ਘਰੇਲੂ ਉਡਾਣਾਂ ’ਚ ਸਿੱਖਾਂ ਨੂੰ ਕਿਰਪਾਨ ਨਾਲ ਰੱਖਣ ਦੀ ਮਨਜ਼ੂਰੀ ਦੇ ਖ਼ਿਲਾਫ਼ ਪਟੀਸ਼ਨ ’ਤੇ SC ਦਾ ਸੁਣਵਾਈ ਤੋਂ ਇਨਕਾਰ
Friday, Aug 05, 2022 - 12:43 PM (IST)
ਨਵੀਂ ਦਿੱਲੀ– ਘਰੇਲੂ ਉਡਾਣਾਂ ’ਚ ਸਿੱਖ ਯਾਤਰੀਆਂ ਨੂੰ ਕਿਰਪਾਨ ਨਾਲ ਰੱਖਣ ਦੀ ਮਨਜ਼ੂਰੀ ਦੇ ਖ਼ਿਲਾਫ਼ ਇਕ ਪਟੀਸ਼ਨ ਦਾਖ਼ਲ ਕੀਤੀ ਗਈ ਸੀ ਪਰ ਇਸ ਮਾਮਲੇ ’ਚ ਸੁਪਰੀਮ ਕੋਰਟ ਨੇ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਕੋਰਟ ਨੇ ਪਟੀਸ਼ਨਕਰਤਾ ਨੂੰ ਕਿਹਾ ਹੈ ਕਿ ਹਰ ਮਾਮਲੇ ਦੀ ਸੁਣਵਾਈ ਸੁਪਰੀਮ ਕੋਰਟ ਨਹੀਂ ਕਰੇਗਾ। ਕੋਰਟ ਨੇ ਕਿਹਾ ਕਿ ਤੁਸੀਂ ਹਾਈ ਕੋਰਟ ਵੀ ਜਾ ਸਕਦੇ ਹੋ।
ਦਰਅਸਲ, ਘਰੇਲੂ ਟਰਮਿਨਲਾਂ ਤੋਂ ਉਡਣ ਵਾਲੀਆਂ ਫਲਾਈਟਾਂ ਅਤੇ ਏਅਰਪੋਰਟ ’ਤੇ ਤਾਇਨਾਤ ਸਿੱਖ ਕਰਮਚਾਰੀਆਂ ਨੂੰ ਤੈਅ ਲੰਬਾਈ ਦੀ ਕਿਰਪਾਨ ਨਾਲ ਲੈ ਕੇ ਜਾਣ ਦੀ ਮਨਜ਼ੂਰੀ ਦਿੱਤੇ ਜਾਣ ਦੇ ਖ਼ਿਲਾਫ਼ ਹਿੰਦੂ ਸੈਨਾ ਨੇ ਸੁਪਰੀਮ ਕੋਰਟ ’ਚ ਪਟੀਸ਼ਨ ਦਾਖ਼ਲ ਕੀਤੀ ਸੀ। ਇਸ ਮਾਮਲੇ ’ਚ ਹਿੰਦੂ ਸੈਨਾ ਦਾ ਕਹਿਣਾ ਸੀ ਕਿ ਇਸ ਤਰ੍ਹਾਂ ਦੀ ਮਨਜ਼ੂਰੀ ਜਹਾਜ਼ ’ਚ ਯਾਤਰਾ ਕਰਨ ਵਾਲੇ ਦੂਜੇ ਯਾਤਰੀਆਂ ਲਈ ਖ਼ਤਰਾ ਬਣ ਸਕਦੀ ਹੈ। ਇਸ ਲਈ ਇਸ ’ਤੇ ਪਾਬੰਦੀ ਲਗਾਉਣੀ ਚਾਹੀਦੀ ਹੈ।