ਇਨ੍ਹਾਂ ਰਾਸ਼ੀਆਂ ਲਈ ਸ਼ੁੱਭ ਰਹੇਗਾ ਸਾਵਣ ਦਾ ਮਹੀਨਾ, ਚਮਕੇਗੀ ਕਿਸਮਤ, ਹੋਵੇਗੀ ਪੈਸੇ ਦੀ ਬਰਸਾਤ
Friday, Jul 11, 2025 - 07:43 AM (IST)

ਜਲੰਧਰ : 11 ਜੁਲਾਈ ਤੋਂ ਸ਼ੁਰੂ ਹੋਣ ਵਾਲਾ ਸਾਵਣ ਦਾ ਮਹੀਨਾ ਭਗਵਾਨ ਸ਼ਿਵ ਨੂੰ ਬਹੁਤ ਪਿਆਰਾ ਮੰਨਿਆ ਜਾਂਦਾ ਹੈ। ਇਸ ਮਹੀਨੇ ਵਿੱਚ ਭਗਵਾਨ ਸ਼ਿਵ ਦੀ ਪੂਜਾ ਕਰਨ ਨਾਲ ਸ਼ੁਭ ਫ਼ਲ ਮਿਲਦਾ ਹੈ। ਲੋਕ ਇਸ ਮਹੀਨੇ ਵਿੱਚ ਵੱਖ-ਵੱਖ ਤਰੀਕਿਆਂ ਨਾਲ ਭੋਲੇਨਾਥ ਦੀ ਪੂਜਾ ਕਰਦੇ ਹਨ ਅਤੇ ਉਨ੍ਹਾਂ ਦਾ ਆਸ਼ੀਰਵਾਦ ਪ੍ਰਾਪਤ ਕਰਦੇ ਹਨ। ਸਾਵਣ ਦੌਰਾਨ ਸੋਮਵਾਰ ਨੂੰ ਵਰਤ ਰੱਖਣ ਦਾ ਵਿਸ਼ੇਸ਼ ਮਹੱਤਵ ਹੈ। ਸ਼ਿਵਲਿੰਗ ਨੂੰ ਪਾਣੀ ਚੜ੍ਹਾਉਣਾ, ਕਾਂਵਰ ਯਾਤਰਾ 'ਤੇ ਜਾਣਾ ਅਤੇ ਸਾਵਣ ਦੇ ਵਰਤ ਅਤੇ ਤਿਉਹਾਰ ਮਨਾਉਣਾ ਇਸ ਮਹੀਨੇ ਦੀਆਂ ਵਿਸ਼ੇਸ਼ ਪਰੰਪਰਾਵਾਂ ਹਨ। ਸਾਵਣ ਦਾ ਪਵਿੱਤਰ ਮਹੀਨਾ ਕਈ ਰਾਸ਼ੀਆਂ ਲਈ ਬਹੁਤ ਸ਼ੁਭ ਹੁੰਦਾ ਹੈ। ਹਰ ਸਾਲ ਦੀ ਤਰ੍ਹਾਂ ਇਸ ਸਾਲ ਸਾਵਣ ਦਾ ਮਹੀਨਾ ਕਿਹੜੀਆਂ ਰਾਸ਼ੀਆਂ ਵਾਲੇ ਲੋਕਾਂ ਲਈ ਖੁਸ਼ਕਿਸਮਤ ਵਾਲਾ ਰਹਿਣ ਵਾਲਾ ਹੈ, ਦੇ ਬਾਰੇ ਆਓ ਜਾਣਦੇ ਹਾਂ...
ਇਹ ਵੀ ਪੜ੍ਹੋ - ਸਾਵਣ ਦੇ ਮਹੀਨੇ ਇਨ੍ਹਾਂ ਚੀਜ਼ਾਂ ਨਾਲ ਕਰੋ ਭਗਵਾਨ ਸ਼ਿਵ ਦਾ ਅਭਿਸ਼ੇਕ, ਸਾਰੀਆਂ ਸਮੱਸਿਆਵਾਂ ਹੋਣਗੀਆਂ ਦੂਰ
ਮੇਖ ਰਾਸ਼ੀ
ਸਾਵਣ ਦਾ ਮਹੀਨਾ ਮੇਖ ਰਾਸ਼ੀ ਵਾਲੇ ਲੋਕਾਂ ਲਈ ਬਹੁਤ ਸ਼ੁਭ ਅਤੇ ਫਾਇਦੇਮੰਦ ਰਹਿ ਸਕਦਾ ਹੈ। ਇਸ ਰਾਸ਼ੀ ਵਾਲੇ ਲੋਕਾਂ ਦੇ ਜਿਹੜੇ ਵੀ ਕੰਮ ਰੁੱਕੇ ਹੋਏ ਹਨ, ਉਹ ਸਾਰੇ ਇਸ ਮਹੀਨੇ ਪੂਰੇ ਹੋ ਜਾਣਗੇ। ਉਹਨਾਂ ਨੂੰ ਮਿਹਨਤ ਦਾ ਫਲ ਮਿਲੇਗਾ ਅਤੇ ਤਰੱਕੀ ਦੇ ਮੌਕੇ ਮਿਲਣਗੇ। ਨੌਕਰੀ ਵਿੱਚ ਲੰਬੇ ਸਮੇਂ ਤੋਂ ਚੱਲ ਰਹੀਆਂ ਸਾਰੀਆਂ ਮੁਸ਼ਕਲਾਂ ਵੀ ਦੂਰ ਹੋ ਜਾਣਗੀਆਂ। ਇਨ੍ਹਾਂ ਲੋਕਾਂ ਨੂੰ ਮਿਹਨਤ ਦੇ ਅਨੁਸਾਰ ਸਫਲਤਾ ਮਿਲਣ ਦੀ ਸੰਭਾਵਨਾ ਵਧੇਗੀ।
ਕਰਕ ਰਾਸ਼ੀ ਵਾਲੇ ਲੋਕ
ਸਾਵਣ ਦਾ ਮਹੀਨਾ ਕਰਕ ਰਾਸ਼ੀ ਵਾਲੇ ਲੋਕਾਂ ਲਈ ਬਹੁਤ ਸ਼ੁਭ ਰਹੇਗਾ। ਇਸ ਮਹੀਨੇ ਨਵੇਂ ਰਸਤੇ ਖੁੱਲ੍ਹਣਗੇ ਅਤੇ ਬਹੁਤ ਸਾਰੇ ਨਵੇਂ ਵਿਚਾਰ ਸਫਲ ਹੋਣਗੇ। ਸੁੱਖ-ਸ਼ਾਂਤੀ ਅਤੇ ਖੁਸ਼ੀ ਵਿਚ ਵਾਧਾ ਹੋਵੇਗਾ। ਇਸ ਰਾਸ਼ੀ ਵਾਲੇ ਲੋਕ ਆਪਣੀ ਜ਼ਿੰਦਗੀ ਵਿੱਚ ਕੁਝ ਨਵੇਂ ਫ਼ੈਸਲੇ ਲੈ ਕੇ ਅੱਗੇ ਵੱਧਣਗੇ। ਇਹ ਸਮਾਂ ਇਨ੍ਹਾਂ ਲੋਕਾਂ ਲਈ ਬਹੁਤ ਕਿਸਮਤ ਵਾਲਾ ਸਾਬਤ ਹੋਵੇਗਾ।
ਇਹ ਵੀ ਪੜ੍ਹੋ - ਭਲਕੇ ਤੋਂ ਬੰਦ ਕਈ ਸਕੂਲ-ਕਾਲਜ, ਮੀਂਹ ਕਾਰਨ ਅਗਲੇ 48 ਘੰਟੇ ਅਲਰਟ ਰਹਿਣ ਦੀ ਚਿਤਾਵਨੀ
ਸਿੰਘ ਰਾਸ਼ੀ ਵਾਲੇ ਲੋਕ
ਸਿੰਘ ਰਾਸ਼ੀ ਵਾਲੇ ਲੋਕਾਂ ਲਈ ਵੀ ਸਾਵਣ ਦਾ ਮਹੀਨਾ ਮਾਣ-ਸਨਮਾਨ ਅਤੇ ਸਮਾਜਿਕ ਪ੍ਰਤਿਸ਼ਠਾ ਲਿਆਵੇਗਾ। ਸਮਾਜ ਵਿੱਚ ਇਹਨਾਂ ਦਾ ਪ੍ਰਭਾਵ ਵਧੇਗਾ ਅਤੇ ਨਵੇਂ ਕੰਮ ਵਿਚ ਲਾਭ ਹੋਵੇਗਾ। ਸਿਹਤ ਵੀ ਬਿਹਤਰ ਰਹੇਗੀ। ਇਹਨਾਂ ਲੋਕਾਂ ਦੀ ਜ਼ਿੰਦਗੀ ਵਿੱਚ ਸੁਧਾਰ ਆਵੇਗਾ, ਜਿਸ ਨਾਲ ਜੀਵਨ ਸਾਥੀ ਨਾਲ ਭਾਵਨਾਤਮਕ ਬੰਧਨ ਹੋਰ ਮਜ਼ਬੂਤ ਹੋਵੇਗਾ।
ਮਕਰ ਰਾਸ਼ੀ ਵਾਲੇ ਲੋਕ
ਭਗਵਾਨ ਸ਼ਿਵ ਜੀ ਅਤੇ ਸ਼ਨੀ ਦੇਵ ਦੇ ਆਸ਼ੀਰਵਾਦ ਅਤੇ ਕਿਰਪਾ ਨਾਲ ਸਾਵਣ ਦਾ ਮਹੀਨਾ ਮਕਰ ਰਾਸ਼ੀ ਵਾਲੇ ਲੋਕਾਂ ਲਈ ਬਹੁਤ ਲਾਭਦਾਇਕ ਰਹੇਗਾ। ਇਸ ਸਮੇਂ ਤੁਹਾਨੂੰ ਕਾਰੋਬਾਰ ਜਾਂ ਕੰਮ ਵਿੱਚ ਤਰੱਕੀ ਦੇ ਬਹੁਤ ਸਾਰੇ ਮੌਕੇ ਮਿਲਣਗੇ। ਆਪਣੇ ਆਪ ਨੂੰ ਦਾਨ ਦੇ ਕੰਮਾਂ ਵਿੱਚ ਰੁੱਝੇ ਰੱਖੋ, ਕਿਉਂਕਿ ਇਹ ਤੁਹਾਡੀ ਕਿਸਮਤ ਨੂੰ ਮਜ਼ਬੂਤ ਕਰੇਗਾ।
ਇਹ ਵੀ ਪੜ੍ਹੋ - Sawan 2025: ਸੋਮਵਾਰ ਦਾ ਵਰਤ ਰੱਖਣ ’ਤੇ ਕੀ ਖਾਣਾ ਚਾਹੀਦੈ ਤੇ ਕੀ ਨਹੀਂ, ਜਾਣਨ ਲਈ ਪੜ੍ਹੋ ਇਹ ਖ਼ਬਰ
ਕੁੰਭ ਰਾਸ਼ੀ ਵਾਲੇ ਲੋਕ
ਕੁੰਭ ਰਾਸ਼ੀ ਵਾਲੇ ਲੋਕਾਂ ਲਈ ਸਾਵਣ ਦਾ ਮਹੀਨਾ ਬਹੁਤ ਚੰਗਾ ਰਹਿਣ ਵਾਲਾ ਹੈ। ਇਨ੍ਹਾਂ ਲੋਕਾਂ 'ਤੇ ਇਸ ਮਹੀਨੇ ਭੋਲੇਨਾਥ ਅਤੇ ਸ਼ਨੀ ਦੇਵ ਦੀ ਵਿਸ਼ੇਸ਼ ਕਿਰਪਾ ਰਹੇਗੀ। ਇਸ ਮਹੀਨੇ ਇਨ੍ਹਾਂ ਲੋਕਾਂ ਨੂੰ ਆਪਣੀ ਬੋਲੀ ਬੋਲਣ ਵਿਚ ਸਾਵਧਾਨੀ ਵਰਤਨੀ ਪਵੇਗੀ ਅਤੇ ਕਿਸੇ ਨਾਲ ਈਰਖਾ ਨਹੀਂ ਕਰਨੀ। ਇਹ ਲੋਕ ਕਠੋਰ ਸ਼ਬਦਾਂ ਤੋਂ ਬਚਣ। ਵਿੱਤੀ ਸਥਿਤੀ ਪਹਿਲਾਂ ਨਾਲੋਂ ਬਿਹਤਰ ਹੋਵੇਗੀ ਅਤੇ ਜੀਵਨ ਦੀਆਂ ਸਮੱਸਿਆਵਾਂ ਖਤਮ ਹੋ ਜਾਣਗੀਆਂ।
ਇਹ ਵੀ ਪੜ੍ਹੋ - ਜਾਣੋ ਕਦੋਂ ਸ਼ੁਰੂ ਹੋਣਗੇ 'ਸਾਵਣ ਦੇ ਵਰਤ', ਇਸ ਸ਼ੁੱਭ ਮਹੂਰਤ 'ਚ ਕਰੋ ਪੂਜਾ, ਪੂਰੀਆਂ ਹੋਣਗੀਆਂ ਮਨੋਕਾਮਨਾਵਾਂ