ਜਾਣੋ ਕਦੋਂ ਸ਼ੁਰੂ ਹੋਣਗੇ ''ਸਾਵਣ ਦੇ ਵਰਤ'', ਇਸ ਸ਼ੁੱਭ ਮਹੂਰਤ ''ਚ ਕਰੋ ਪੂਜਾ, ਪੂਰੀਆਂ ਹੋਣਗੀਆਂ ਮਨੋਕਾਮਨਾਵਾਂ
Saturday, Jul 05, 2025 - 06:58 PM (IST)

ਜਲੰਧਰ (ਬਿਊਰੋ) - ਭਗਵਾਨ ਸ਼ਿਵ ਜੀ ਦੇ ਭਗਤਾਂ ਨੂੰ ਹਰ ਸਾਲ ਸਾਵਣ ਦੇ ਪਵਿੱਤਰ ਮਹੀਨੇ ਦੀ ਉਡੀਕ ਰਹਿੰਦੀ ਹੈ। ਸਾਵਣ ਦੇ ਮਹੀਨੇ ਭਗਵਾਨ ਸ਼ਿਵ ਜੀ ਦਾ ਆਸ਼ੀਰਵਾਦ ਲੈਣ ਲਈ ਸ਼ਰਧਾਲੂ ਹਰੇਕ ਸੋਮਵਾਰ ਵਰਤ ਰੱਖ ਕੇ ਸ਼ਿਵਲਿੰਗ 'ਤੇ ਜਲ ਅਭਿਸ਼ੇਕ ਕਰਦੇ ਹਨ। ਪੰਚਾਂਗ ਅਨੁਸਾਰ ਇਸ ਸਾਲ ਸਾਵਣ ਦਾ ਮਹੀਨਾ 11 ਜੁਲਾਈ 2025 ਤੋਂ ਸ਼ੁਰੂ ਹੋ ਰਿਹਾ ਹੈ, ਜੋ 9 ਅਗਸਤ 2025 ਨੂੰ ਖ਼ਤਮ ਹੋਵੇਗਾ। ਇਸ ਸਾਲ ਸਾਵਣ ਰੱਖੜੀ ਵਾਲੇ ਦਿਨ ਖਤਮ ਹੋਵੇਗਾ, ਜੋ ਕਿ 9 ਅਗਸਤ ਨੂੰ ਹੀ ਹੈ। ਸਾਵਣ ਦੇ ਮਹੀਨੇ ਭਗਵਾਨ ਸ਼ਿਵ ਜੀ ਨੂੰ ਜਲ ਦੇ ਨਾਲ ਬੇਲਪੱਤਰ, ਧਤੂਰਾ, ਸ਼ਮੀ ਦੇ ਪੱਤੇ ਆਦਿ ਚੜ੍ਹਾਉਣਾ ਸ਼ੁਭ ਮੰਨਿਆ ਜਾਂਦਾ ਹੈ। ਪੌਰਾਣਿਕ ਮਾਨਤਾਵਾਂ ਅਨੁਸਾਰ ਜੇਕਰ ਕੋਈ ਸ਼ਰਧਾਲੂ ਸਾਵਣ ਦੇ ਸੋਮਵਾਰ ਦਾ ਵਰਤ ਰੱਖਦਾ ਹੈ ਤਾਂ ਉਸ ਦੇ ਵਿਆਹੁਤਾ ਜੀਵਨ ਵਿੱਚ ਖੁਸ਼ਹਾਲੀ ਆਉਂਦੀ ਹੈ।
ਇਹ ਵੀ ਪੜ੍ਹੋ - School Holidays : ਮੁੜ ਬੰਦ ਹੋਏ ਸਕੂਲ, ਬੱਚਿਆਂ ਦੀ ਲੱਗ ਗਈਆਂ ਮੌਜਾਂ
ਸਾਵਣ ਮਹੀਨੇ ਦੇ ਵਰਤ
ਪਹਿਲਾ ਸੋਮਵਾਰ : 14 ਜੁਲਾਈ, 2025
ਦੂਜਾ ਸੋਮਵਾਰ : 21 ਜੁਲਾਈ, 2025
ਤੀਜਾ ਸੋਮਵਾਰ : 28 ਜੁਲਾਈ, 2025
ਚੌਥਾ ਸੋਮਵਾਰ : 4 ਜੁਲਾਈ, 2025
ਪਹਿਲੇ ਸੋਮਵਾਰ ਨੂੰ ਪੂਜਾ ਕਰਨ ਦਾ ਸ਼ੁਭ ਮਹੂਰਤ
ਬ੍ਰਹਮਾ ਮਹੂਰਤ: ਸਵੇਰੇ 4:16 ਵਜੇ ਤੋਂ 5:04 ਵਜੇ ਤੱਕ
ਅਭਿਜਿਤ ਮਹੂਰਤ: ਦੁਪਹਿਰ 12:05 ਵਜੇ ਤੋਂ 12:58 ਵਜੇ ਤੱਕ
ਅਮ੍ਰਿਤ ਕਾਲ: ਦੁਪਹਿਰ 12:01 ਵਜੇ ਤੋਂ 1:39 ਵਜੇ ਤੱਕ
ਪ੍ਰਦੋਸ਼ ਕਾਲ: ਸ਼ਾਮ 5:38 ਵਜੇ ਤੋਂ 7:22 ਵਜੇ ਤੱਕ
ਇਹ ਵੀ ਪੜ੍ਹੋ - ਬੁਆਏਫ੍ਰੈਂਡ ਨਾਲ ਹੋਟਲ ਪੁੱਜੀ MSc student, ਬੁੱਕ ਕਰਵਾਇਆ ਕਮਰਾ, ਜਦੋਂ ਖੋਲ੍ਹਿਆ ਦਰਵਾਜ਼ਾ ਤਾਂ...
ਜਾਣੋ ਸਾਵਣ ਦੇ ਮਹੀਨੇ ਦਾ ਮਹੱਤਵ
ਸਾਵਣ ਦਾ ਮਹੀਨਾ ਭਗਵਾਨ ਸ਼ਿਵ ਨੂੰ ਬਹੁਤ ਪਿਆਰਾ ਹੈ। ਮੰਨਿਆ ਜਾਂਦਾ ਹੈ ਕਿ ਇਸ ਮਹੀਨੇ ਜਿਹੜੇ ਸ਼ਰਧਾਲੂ ਭਗਵਾਨ ਸ਼ਿਵ ਜੀ ਦੀ ਸ਼ਰਧਾ-ਭਾਵਨਾ ਨਾਲ ਪੂਜਾ-ਪਾਠ ਕਰਦੇ ਹਨ, ਉਹਨਾਂ ਦੀਆਂ ਸਾਰੀਆਂ ਮਨੋਕਾਮਨਾਵਾਂ ਜਲਦੀ ਪੂਰੀਆਂ ਹੁੰਦੀਆਂ ਹਨ। ਸਾਵਣ ਦੇ ਮਹੀਨੇ ਜੇਕਰ ਕੋਈ ਸ਼ਰਧਾਲੂ ਸੋਮਵਾਰ ਦੇ ਵਰਤ ਰੱਖਦਾ ਹੈ ਤਾਂ ਉਸ ਦੇ ਵਿਆਹੁਤਾ ਜੀਵਨ ਵਿੱਚ ਸੁੱਖ ਅਤੇ ਖੁਸ਼ਹਾਲੀ ਹਮੇਸ਼ਾ ਬਣੀ ਰਹਿੰਦੀ ਹੈ।
ਇੰਝ ਖ਼ੁਸ਼ ਹੁੰਦੇ ਹਨ ਭਗਵਾਨ ਸ਼ਿਵ ਜੀ
ਸਾਵਣ ਦੇ ਮਹੀਨੇ ਸੱਚੇ ਮਨ ਨਾਲ ਜੇਕਰ ਭਗਵਾਨ ਭੋਲੇਨਾਥ ਜੀ ਦੀ ਪੂਜਾ ਕੀਤੀ ਜਾਵੇ ਤਾਂ ਉਹ ਜਲਦੀ ਖ਼ੁਸ਼ ਹੋ ਜਾਂਦੇ ਹਨ। ਇਸ ਤੋਂ ਇਲਾਵਾ ਸ਼ਿਵ ਜੀ ਨੂੰ ਖੁਸ਼ ਕਰਨ ਲਈ ਸ਼ਿਵਲਿੰਗ 'ਤੇ ਜਲ ਦੇ ਨਾਲ-ਨਾਲ ਧਤੂਰਾ, ਬੇਲਪੱਤਰ, ਚੌਲ, ਚੰਦਨ ਆਦਿ ਚੜ੍ਹਾਉਣ ਨਾਲ ਭਗਵਾਨ ਜੀ ਖ਼ੁਸ਼ ਹੋ ਜਾਂਦੇ ਹਨ।
ਇਹ ਵੀ ਪੜ੍ਹੋ - Rain Alert: 6 ਜੁਲਾਈ ਨੂੰ ਪਵੇਗਾ ਭਾਰੀ ਮੀਂਹ, ਬਿਜਲੀ ਡਿੱਗਣ ਦਾ ਖ਼ਤਰਾ, IMD ਦੀ ਚੇਤਾਵਨੀ
ਸਾਵਣ ਦੇ ਮਹੀਨੇ ਇਸ ਤਰੀਕੇ ਨਾਲ ਕਰੋ ਭਗਵਾਨ ਸ਼ਿਵ ਜੀ ਦੀ ਪੂਜਾ
. ਸਾਵਣ ਦੇ ਮਹੀਨੇ ਹਰੇਕ ਸੋਮਵਾਰ ਵਾਲੇ ਦਿਨ ਸ਼ਿਵ ਜੀ ਦੀ ਪੂਜਾ ਕੀਤੀ ਜਾਂਦੀ ਹੈ।
. ਅਜਿਹੀ ਸਥਿਤੀ ਵਿੱਚ ਸੋਮਵਾਰ ਵਾਲੇ ਦਿਨ ਸਵੇਰੇ ਇਸ਼ਨਾਨ ਕਰਕੇ ਆਪਣੇ ਸੱਜੇ ਹੱਥ ਵਿੱਚ ਪਾਣੀ ਲਓ ਅਤੇ ਸਾਵਣ ਸੋਮਵਾਰ ਦਾ ਵਰਤ ਰੱਖਣ ਦਾ ਸੰਕਲਪ ਲਓ।
. ਫਿਰ ਮਹਾਦੇਵ ਨੂੰ ਗੰਗਾ ਜਲ ਚੜ੍ਹਾਓ।
. ਇਸ ਤੋਂ ਬਾਅਦ ਓਮ ਨਮਹ ਸ਼ਿਵਾਏ ਦਾ ਜਾਪ ਕਰਦੇ ਹੋਏ ਭਗਵਾਨ ਸ਼ਿਵ ਦਾ ਜਲ ਨਾਲ ਅਭਿਸ਼ੇਕ ਕਰੋ।
. ਹੁਣ ਭਗਵਾਨ ਸ਼ਿਵ ਨੂੰ ਅਕਸ਼ਤ, ਸਫ਼ੈਦ ਫੁੱਲ, ਸਫ਼ੈਦ ਚੰਦਨ, ਭੰਗ, ਧਤੂਰਾ, ਗਾਂ ਦਾ ਦੁੱਧ, ਧੂਪ, ਪੰਚਾਮ੍ਰਿਤ, ਸੁਪਾਰੀ, ਬੇਲਪੱਤਰ ਚੜ੍ਹਾਓ।
. ਅੰਤ ਵਿੱਚ ਸ਼ਿਵ ਚਾਲੀਸ ਅਤੇ ਆਰਤੀ ਜ਼ਰੂਰ ਪੜ੍ਹੋ।
ਇਹ ਵੀ ਪੜ੍ਹੋ - AI ਨੇ ਉਜਾੜੀ ਕੁੜੀ ਦੀ ਜ਼ਿੰਦਗੀ, ਗੈਂਗਰੇਪ ਮਗਰੋਂ ਜੋ ਕੀਤਾ, ਸੁਣ ਕੰਬ ਜਾਵੇਗੀ ਰੂਹ