾਰਤੀ ਆਯੂਰਵਿਗਿਆਨ ਸੰਸਥਾ ਗੋਰਖਪੁਰ, ਗੁਹਾਟੀ, ਨਾਗਪੁਰ, ਰਾਜਕੋਟ ਅਤੇ ਦੇਵਘਰ ਤੇ ਜਵਾਹਰਲਾਲ ਪੋਸਟ ਗਰੈਜੂਏਟ ਇੰਡੀਆ ਸਿੱਖਿਆ ਅਤੇ ਖੋਜ ਸੰਸਥਾ, ਪੁਡੂਚੇਰੀ ਦੇ ਸੋਧਕਰਤਾਵਾਂ ਨੇ ਕੀਤਾ।
ਸੋਧਕਰਤਾਵਾਂ ਨੇ ਅਕਤੂਬਰ 2025 ਤੋਂ ਜਨਵਰੀ 2026 ਵਿਚਾਲੇ ਅੰਕੜੇ ਜੁਟਾਏ। ਅਧਿਐਨ 'ਚ 6 ਥਾਵਾਂ ਦੇ ਸਰਕਾਰੀ ਅਤੇ ਨਿੱਜੀ ਸਕੂਲਾਂ 'ਚ ਪੜਨ ਵਾਲੇ 10 ਤੋਂ 19 ਸਾਲ ਦੇ ਮੁੰਡਿਆਂ ਨੂੰ ਸ਼ਾਮਲ ਕੀਤਾ ਗਿਆ। ਕੁੱਲ 108 ਸਕੂਲਾਂ 'ਚੋਂ 6,168 ਮੁੰਡੇ ਅਧਿਐਨ 'ਚ ਸ਼ਾਮਲ ਹੋਏ। ਇਨ੍ਹਾਂ 'ਚ ਗੋਰਖਪੁਰ ਤੋਂ 1,223, ਗੁਹਾਟੀ ਤੋਂ 890, ਨਾਗਪੁਰ ਤੋਂ 1,082, ਰਾਜਕੋਟ ਤੋਂ 919, ਦੇਵਘਰ ਤੋਂ 1,066 ਅਤੇ ਪੁਡੂਚੇਰੀ ਤੋਂ 988 ਮੁੰਡੇ ਸ਼ਾਮਲ ਸਨ। 6 ਥਾਵਾਂ ਦੇ ਅੰਕੜਿਆਂ ਨੂੰ ਮਿਲਾ ਕੇ 21.4 ਫੀਸਦੀ ਮੁੰਡੇ ਮੱਧਮ ਜਾਂ ਜ਼ਿਆਦਾ ਨਸ਼ਾ ਜ਼ੋਖਮ ਵਾਲੀ ਸ਼੍ਰੇਣੀ 'ਚ ਮਿਲੇ।
ਸੋਧ ਅਨੁਸਾਰ ਜਿਹੜੇ ਮੁੰਡਿਆਂ ਨੂੰ ਲੱਗਾ ਕਿ ਨੇੜੇ-ਤੇੜੇ ਨਸ਼ੀਲੀ ਚੀਜ਼ਾਂ ਆਸਾਨੀ ਨਾਲ ਮਿਲ ਸਕਦੀਆਂ ਹਨ, ਉਨ੍ਹਾਂ 'ਚ ਜ਼ਿਆਦਾ ਖਤਰੇ ਵਾਲੀ ਸ਼੍ਰੇਣੀ 'ਚ ਆਉਣ ਦੀ ਸੰਭਾਵਨਾ ਵੱਧ ਸੀ। ਖਾਸ ਤੌਰ 'ਤੇ ਮੋਬਾਈਲ ਅਤੇ ਇੰਟਰਨੈੱਟ ਸਮੇਤ ਡਿਜੀਟਲ ਮਾਧਿਅਮ 'ਤੇ ਜ਼ਿਆਦਾ ਬਿਤਾਉਣ ਵਾਲਿਆਂ 'ਚ ਖ਼ਤਰੇ ਦਾ ਖ਼ਦਸ਼ਾ ਜ਼ਿਆਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
