ਟੈਕਸੀ ਸੇਵਾਵਾਂ ਨੂੰ ਨਿਯਮਿਤ ਕਰ ਕੇ ਔਰਤਾਂ ਦੀ ਸੁਰੱਖਿਆ ਲਈ ਉੱਚਿਤ ਕਦਮ ਚੁੱਕੇ ਕੇਂਦਰ: SC

Wednesday, Jul 31, 2019 - 01:19 PM (IST)

ਟੈਕਸੀ ਸੇਵਾਵਾਂ ਨੂੰ ਨਿਯਮਿਤ ਕਰ ਕੇ ਔਰਤਾਂ ਦੀ ਸੁਰੱਖਿਆ ਲਈ ਉੱਚਿਤ ਕਦਮ ਚੁੱਕੇ ਕੇਂਦਰ: SC

ਨਵੀਂ ਦਿੱਲੀ—ਦੇਸ਼ 'ਚ ਔਰਤਾਂ ਦੀ ਸੁਰੱਖਿਆ ਲਈ ਸੁਪਰੀਮ ਕੋਰਟ ਨੇ ਅੱਜ ਭਾਵ ਬੁੱਧਵਾਰ ਕੇਂਦਰ ਨੂੰ ਆਦੇਸ਼ ਦਿੱਤਾ ਹੈ ਕਿ ਉਹ ਦੇਸ਼ 'ਚ ਓਲਾ ਅਤੇ ਉਬੇਰ ਵਰਗੀਆਂ ਐਪ ਆਧਾਰਿਤ ਟੈਕਸੀ ਸੇਵਾਵਾਂ ਨੂੰ ਨਿਯਮਿਤ ਕਰਨ ਲਈ ਉੱਚਿਤ ਕਦਮ ਚੁੱਕੇ। ਜਸਟਿਸ ਐੱਸ. ਏ. ਬੋਬੜੇ ਦੀ ਅਗਵਾਈ ਵਾਲੀ ਬੈਂਚ ਨੇ ਔਰਤਾਂ ਦੀ ਸੁਰੱਖਿਆ ਸੰਬੰਧੀ ਇੱਕ ਮਾਮਲੇ ਦੀ ਸੁਣਵਾਈ ਦੌਰਾਨ ਇਹ ਆਦੇਸ਼ ਦਿੱਤਾ। ਬੈਚ 'ਚ ਜਸਟਿਸ ਆਰ. ਸੁਭਾਸ਼ ਰੈੱਡੀ ਅਤੇ ਜਸਟਿਸ ਬੀ. ਆਰ. ਗਵਈ ਵੀ ਸ਼ਾਮਲ ਹੋਏ। ਬੈਂਚ ਨੇ ਪਟੀਸ਼ਨਕਰਤਾ ਨੂੰ ਕਿਹਾ ਕਿ ਉਹ ਔਰਤਾਂ ਦੀ ਸੁਰੱਖਿਆ ਦੇ ਮੁੱਦੇ 'ਤੇ ਕੇਂਦਰ ਨੂੰ ਪ੍ਰਤੀਨਿਧਤਾ ਦੇਣ। ਕੇਂਦਰ ਵੱਲੋਂ ਪੇਸ਼ ਵਕੀਲ ਨੇ ਜਦੋਂ ਕਿਹਾ ਕਿ ਇਸ ਦੇ ਲਈ ਕਾਨੂੰਨ 'ਚ ਸੋਧ ਦੀ ਜ਼ਰੂਰਤ ਹੋਵੇਗੀ। ਅਦਾਲਤ ਨੇ ਕਿਹਾ, ''ਤੁਹਾਨੂੰ ਇਹ ਕਹਿਣਾ ਹੋਵੇਗਾ।''

PunjabKesari


author

Iqbalkaur

Content Editor

Related News