ਨਵੰਬਰ ਮਹੀਨੇ ਸਕੂਲਾਂ 'ਚ ਛੁੱਟੀਆਂ ਹੀ ਛੁੱਟੀਆਂ! 11 ਦਿਨ ਰਹਿਣਗੇ ਬੰਦ, ਚੈਕ ਕਰੋ ਸੂਬਿਆਂ ਦੀ ਸੂਚੀ

Thursday, Oct 29, 2026 - 03:19 PM (IST)

ਨਵੰਬਰ ਮਹੀਨੇ ਸਕੂਲਾਂ 'ਚ ਛੁੱਟੀਆਂ ਹੀ ਛੁੱਟੀਆਂ! 11 ਦਿਨ ਰਹਿਣਗੇ ਬੰਦ, ਚੈਕ ਕਰੋ ਸੂਬਿਆਂ ਦੀ ਸੂਚੀ

ਨੈਸ਼ਨਲ ਡੈਸਕ : ਅਕਤੂਬਰ ਦਾ ਮਹੀਨਾ ਖ਼ਤਮ ਹੋ ਗਿਆ ਅਤੇ ਹੁਣ ਨਵੰਬਰ ਦਾ ਮਹੀਨਾ ਸ਼ੁਰੂ ਹੋਣ ਵਾਲਾ ਹੈ। ਇਸ ਮਹੀਨੇ ਕਈ ਵੱਡੇ ਤਿਉਹਾਰ ਧਨਤੇਰਸ, ਦੀਵਾਲੀ, ਵਿਸ਼ਵਕਰਮਾ ਦਿਵਸ, ਭਾਈ ਦੂਜ, ਛੱਠ ਪੂਜਾ ਅਤੇ ਸ੍ਰੀ ਗੁਰੂ ਨਾਨਕ ਜਯੰਤੀ ਵਰਗੇ ਤਿਉਹਾਰ ਆ ਰਹੇ ਹਨ, ਜਿਸ ਕਾਰਨ ਪੰਜਾਬ ਸਣੇ ਦੇਸ਼ ਦੇ ਕਈ ਰਾਜਾਂ ਵਿੱਚ ਸਕੂਲ-ਕਾਲਜ, ਦਫ਼ਤਰ ਅਤੇ ਹੋਰ ਅਦਾਰੇ ਬੰਦ ਰਹਿ ਸਕਦੇ ਹਨ। ਤਿਉਹਾਰਾਂ ਅਤੇ ਐਤਵਾਰ ਨੂੰ ਮਿਲਾ ਕੇ ਕੁੱਲ 10 ਤੋਂ 11 ਦਿਨ ਤੱਕ ਸਕੂਲ, ਦਫ਼ਤਰ ਬੰਦ ਹੋ ਸਕਦੇ ਹਨ। ਮਹਾਰਾਸ਼ਟਰ, ਹਿਮਾਚਲ ਪ੍ਰਦੇਸ਼ ਅਤੇ ਰਾਜਸਥਾਨ ਦੇ ਵਿਦਿਆਰਥੀਆਂ ਨੂੰ ਲਗਾਤਾਰ ਕਈ ਛੁੱਟੀਆਂ ਮਿਲ ਸਕਦੀਆਂ ਹਨ। ਉੱਤਰ ਪ੍ਰਦੇਸ਼, ਬਿਹਾਰ, ਝਾਰਖੰਡ ਅਤੇ ਦਿੱਲੀ ਵਿੱਚ ਵੀ ਕੁਝ ਤਿਉਹਾਰਾਂ ਲਈ ਸਕੂਲ ਬੰਦ ਹੋ ਸਕਦੇ ਹਨ। 

ਇਹ ਵੀ ਪੜ੍ਹੋ : Karwa Chauth Moonrise: ਪੰਜਾਬ ਸਣੇ ਦੇਸ਼ ਦੇ ਵੱਖ-ਵੱਖ ਸੂਬਿਆਂ 'ਚ ਜਾਣੋ ਕਿੰਨੇ ਵਜੇ ਨਿਕਲੇਗਾ ਚੰਨ, ਨੋਟ ਕਰੋ ਸਮਾਂ

ਚੈੱਕ ਕਰੋ ਨਵੰਬਰ ਮਹੀਨੇ ਹੋਣ ਵਾਲੀਆਂ ਛੁੱਟੀਆਂ ਦੀ ਸੂਚੀ

1 ਨਵੰਬਰ, 2026 ਨੂੰ ਐਤਵਾਰ
1 ਨਵੰਬਰ, 2026 (ਐਤਵਾਰ): ਹਰਿਆਣਾ ਵਿੱਚ ਹਰਿਆਣਾ ਦਿਵਸ ਦੀ ਛੁੱਟੀ ਰਹੇਗੀ।
8 ਨਵੰਬਰ, 2026 (ਐਤਵਾਰ): ਦੀਵਾਲੀ
9 ਨਵੰਬਰ, 2026 (ਸੋਮਵਾਰ): ਵਿਸ਼ਵਕਰਮਾ ਦਿਵਸ
9 ਨਵੰਬਰ, 2026 (ਸੋਮਵਾਰ): ਗੋਵਰਧਨ ਪੂਜਾ (ਕਈ ਰਾਜਾਂ ਵਿੱਚ)
11 ਨਵੰਬਰ, 2026 (ਬੁੱਧਵਾਰ): ਭਾਈ ਦੂਜ (ਕਈ ਰਾਜਾਂ ਵਿੱਚ)
14 ਨਵੰਬਰ, 2026 (ਸ਼ਨੀਵਾਰ): ਬਾਲ ਦਿਵਸ
14 ਨਵੰਬਰ, 2026 (ਸ਼ਨੀਵਾਰ): ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਦਾ ਜਨਮ ਦਿਨ
15 ਨਵੰਬਰ, 2026 (ਐਤਵਾਰ): ਛੱਠ ਪੂਜਾ (ਕਈ ਰਾਜਾਂ ਵਿੱਚ)
15 ਨਵੰਬਰ, 2026 (ਐਤਵਾਰ): ਝਾਰਖੰਡ ਸਥਾਪਨਾ ਦਿਵਸ 
16 ਨਵੰਬਰ, 2026 (ਸੋਮਵਾਰ): ਸਰਦਾਰ ਕਰਤਾਰ ਸਿੰਘ ਸਰਾਭਾ ਦਾ ਸ਼ਹੀਦੀ ਦਿਹਾੜਾ
16 ਨਵੰਬਰ, 2026 (ਸੋਮਵਾਰ): ਵੀਰਾਂਗਨਾ ਉਦਾ ਦੇਵੀ ਸ਼ਹੀਦੀ ਦਿਵਸ (ਉੱਤਰ ਪ੍ਰਦੇਸ਼ ਵਿੱਚ)
22 ਨਵੰਬਰ, 2026: ਐਤਵਾਰ ਦੀ ਛੁੱਟੀ
24 ਨਵੰਬਰ, 2026 (ਮੰਗਲਵਾਰ): ਗੁਰੂ ਨਾਨਕ ਜਯੰਤੀ / ਕਾਰਤਿਕ ਪੂਰਨਿਮਾ / ਗੁਰੂ ਤੇਗ ਬਹਾਦਰ ਸ਼ਹੀਦੀ ਦਿਵਸ
29 ਨਵੰਬਰ, 2026: ਐਤਵਾਰ ਦੀ ਛੁੱਟੀ

ਇਹ ਵੀ ਪੜ੍ਹੋ : ਹੋਟਲ ਦੇ ਕਮਰੇ 'ਚ ਵੜਦੇ ਸਾਰ ਹੀ ਚੂੜੇ ਵਾਲੀ ਕੁੜੀ ਦੇ ਨਿਕਲੇ ਸਾਹ, ਵਿਆਹ ਦੇ 4 ਮਹੀਨੇ ਬਾਅਦ ਉੱਜੜ ਗਿਆ ਘਰ

ਦੱਸ ਦੇਈਏ ਕਿ ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਵੀ ਨਵੰਬਰ ਵਿੱਚ ਆ ਰਿਹਾ ਹੈ। ਇਸ ਮੌਕੇ ਪੰਜਾਬ ਦੇ ਨਾਲ-ਨਾਲ ਪੂਰੇ ਦੇਸ਼ ਵਿਚ ਛੁੱਟੀ ਹੁੰਦੀ ਹੈ। ਇਸ ਮੌਕੇ ਸਾਰੇ ਸਕੂਲ-ਕਾਲਜ ਅਤੇ ਦਫ਼ਤਰ ਬੰਦ ਹੁੰਦੇ ਹਨ। ਇਸ ਸਾਲ ਗੁਰੂ ਨਾਨਕ ਜਯੰਤੀ 24 ਨਵੰਬਰ, 2026 ਨੂੰ ਹੈ। ਇਸ ਦਿਨ ਪੰਜਾਬ, ਹਰਿਆਣਾ, ਦਿੱਲੀ, ਰਾਜਸਥਾਨ, ਮੱਧ ਪ੍ਰਦੇਸ਼ ਅਤੇ ਉੱਤਰ ਪ੍ਰਦੇਸ਼ ਸਮੇਤ ਕਈ ਰਾਜਾਂ ਵਿੱਚ ਸਕੂਲ ਬੰਦ ਹੋ ਸਕਦੇ ਹਨ। ਦੀਵਾਲੀ ਦੇ ਤਿਉਹਾਰ ਨੂੰ ਲੈ ਕੇ 8 ਨਵੰਬਰ ਤੋਂ 11 ਨਵੰਬਰ, 2026 ਤੱਕ ਛੁੱਟੀਆਂ ਦਾ ਐਲਾਨ ਹੋ ਸਕਦਾ ਹੈ। ਇਸ ਤੋਂ ਬਾਅਦ ਬਾਲ-ਦਿਵਸ ਅਤੇ ਐਤਵਾਰ ਵੀ ਹੈ, ਜਿਸ ਕਾਰਨ ਛੁੱਟੀਆਂ ਵੱਧ ਵੀ ਸਕਦੀਆਂ ਹਨ ਪਰ ਇਸ ਦੀ ਅਜੇ ਤੱਕ ਕੋਈ ਜਾਣਕਾਰੀ ਨਹੀਂ ਹੈ।

ਇਹ ਵੀ ਪੜ੍ਹੋ : ਆਪਣੀ ਭੈਣ ਨਾ ਹੋਣ ’ਤੇ 184 ਕੁੜੀਆਂ ਦਾ ‘ਭਰਾ’ ਬਣ ਗਿਆ ਕਾਰੋਬਾਰੀ, ਮਜ਼੍ਹਬ ਦੀ ਕੰਧ ਤੋੜ ਕੇ ਕਰਵਾਏ ਵਿਆਹ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

rajwinder kaur

Content Editor

Related News