ਮੈਰਿਟਲ ਰੇਪ ਨੂੰ ਅਪਰਾਧ ਦੀ ਸ਼੍ਰੇਣੀ ''ਚ ਲਿਆਉਣ ਦੀ ਮੰਗ, ਸੁਪਰੀਮ ਕੋਰਟ 9 ਮਈ ਕਰੇਗਾ ਸੁਣਵਾਈ

03/22/2023 1:05:16 PM

ਨਵੀਂ ਦਿੱਲੀ (ਭਾਸ਼ਾ)- ਸੁਪਰੀਮ ਕੋਰਟ ਨੇ ਬੁੱਧਵਾਰ ਨੂੰ ਪਤਨੀ ਨਾਲ ਜਬਰਨ ਸਰੀਰਕ ਸੰਬੰਧ ਬਣਾਉਣ (ਮੈਰਿਟਲ ਰੇਪ) ਨੂੰ ਅਪਰਾਧ ਕਰਾਰ ਦੇਣ ਨਾਲ ਸੰਬੰਧਤ ਪਟੀਸ਼ਨਾਂ 'ਤੇ ਸੁਣਵਾਈ ਲਈ 9 ਮਈ ਦੀ ਤਾਰੀਖ਼ ਤੈਅ ਕੀਤੀ। ਸੀਨੀਅਰ ਐਡਵੋਕੇਟ ਇੰਦਰਾ ਜੈਸਿੰਘ ਨੇ ਚੀਫ਼ ਜਸਟਿਸ ਡੀ.ਵਾਈ. ਚੰਦਰਚੂੜ ਦੀ ਪ੍ਰਧਾਨਗੀ ਵਾਲੀ ਬੈਂਚ ਦੇ ਸਾਹਮਣੇ ਮਾਮਲੇ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਬੈਂਚ ਨੂੰ ਕਿਹਾ ਕਿ ਮਾਮਲੇ 'ਚ ਬਹਿਸ ਅਤੇ ਆਮ ਸੰਕਲਣ ਦਾ ਆਦੇਸ਼ ਤਿਆਰ ਹੈ। ਸਾਲਿਸਿਟਰ ਜਨਰਲ ਤੂਸ਼ਾਰ ਮੇਹਤਾ ਨੇ ਕਿਹਾ ਕਿ ਕੇਂਦਰ ਦਾ ਜਵਾਬ ਤਿਆਰ ਹੈ ਅਤੇ ਇਸ ਦੀ ਜਾਂਚ ਕੀਤੀ ਜਾਣੀ ਹੈ।

ਬੈਂਚ ਨੇ ਕਿਹਾ,''ਇਸ ਨੂੰ 9 ਮਈ 2023 ਨੂੰ ਸੂਚੀਬੱਧ ਕਰੋ।'' ਸੁਪਰੀਮ ਕੋਰਟ ਨੇ 16 ਜਨਵਰੀ ਨੂੰ ਮੈਰਿਟਲ ਰੇਪ ਨੂੰ ਅਪਰਾਧ ਕਰਾਰ ਦੇਣ ਨਾਲ ਸੰਬੰਧਤ ਪਟੀਸ਼ਨਾਂ ਦੇ ਇਕ ਬੈਚ 'ਤੇ ਕੇਂਦਰ ਤੋਂ ਜਵਾਬ ਮੰਗਿਆ ਸੀ। ਪਟੀਸ਼ਨਾਂ 'ਚੋਂ ਇਕ ਇਸ ਮੁੱਦੇ 'ਤੇ ਦਿੱਲੀ ਹਾਈ ਕੋਰਟ ਦੇ ਵੱਖ-ਵੱਖ ਫ਼ੈਸਲੇ ਦੇ ਸੰਬੰਧ 'ਚ ਦਾਇਰ ਕੀਤੀ ਗਈ ਹੈ। ਇਹ ਅਪੀਲ ਦਿੱਲੀ ਹਾਈ ਕੋਰਟ ਦੇ ਸਾਹਮਣੇ ਪਟੀਸ਼ਨਕਰਤਾਵਾਂ 'ਚੋਂ ਇਕ ਖੁਸ਼ਬੂ ਸੈਫੀ ਨੇ ਦਾਇਰ ਕੀਤੀ ਹੈ। ਦਿੱਲੀ ਹਾਈ ਕੋਰਟ ਨੇ ਪਿਛਲੇ ਸਾਲ 11 ਮਈ ਨੂੰ ਇਸ ਮੁੱਦੇ 'ਤੇ ਵੱਖਰਾ ਫ਼ੈਸਲਾ ਸੁਣਾਇਆ ਸੀ।


DIsha

Content Editor

Related News