ਹੋਰ ATM ਤੋਂ ਪੈਸੇ ਕਢਵਾਉਣਾ ਪਏਗਾ ਮਹਿੰਗਾ! ਜਾਣੋ ਨਵੀਆਂ ਦਰਾਂ
Saturday, Jan 10, 2026 - 02:19 PM (IST)
ਨਵੀਂ ਦਿੱਲੀ : ਦੇਸ਼ ਦੇ ਸਭ ਤੋਂ ਵੱਡੇ ਸਰਕਾਰੀ ਬੈਂਕ, ਭਾਰਤੀ ਸਟੇਟ ਬੈਂਕ (SBI) ਨੇ ਆਪਣੇ ਕਰੋੜਾਂ ਗਾਹਕਾਂ ਨੂੰ ਝਟਕਾ ਦਿੰਦੇ ਹੋਏ ATM ਟ੍ਰਾਂਜੈਕਸ਼ਨ ਚਾਰਜਿਜ਼ 'ਚ ਵਾਧਾ ਕਰ ਦਿੱਤਾ ਹੈ। ਬੈਂਕ ਮੁਤਾਬਕ ਇੰਟਰਚੇਂਜ ਫੀਸਾਂ 'ਚ ਹੋਏ ਵਾਧੇ ਕਾਰਨ ਇਹ ਫੈਸਲਾ ਲਿਆ ਗਿਆ ਹੈ। ਇਹ ਨਵੀਆਂ ਦਰਾਂ 1 ਦਸੰਬਰ, 2025 ਤੋਂ ਲਾਗੂ ਹੋ ਚੁੱਕੀਆਂ ਹਨ।
ਦੂਜੇ ਬੈਂਕਾਂ ਦੇ ATM ਦੀ ਵਰਤੋਂ ਪਵੇਗੀ ਮਹਿੰਗੀ
ਸਰੋਤਾਂ ਅਨੁਸਾਰ, SBI ਦੇ ਸੇਵਿੰਗ ਅਤੇ ਸੈਲਰੀ ਖਾਤਾ ਧਾਰਕਾਂ ਲਈ ਦੂਜੇ ਬੈਂਕਾਂ ਦੇ ATM ਤੋਂ ਹਰ ਮਹੀਨੇ 5 ਟ੍ਰਾਂਜੈਕਸ਼ਨਾਂ (ਵਿੱਤੀ ਅਤੇ ਗੈਰ-ਵਿੱਤੀ) ਮੁਫਤ ਰਹਿਣਗੀਆਂ। ਪਰ ਇਸ ਸੀਮਾ ਦੇ ਖਤਮ ਹੋਣ ਤੋਂ ਬਾਅਦ:
• ਕੈਸ਼ ਕਢਵਾਉਣ 'ਤੇ: ਹੁਣ 21 ਰੁਪਏ ਦੀ ਬਜਾਏ 23 ਰੁਪਏ + GST ਦੇਣੇ ਹੋਣਗੇ।
• ਗੈਰ-ਵਿੱਤੀ ਟ੍ਰਾਂਜੈਕਸ਼ਨ 'ਤੇ: ਹੁਣ 10 ਰੁਪਏ ਦੀ ਬਜਾਏ 11 ਰੁਪਏ + GST ਚਾਰਜ ਲੱਗੇਗਾ।
SBI ਦੇ ਆਪਣੇ ATM ਲਈ ਵੀ ਬਦਲੇ ਨਿਯਮ
ਬੈਂਕ ਨੇ ਆਪਣੇ ਖੁਦ ਦੇ ATM ਅਤੇ ADWM (ਆਟੋਮੇਟਿਡ ਡਿਪਾਜ਼ਿਟ ਕਮ ਵਿਡ੍ਰੌਲ ਮਸ਼ੀਨ) ਲਈ ਵੀ ਨਿਯਮਾਂ 'ਚ ਬਦਲਾਅ ਕੀਤਾ ਹੈ:
• SBI ਨੇ ਆਪਣੇ ATM 'ਤੇ ਹਰ ਮਹੀਨੇ ਮੁਫਤ ਟ੍ਰਾਂਜੈਕਸ਼ਨਾਂ ਦੀ ਸੀਮਾ 10 ਨਿਰਧਾਰਤ ਕਰ ਦਿੱਤੀ ਹੈ, ਜੋ ਕਿ ਪਹਿਲਾਂ ਅਸੀਮਤ ਸੀ।
• ਇਸ ਸੀਮਾ ਤੋਂ ਬਾਅਦ ਹਰ ਕੈਸ਼ ਕਢਵਾਉਣ 'ਤੇ 23 ਰੁਪਏ + GST ਤੇ ਗੈਰ-ਵਿੱਤੀ ਟ੍ਰਾਂਜੈਕਸ਼ਨ ਲਈ 11 ਰੁਪਏ + GST ਦਾ ਭੁਗਤਾਨ ਕਰਨਾ ਪਵੇਗਾ।
ਇਨ੍ਹਾਂ ਗਾਹਕਾਂ ਨੂੰ ਮਿਲੇਗੀ ਰਾਹਤ
ਹਾਲਾਂਕਿ, ਬੈਂਕ ਨੇ ਕੁਝ ਸ਼੍ਰੇਣੀਆਂ ਨੂੰ ਇਸ ਵਾਧੇ ਤੋਂ ਬਾਹਰ ਰੱਖਿਆ ਹੈ:
• BSBD ਖਾਤੇ: ਬੇਸਿਕ ਸੇਵਿੰਗ ਬੈਂਕ ਡਿਪਾਜ਼ਿਟ (BSBD) ਖਾਤਿਆਂ ਦੇ ਮੌਜੂਦਾ ਸਰਵਿਸ ਚਾਰਜਿਜ਼ 'ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ।
• ਕਾਰਡਲੈੱਸ ਕੈਸ਼: SBI ATM 'ਤੇ ਕਾਰਡਲੈੱਸ ਕੈਸ਼ ਕਢਵਾਉਣ (Cardless Cash Withdrawal) ਦੀ ਸਹੂਲਤ ਅਗਲੇ ਨੋਟਿਸ ਤੱਕ ਅਸੀਮਤ ਅਤੇ ਮੁਫਤ ਰਹੇਗੀ।
• ਬੈਂਕ ਨੇ ਸਪੱਸ਼ਟ ਕੀਤਾ ਹੈ ਕਿ ਹਰ ਮਹੀਨੇ ਮਿਲਣ ਵਾਲੀ ਫ੍ਰੀ ਟ੍ਰਾਂਜੈਕਸ਼ਨ ਲਿਮਿਟ 'ਚ ਕੋਈ ਬਦਲਾਅ ਨਹੀਂ ਹੋਇਆ ਹੈ, ਸਿਰਫ ਲਿਮਿਟ ਤੋਂ ਬਾਅਦ ਲੱਗਣ ਵਾਲੇ ਚਾਰਜਿਜ਼ ਵਧਾਏ ਗਏ ਹਨ।
ਇਹ ਬਦਲਾਅ ATM ਅਤੇ ਪੈਸੇ ਜਮ੍ਹਾਂ ਕਰਵਾਉਣ ਵਾਲੀਆਂ ਮਸ਼ੀਨਾਂ (ADWM) ਦੋਵਾਂ 'ਤੇ ਲਾਗੂ ਹੋਣਗੇ, ਜਿਸ ਨਾਲ ਹੁਣ ਬੈਂਕਿੰਗ ਸੇਵਾਵਾਂ ਪਹਿਲਾਂ ਨਾਲੋਂ ਮਹਿੰਗੀਆਂ ਹੋ ਜਾਣਗੀਆਂ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
